ਜਲੰਧਰ - ਬਹੁਤ ਸਾਰੇ ਲੋਕਾਂ ਦੀ ਇਹ ਸੋਚ ਹੁੰਦੀ ਹੈ ਕਿ ਘਰ 'ਚ ਰਹਿਣ ਵਾਲੀਆਂ ਜਨਾਨੀਆਂ ਨੂੰ ਜ਼ਿਆਦਾ ਕੰਮ ਨਹੀਂ ਹੁੰਦਾ। ਅਜਿਹਾ ਸੋਚਣਾ ਗਲਤ ਹੈ, ਕਿਉਂਕਿ ਰਸੋਈ 'ਚ ਸਮੇਂ-ਸਮੇਂ 'ਤੇ ਨਾਸ਼ਤਾ, ਦੁਪਹਿਰ ਦਾ ਖਾਣਾ, ਡਿਨਰ ਦੇ ਇਲਾਵਾ ਘਰ 'ਚ ਆਏ ਮਹਿਮਾਨਾਂ ਦੀ ਖਾਤਿਰਦਾਰੀ ਕਰਨਾ ਸੌਖਾ ਕੰਮ ਨਹੀਂ ਹੈ। ਇਸ ਤੋਂ ਇਲਾਵਾ ਸਨੈਕਸ ਟਾਈਮ ਅਤੇ ਬੱਚਿਆਂ ਦੇ ਫੇਵਰੇਟ ਫੂਡ ਦਾ ਵੀ ਬਹੁਤ ਧਿਆਨ ਰੱਖਣਾ ਪੈਂਦਾ ਹੈ। ਰਸੋਈ ਦੇ ਕੰਮ 'ਚ ਜ਼ਰਾ ਜਿਹੀ ਦੇਰੀ ਹੋ ਜਾਵੇ ਤਾਂ ਇਸ ਦਾ ਦੋਸ਼ ਵੀ ਗ੍ਰਹਿਣੀ ਨੂੰ ਦਿੱਤਾ ਜਾਂਦਾ ਹੈ। ਜੇ ਖਾਣੇ ਦਾ ਸੁਆਦ ਚੰਗਾ ਨਾ ਹੋਵੇ ਤਾਂ ਪ੍ਰੇਸ਼ਾਨੀ ਵਧ ਜਾਂਦੀ ਹੈ। ਇਸ ਲਈ ਖਾਣਾ ਬਣਾਉਣ ਸਮੇਂ ਵਰਤੇ ਜਾਣ ਵਾਲੇ ਕੁਝ ਨੁਸਖੇ ਪਤਾ ਹੋਣਾ ਬਹੁਤ ਜ਼ਰੂਰੀ ਹਨ, ਜਿਸ ਨਾਲ ਤੁਹਾਡਾ ਕੰਮ ਕੁਝ ਸੌਖਾ ਹੋ ਜਾਵੇਗਾ।
ਪੜ੍ਹੋ ਇਹ ਵੀ ਖਬਰ - ਕੈਨੇਡਾ ਨੇ ਬਹੁ-ਗਿਣਤੀ ਵਿਦਿਆਰਥੀਆਂ ਲਈ ਖੋਲ੍ਹੇ ਬੂਹੇ, ਮਿਲਣ ਲੱਗੀ ਹਰੀ ਝੰਡੀ
ਘਰ ਦਾ ਖਾਣਾ ਸਿਹਤ ਲਈ ਚੰਗਾ ਹੁੰਦਾ ਹੈ ਪਰ ਸਮੋਸੇ ਜਿਹੇ ਸਨੈਕਸ ਬਣਾਉਂਦੇ ਸਮੇਂ ਅਸੀਂ ਲੋਕ ਅਕਸਰ ਇਹ ਸੋਚਦੇ ਹਾਂ ਕਿ ਇਹ ਬਾਜ਼ਾਰ ਦੀ ਤਰ੍ਹਾਂ ਕੁਰਕੁਰੇ ਬਣਨਗੇ ਜਾਂ ਨਹੀਂ। ਇਸੇ ਤਰ੍ਹਾਂ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਤੁਸੀਂ ਬਣਾਉਣ ਤੋਂ ਕਤਰਾਉਂਦੇ ਹੋ ਤਾਂ ਆਓ ਜਾਣਦੇ ਹਾਂ ਕੁਝ ਤਰੀਕਿਆਂ ਦੇ ਬਾਰੇ...
