ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਬੜੇ ਹੀ ਸੁਆਦ ਨਾਲ ਗਜਰੇਲਾ ਖਾਂਦੇ ਹਨ। ਬਾਜ਼ਾਰ ਵਿਚ ਸਸਤੀਆਂ ਹੋਣ ਕਰਕੇ ਗਾਜਰਾਂ ਵਧੇਰੇ ਮਾਤਰਾ ਵਿਚ ਸੌਖੇ ਢੱਗ ਨਾਲ ਮਿਲ ਜਾਂਦੀਆਂ ਹਨ। ਇਸ ਕਰਕੇ ਤੁਸੀਂ ਘਰ ਵਿਚ ਹੀ ਗਾਜ਼ਰਾਂ ਦਾ ਗਜਰੇਲਾ ਬੜੇ ਸੌਖੇ ਢੱਗ ਬਣਾ ਸਕਦੇ ਹੋ, ਜਿਸ ਦੇ ਖਾਣ ਦਾ ਸੁਆਦ ਵੱਖਰਾ ਹੁੰਦਾ ਹੈ। ਜੇਕਰ ਤੁਸੀਂ ਵੀ ਗਜਰੇਲਾ ਖਾਣ ਦੇ ਸ਼ੌਕਿਨ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਇਸ ਨੂੰ ਕਿਵੇ ਬਣਾ ਸਕਦੇ ਹੋ ਅਤੇ ਇਸ ਲਈ ਤੁਹਾਨੂੰ ਕਿਹੜੀ ਸਮੱਗਰੀ ਚਾਹੀਦੀ ਹੈ।
ਸਮੱਗਰੀ
ਇਕ ਕਿਲੋ ਗਾਜਰਾਂ
250 ਗ੍ਰਾਮ ਖੰਡ
250 ਗ੍ਰਾਮ ਖੋਆ
ਇਕ ਕੱਪ ਦੁੱਧ
ਇਕ ਚਮਚ ਦੇਸੀ ਘਿਓ
ਇਕ ਚਮਚ ਸੌਗੀ
15 ਕਾਜੂ
ਇਕ ਚਮਚ ਨਾਰੀਅਲ (ਕੱਦੂਕੱਸ਼ ਕੀਤਾ ਹੋਇਆ)
6 ਛੋਟੀਆਂ ਇਲਾਇਚੀਆਂ (ਛਿੱਲ ਕੇ ਪੀਸੀਆਂ)
ਪੜ੍ਹੋ ਇਹ ਵੀ ਖਬਰ - ਸਾਵਧਾਨ! ਆਨਲਾਈਨ ਜੀਵਨ ਸਾਥੀ ਦੀ ਭਾਲ ਕਰਨ ਵਾਲੇ ਕਦੇ ਨਾ ਕਰੋ ਇਹ ਗ਼ਲਤੀਆਂ
ਪੜ੍ਹੋ ਇਹ ਵੀ ਖਬਰ - ਜਾਣੋ ਨਵਜੰਮੇ ਬੱਚੇ ਨੂੰ ਕਿਸ ਉਮਰ ‘ਚ, ਕਿੰਨੀ ਮਾਤਰਾ ‘ਚ ਤੇ ਕਿਵੇਂ ਪਿਲਾਉਣਾ ਚਾਹੀਦੈ ‘ਗਾਂ ਦਾ ਦੁੱਧ’
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਗਾਜਰਾਂ ਨੂੰ ਧੋ ਕੇ ਛਿੱਲ ਲਓ ਅਤੇ ਉਨ੍ਹਾਂ ਨੂੰ ਕੱਦੂਕੱਸ਼ ਕਰ ਲਓ। ਇਕ ਕੜਾਹੀ ਵਿਚ ਮੱਧਮ ਸੇਕ 'ਤੇ ਖੋਆ ਭੁੰਨ ਲਓ। ਇਸ ਨੂੰ ਵੱਖਰੀ ਕਟੋਰੀ ਵਿਚ ਕੱਢ ਲਓ। ਕੜਾਹੀ ਵਿਚ ਦੁੱਧ ਅਤੇ ਗਾਜਰਾਂ ਪਾ ਕੇ ਨਰਮ ਹੋਣ ਤਕ ਪਕਾਓ। ਇਸ ਮਗਰੋਂ ਖੰਡ ਪਾ ਦਿਓ। ਇਸ ਮਿਸ਼ਰਨ ਨੂੰ ਕੜਛੀ ਨਾਲ ਵਾਰ-ਵਾਰ ਹਿਲਾਉਂਦੇ ਰਹੋ। ਸਾਰੀਆਂ ਗਾਜਰਾਂ ਨੂੰ ਚੰਗੀ ਤਰ੍ਹਾਂ ਮਿਲਣ ਦਿਓ। ਗਾਜਰਾਂ ਵਿਚ ਘਿਓ ਪਾ ਕੇ ਭੁੰਨਣ ਲਈ ਰੱਖ ਦਿਓ। ਇਸ ਵਿਚ ਸਾਰੇ ਸੁੱਕੇ ਮੇਵੇ ਪਾ ਦਿਓ। ਕੜਛੀ ਨਾਲ ਗਜਰੇਲੇ ਨੂੰ ਹਿਲਾਉਂਦੇ ਰਹੋ। ਗਜਰੇਲਾ ਤਿਆਰ ਹੈ ਹੁਣ ਇਸ ਨੂੰ ਵੱਡੇ ਕਟੋਰੇ ਵਿਚ ਕੱਢ ਲਓ। ਇਸ ਉੱਪਰ ਕੱਦੂਕੱਸ਼ ਕੀਤਾ ਨਾਰੀਅਲ ਪਾ ਦਿਓ।
ਪੜ੍ਹੋ ਇਹ ਵੀ ਖਬਰ - Health Tips: ਕੀ ਤੁਸੀਂ ਵੀ ਪੀਂਦੇ ਹੋ ਖ਼ਾਲੀ ਢਿੱਡ ''ਚਾਹ'', ਤਾਂ ਹੋ ਸਕਦੇ ਹੋ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ
ਕਿਸੇ ਔਸ਼ਧੀ ਤੋਂ ਘੱਟ ਨਹੀਂ ‘ਮੂੰਗੀ ਦੀ ਦਾਲ’, ਫ਼ਾਇਦੇ ਜਾਣ ਤੁਸੀਂ ਹੋ ਜਾਵੋਗੇ ਹੈਰਾਨ
NEXT STORY