ਵੈੱਬ ਡੈਸਕ- ਲਗਭਗ ਹਰ ਕੁੜੀ ਨੂੰ ਰੰਗ-ਬਿਰੰਗੇ ਨੇਲ ਪੇਂਟ ਲਗਾਉਣਾ ਪਸੰਦ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸੁੰਦਰਤਾ ਤੁਹਾਡੀ ਸਿਹਤ ਲਈ ਖਤਰਨਾਕ ਵੀ ਹੋ ਸਕਦੀ ਹੈ? ਤਾਜ਼ਾ ਰਿਸਰਚ ਅਤੇ ਸਿਹਤ ਮਾਹਿਰਾਂ ਦੇ ਅਨੁਸਾਰ, ਨੇਲ ਪੇਂਟ 'ਚ ਪਾਏ ਜਾਂਦੇ ਕੁਝ ਰਸਾਇਣ ਤੁਹਾਡੇ ਸਰੀਰ ਨੂੰ ਹੌਲੀ-ਹੌਲੀ ਨੁਕਸਾਨ ਪਹੁੰਚਾ ਸਕਦੇ ਹਨ। ਖਾਸ ਕਰਕੇ ਜੇਕਰ ਤੁਸੀਂ ਹਰ ਰੋਜ਼ ਜਾਂ ਲਗਾਤਾਰ ਨੇਲ ਪੇਂਟ ਲਗਾਉਂਦੇ ਹੋ, ਤਾਂ ਇਹ ਸਾਵਧਾਨੀਆਂ ਤੁਹਾਡੇ ਲਈ ਬਹੁਤ ਜ਼ਰੂਰੀ ਹਨ।
ਨਰਵ ਸਿਸਟਮ 'ਤੇ ਪ੍ਰਭਾਵ
ਨੇਲ ਪੇਂਟ 'ਚ ਪਾਇਆ ਜਾਂਦਾ ਟੋਲਿਊਇਨ (Toluene) ਨਹੁੰਆਂ ਰਾਹੀਂ ਸਰੀਰ 'ਚ ਦਾਖ਼ਲ ਹੋ ਜਾਂਦਾ ਹੈ ਅਤੇ ਨਰਵ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ। ਇਸ ਦੇ ਕਾਰਨ ਸਿਰ ਦਰਦ, ਚੱਕਰ ਆਉਣ, ਥਕਾਵਟ ਅਤੇ ਧਿਆਨ ਨਾ ਲੱਗਣਾ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਨਹੁੰਆਂ ਦੀ ਕੁਦਰਤੀ ਚਮਕ ਘਟ ਜਾਂਦੀ ਹੈ
ਲਗਾਤਾਰ ਨੇਲ ਪੇਂਟ ਲਗਾਉਣ ਨਾਲ ਨਹੁੰਆਂ ਦੀ ਕੁਦਰਤੀ ਨਮੀ ਅਤੇ ਚਮਕ ਖਤਮ ਹੋ ਜਾਂਦੀ ਹੈ। ਰਸਾਇਣ ਨਹੁੰਆਂ ਨੂੰ ਕਮਜ਼ੋਰ ਕਰ ਦਿੰਦੇ ਹਨ ਅਤੇ ਵਾਰ ਵਾਰ ਨੇਲ ਪੇਂਟ ਲਗਾਉਣ-ਉਤਾਰਨ ਨਾਲ ਉਹ ਟੁੱਟਣ ਵੀ ਲੱਗ ਪੈਂਦੇ ਹਨ।
ਇਨਫੈਕਸ਼ਨ ਦਾ ਖ਼ਤਰਾ
ਜਦੋਂ ਨਹੁੰ ਹਮੇਸ਼ਾ ਨੇਲ ਪੇਂਟ ਨਾਲ ਢੱਕੇ ਰਹਿੰਦੇ ਹਨ ਤਾਂ ਉਹ "ਸਾਹ" ਨਹੀਂ ਲੈ ਸਕਦੇ, ਜਿਸ ਨਾਲ ਫੰਗਸ ਜਾਂ ਬੈਕਟੀਰੀਆਲ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ।
ਫੇਫੜਿਆਂ 'ਤੇ ਅਸਰ
ਨੇਲ ਪੇਂਟ 'ਚ ਵਰਤੇ ਜਾਣ ਵਾਲੇ ਰਸਾਇਣਾਂ (ਜਿਵੇਂ ਕਿ ਸਪਿਰਿਟ) ਦੀ ਮਹਿਕ ਸਾਹ ਰਾਹੀਂ ਸਰੀਰ 'ਚ ਜਾਂਦੀ ਹੈ, ਜੋ ਕਿ ਲੰਬੇ ਸਮੇਂ ਤੱਕ ਸਾਹ ਦੀ ਬੀਮਾਰੀ, ਐਲਰਜੀ ਜਾਂ ਫੇਫੜਿਆਂ ਦੀ ਜਲਣ ਦਾ ਕਾਰਨ ਬਣ ਸਕਦੀ ਹੈ।
ਹਾਰਮੋਨਲ ਗੜਬੜ
ਫਾਰਮੈਲਡੀਹਾਈਡ (Formaldehyde) ਅਤੇ ਡੀਬੀਪੀ (DBP) ਵਰਗੇ ਰਸਾਇਣ ਸਰੀਰ ਦੇ ਹਾਰਮੋਨ ਬੈਲੇਂਸ ਨੂੰ ਖਰਾਬ ਕਰ ਸਕਦੇ ਹਨ। ਇਸ ਨਾਲ ਮਾਹਵਾਰੀ ਦੀ ਗੜਬੜ, ਚਮੜੀ ਦੇ ਰਿਐਕਸ਼ਨ ਜਾਂ ਹੋਰ ਗੰਭੀਰ ਪ੍ਰਭਾਵ ਹੋ ਸਕਦੇ ਹਨ।
ਸਾਵਧਾਨੀਆਂ ਜੋ ਲਾਜ਼ਮੀ ਹਨ:
- ਨੇਲ ਪੇਂਟ ਹਰ ਰੋਜ਼ ਨਾ ਲਗਾਓ, ਨਹੁੰਆਂ ਨੂੰ ਵੀ ਸਾਹ ਲੈਣ ਦਿਓ।
- ਟੌਕਸਿਨ-ਫ੍ਰੀ (ਜ਼ਹਿਰੀਲੇ ਰਸਾਇਣਾਂ ਤੋਂ ਰਹਿਤ) ਉਤਪਾਦਾਂ ਦੀ ਵਰਤੋਂ ਕਰੋ।
- ਚੰਗੇ ਅਤੇ ਭਰੋਸੇਯੋਗ ਬ੍ਰਾਂਡ ਦੀ ਚੋਣ ਕਰੋ।
- ਹਮੇਸ਼ਾ ਸਾਫ਼ਟ ਰਿਮੂਵਰ ਨਾਲ ਹੀ ਨੇਲ ਪੇਂਟ ਹਟਾਓ।
- ਨਹੁੰਆਂ ਦੀ ਸਫ਼ਾਈ ਅਤੇ ਮੁਆਇਸਚਰਾਈਜ਼ਰ ਕਰਨਾ ਨਾ ਭੁੱਲੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਰਸ਼ਾਂ ਨੂੰ ਵਧੇਰੇ ਉਮਰ ਜਾਂ ਸ਼ੂਗਰ ਕਾਰਨ ਕਿਉਂ ਮਹਿਸੂਸ ਹੁੰਦੀ ਹੈ 'ਤਾਕਤ ਦੀ ਕਮੀ'?
NEXT STORY