1. ਸਮੋਸੇ ਦਾ ਆਟਾ ਗੁੰਣਦੇ ਸਮੇਂ ਇਸ 'ਚ ਥੋੜ੍ਹਾ ਜਿਹਾ ਚੌਲਾਂ ਦਾ ਆਟਾ ਮਿਲਾ ਲਓ। ਇਸ ਨਾਲ ਸਮੋਸੇ ਕੁਰਕੁਰੇ ਬਣਨਗੇ।
2. ਨਾਸ਼ਤੇ 'ਚ ਜੇ ਭਟੂਰੇ ਹੋਵੇ ਤਾਂ ਖਾਣੇ ਦਾ ਮਜ਼ਾ ਹੋਰ ਵੀ ਵਧ ਜਾਂਦਾ ਹੈ। ਘਰ 'ਚ ਭਟੂਰੇ ਬਣਾ ਰਹੇ ਹੋ ਤਾਂ ਆਟੇ 'ਚ ਖਮੀਰ ਜਲਦੀ ਬਣਾਉਣ ਲਈ ਇਸ 'ਚ ਆਟੇ ਦੇ 2-3 ਸਲਾਈਸ ਬ੍ਰੈਡ ਤੋੜ ਕੇ ਪਾ ਦਿਓ। ਇਸ ਨਾਲ ਖਮੀਰ ਜਲਦੀ ਉਠੇਗਾ।
ਪੜ੍ਹੋ ਇਹ ਵੀ ਖਬਰ - ਕੇਂਦਰੀ ਪੁਲਸ ’ਚ ਭਰਤੀ ਹੋਣ ਦੇ ਚਾਹਵਾਨ ਜ਼ਰੂਰ ਪੜ੍ਹੋ ਇਹ ਖ਼ਬਰ, ਇੰਝ ਦੇ ਸਕੋਗੇ ਦਰਖ਼ਾਸਤ
3. ਦਹੀਂ ਵੜੇ ਬਣਾਉਣ ਲਈ ਦਾਲ ਪੀਸ ਰਹੀ ਹੋ ਤਾਂ ਇਸ 'ਚ ਥੋੜ੍ਹੀ ਜਿਹੀ ਸੂਜੀ ਵੀ ਮਿਲਾ ਦਿਓ। ਇਸ ਨਾਲ ਵੜੇ ਜ਼ਿਆਦਾ ਨਰਮ ਬਣਦੇ ਹਨ।
4. ਟਿੱਕੀ ਖਾਣੇ ਦੇ ਸ਼ੌਕੀਨ ਹੋ ਤਾਂ ਇਸ ਨੂੰ ਬਾਜ਼ਾਰ 'ਚੋਂ ਲਿਆਉਣ ਦੀ ਬਜਾਏ ਤੁਸੀਂ ਘਰ 'ਤੇ ਹੀ ਬਣਾਓ ਤਾਂ ਬਿਹਤਰ ਹੈ। ਆਲੂ ਟਿੱਕੀ ਦੇ ਮਿਸ਼ਰਣ 'ਚ ਇਕ ਕੱਚੇ ਕੇਲੇ ਨੂੰ ਉਬਾਲ ਕੇ ਉਸ ਨੂੰ ਇਸ 'ਚ ਮਿਲਾ ਕਰ ਲਓ। ਇਸ ਨਾਲ ਸੁਆਦ ਵਧੀਆ ਆਵੇਗਾ।
ਪੜ੍ਹੋ ਇਹ ਵੀ ਖਬਰ -ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਕ ਹਫ਼ਤੇ ਲਈ ਖਾਓ ਇਹ ਵਸਤੂਆਂ, ਹੋਣਗੇ ਜ਼ਬਰਦਸਤ ਫ਼ਾਇਦੇ
5. ਪਿਆਜ਼ ਜ਼ਿਆਦਾ ਕੱਟ ਲਿਆ ਹੈ ਤਾਂ ਇਸ ਨੂੰ ਸੁੱਟਣ ਦੀ ਬਜਾਏ ਇਸ 'ਚ ਥੋੜ੍ਹਾ ਜਿਹਾ ਨਮਕ ਅਤੇ ਸਿਰਕਾ ਮਿਲਾ ਕੇ ਰੱਖ ਦਿਓ। ਤੁਸੀਂ ਇਸ ਨੂੰ ਸਲਾਦ ਦੀ ਤਰ੍ਹਾਂ ਖਾ ਸਕਦੇ ਹੋ।
