ਨਵੀਂ ਦਿੱਲੀ— ਮਾਹਾਵਾਰੀ ਦੇ ਦੌਰਾਨ ਜ਼ਿਆਦਾਤਰ ਔਰਤਾਂ ਨੂੰ ਬ੍ਰੈਸਟ ਵਿਚ ਦਰਦ ਹੋਣ ਵਰਗੀ ਪ੍ਰੇਸ਼ਾਨੀ ਹੁੰਦੀ ਹੈ। ਇਸ ਨੂੰ ਮਾਸਟਾਲਜਿਆ ਵੀ ਕਿਹਾ ਜਾਂਦਾ ਹੈ। ਇਹ ਆਮ ਸਮੱਸਿਆ ਹੈ, ਜਿਸ ਨਾਲ 8 ਵਿਚੋਂ 4 ਲੋਕ ਪ੍ਰੇਸ਼ਾਨ ਹਨ। ਮਾਹਾਵਾਰੀ ਦੋਰਾਨ ਬ੍ਰੈਸਟ ਵਿਚ ਦਰਦ ਹੋਣ ਤੋਂ ਇਲਾਵਾ ਅਕੜਣ, ਭਾਰੀਪਨ ਅਤੇ ਸੋਜ ਹੋ ਜਾਂਦੀ ਹੈ। ਇਸ ਦਾ ਕਾਰਨ ਬ੍ਰੈਸਟ ਵਿਚ ਫੈਟੀ ਐਸਿਡ ਅਸੰਤੁਲਿਤ ਹੋਣਾ, ਦਵਾਈਆਂ ਦੀ ਵਰਤੋਂ ਆਦਿ ਹੋ ਸਕਦਾ ਹੈ। ਇਸ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਪਣਾ ਸਕਦੇ ਹ,ੋ ਜਿਸ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ।
1. ਅਰੰਡੀ ਦਾ ਤੇਲ
ਬ੍ਰੈਸਟ ਦੇ ਦਰਦ ਨੂੰ ਘੱਟ ਕਰਨ ਲਈ ਅੰਰਡੀ ਅਤੇ ਜੈਤੂਨ ਦੇ ਤੇਲ ਦੀ ਵਰਤੋਂ ਕਰੋ। ਇਙ ਬ੍ਰੈਸਟ ਵਿਚ ਖੂਨ ਦੇ ਸੰਚਾਰ ਨੂੰ ਵਧਾਉਂਦਾ ਹੈ ਅਤੇ ਜਿਸ ਨਾਲ ਅਕੜਣ ਦੂਰ ਹੋ ਜਾਂਦੀ ਹੈ।
ਇੰਝ ਕਰੋ ਵਰਤੋਂ
- 1 ਚਮੱਚ ਅਰੰਡੀ ਦਾ ਤੇਲ
- 1 ਚਮੱਚ ਜੈਤੂਨ ਦਾ ਤੇਲ
ਇਨ੍ਹਾਂ ਦੋਹਾਂ ਨੂੰ ਮਿਕਸ ਕਰਕੇ ਬ੍ਰੈਸਟ ਦੀ ਮਸਾਜ ਕਰੋ। ਮਾਹਾਵਾਰੀ ਦੇ ਦੌਰਾਨ ਰੋਜ਼ਾਨਾ ਇਸ ਤੇਲ ਨੂੰ ਲਗਾਉਣ ਨਾਲ ਦਰਦ ਘੱਟ ਹੋ ਜਾਂਦਾ ਹੈ।
2. ਸੌਂਫ
ਸੌਂਫ ਦੀ ਵਰਤੋਂ ਕਰਨ ਨਾਲ ਵੀ ਬ੍ਰੈਸਟ ਵਿਚ ਦਰਦ ਤੋਂ ਆਰਾਮ ਮਿਲਦਾ ਹੈ। ਹਾਰਮੋਨਸ ਨੂੰ ਸੰਤੁਲਿਤ ਕਰਨ ਵਿਚ ਇਸ ਨਾਲ ਮਦਦ ਮਿਲਦੀ ਹੈ।
ਇੰਝ ਕਰੋ ਵਰਤੋ
- 1 ਚਮੱਚ ਗਰਮ ਪਾਣੀ
- 1 ਚਮੱਚ ਸੌਂਫ
ਇਕ ਗਲਾਸ ਗਰਮ ਪਾਣੀ ਨੂੰ ਉਬਾਲ ਕੇ ਇਸ ਵਿਚ ਸੌਂਫ ਪਾ ਦਿਓ ਅਤੇ ਕੁਝ ਦੇਰ ਢੱਕ ਕੇ ਰੱਖ ਦਿਓ। ਇਸ ਪਾਣੀ ਨੂੰ ਛਾਣ ਕੇ ਰੱਖ ਲਓ ਅਤੇ ਦਿਨ ਵਿਚ 3-4 ਵਾਰ ਪੀਓ। ਇਸ ਨਾਲ ਬਹੁਤ ਆਰਾਮ ਮਿਲਦਾ ਹੈ। ਇਸ ਤੋਂ ਇਲਾਵਾ ਖਾਣੇ ਦੇ ਬਾਅਦ ਭੁੰਨੀ ਹੋਈ ਸੌਂਫ ਦੀ ਵਰਤੋਂ ਵੀ ਕਰ ਸਕਦੇ ਹੋ।
ਸ਼ੂਗਰ ਅਤੇ ਦਿਲ ਦੀ ਬੀਮਾਰੀਆਂ ਲਈ ਕੰਮ ਕਰੇਗੀ ਇਕ ਹੀ ਗੋਲੀ
NEXT STORY