6. ਦੁੱਧ ਫੱਟਣ ਦਾ ਆਭਾਸ ਹੋ ਰਿਹਾ ਹੈ ਤਾਂ ਇਸ 'ਚ 1 ਚੱਮਚ ਪਾਣੀ ਅਤੇ ਅੱਧਾ ਚੱਮਚ ਖਾਣੇ ਦਾ ਸੋਡਾ ਮਿਲਾ ਕੇ ਉਬਾਲ ਦਿਓ। ਇਸ ਨਾਲ ਦੁੱਧ ਨਹੀਂ ਫਟੇਗਾ।
7. ਘਰ 'ਚ ਦੇਸੀ ਘਿਉ ਬਣਾਉਂਦੇ ਸਮੇਂ ਜਰਾ ਜਿਹੀ ਤੇਜ਼ ਗੈਸ ਹੋਣ ਨਾਲ ਜਲਦੀ ਸੜ੍ਹ ਜਾਂਦਾ ਹੈ। ਘਿਉ ਦਾ ਕਾਲਾਪਨ ਦੂਰ ਕਰਨ ਲਈ ਇਸ 'ਚ ਤਾਜ਼ਾ ਆਲੂ ਦਾ ਟੁੱਕੜਾ ਕੱਟ ਕੇ ਘੱਟ ਗੈਸ 'ਤੇ ਗਰਮ ਕਰ ਲਓ। ਇਸ ਨਾਲ ਘਰ ਸਾਫ ਹੋ ਜਾਵੇਗਾ।
ਪੜ੍ਹੋ ਇਹ ਵੀ ਖਬਰ - ਬਿਊਟੀ ਟਿਪਸ: ਚਿਹਰੇ 'ਤੇ ਪਏ ਦਾਗ਼ ਜਾਂ ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਇੰਝ ਵਰਤੋ 'ਗੁਲਾਬ ਜਲ'
8. ਆਲੂ ਨਾਲ ਬਣੇ ਚਿਪਸ ਨੂੰ ਸਟੋਰ ਕਰਨ ਲਈ ਇਸ 'ਚ ਸੁੱਕੀ ਲਾਲ ਮਿਰਚ ਅਤੇ ਨਿੰਮ ਦੀਆਂ ਸੁੱਕੀਆਂ ਪੱਤੀਆਂ ਰੱਖ ਦਿਓ। ਇਸ ਨਾਲ ਗੰਧ ਨਹੀਂ ਆਵੇਗੀ।
9. ਨਿੰਬੂ ਦੇ ਆਚਾਰ 'ਚ ਨਮਕ ਦੇ ਦਾਣੇ ਪੈ ਜਾਂਦੇ ਹਨ ਤਾਂ ਆਚਾਰ 'ਚ ਥੋੜ੍ਹੀ ਜਿਹੀ ਪੀਸੀ ਹੋਈ ਖੰਡ ਮਿਲਾ ਦਿਓ। ਇਸ ਨਾਲ ਆਚਾਰ ਦੁਬਾਰਾ ਤਾਜ਼ਾ ਹੋ ਜਾਵੇਗਾ।
10. ਅੰਬ ਦਾ ਆਚਾਰ ਬਣਾਉਂਦੇ ਸਮੇਂ ਇਨ੍ਹਾਂ ਦੀ ਫਾਂਕਾ 'ਤੇ ਨਮਕ ਅਤੇ ਹਲਦੀ ਲਗਾ ਕੇ ਰੱਖਦੇ ਹਨ ਤਾਂ 1-2 ਚੱਮਚ ਪੀਸੀ ਖੰਡ ਵੀ ਬਾਰੀਕ ਬੁਰਕ ਦਿਓ, ਇਸ ਨਾਲ ਆਚਾਰ ਦੇ ਇਲਾਵਾ ਪਾਣੀ ਵੀ ਨਿਕਲ ਜਾਵੇਗਾ ਅਤੇ ਆਚਾਰ ਦੀ ਰੰਗਤ ਵੀ ਖਰਾਬ ਨਹੀਂ ਹੋਵੇਗੀ।
ਸਰੀਰ ਦੇ ਇਨ੍ਹਾਂ ਰੋਗਾਂ ਤੋਂ ਨਿਜ਼ਾਤ ਦਿਵਾਉਂਦਾ ਹੈ ‘ਨਾਰੀਅਲ ਦਾ ਪਾਣੀ’, ਚਮੜੀ ਲਈ ਹੈ ਫਾਇਦੇਮੰਦ
NEXT STORY