ਜਲੰਧਰ— ਗਿਲੋਯ ਦੇਖਣ 'ਚ ਪਾਨ ਦੇ ਪੱਤੇ ਦੀ ਤਰ੍ਹਾਂ ਲੱਗਦੇ ਹਨ। ਇਸ 'ਚ ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਗਿਲੋਯ ਸਰੀਰ ਨੂੰ ਰੋਗਾਂ ਨਾਲ ਲੜਣ ਦੀ ਸ਼ਕਤੀ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਹ ਖੂਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ। ਆਓ ਜਾਣਦੇ ਹਾਂ ਇਸ ਦੇ ਹੋਰ ਕੀ-ਕੀ ਫਾਇਦੇ ਹਨ।
1. ਜਲਨ
ਜਲਨ ਦੂਰ ਕਰਨ ਦੇ ਲਈ ਗਿਲੋਯ ਕਾਫੀ ਮਦਦਗਾਰ ਹੈ। ਜੇਕਰ ਤੁਹਾਡੇ ਸਰੀਰ ਦੇ ਕਿਸੇ ਵੀ ਹਿੱਸੇ 'ਚ ਜਲਨ ਹੋ ਰਹੀ ਹੈ ਤਾਂ ਤੁਸੀਂ ਗਿਲੋਯ ਦਾ ਇਸਤੇਮਾਲ ਕਰੋ। ਦਿਨ 'ਚ 2 ਜਾਂ 3 ਵਾਰ ਗਿਲੋਯ ਨੂੰ ਉਬਾਲ ਕੇ ਇਸ ਦਾ ਪਾਣੀ ਪੀਣ ਨਾਲ ਜਲਨ ਠੀਕ ਹੋ ਜਾਂਦੀ ਹੈ।
2. ਪੀਲੀਆ
ਗਿਲੋਯ ਦਾ ਇਸਤੇਮਾਲ ਪੀਲੀਏ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਲਈ ਗਿਲੋਯ ਦੇ ਪੱਤਿਆਂ ਨੂੰ ਪੀਸ ਕੇ ਉਸਦਾ ਰਸ ਕੱਢ ਲਓ। ਇਸ ਰਸ ਨੂੰ ਪੀਣ ਨਾਲ ਪੀਲੀਆ ਠੀਕ ਹੋ ਜਾਵੇਗਾ।
3. ਮੋਟਾਪਾ ਘੱਟ
ਤੁਸੀਂ ਮੋਟਾਪਾ ਘੱਟ ਕਰਨ ਲਈ ਵੀ ਗਿਲੋਯ ਦਾ ਇਸਤੇਮਾਲ ਕਰ ਸਕਦੇ ਹੋ। ਰੋਜ਼ਾਨਾਂ ਸਵੇਰੇ ਅਤੇ ਸ਼ਾਮ ਨੂੰ ਗਿਲੋਯ ਅਤੇ ਤ੍ਰੀਫਲ ਨੂੰ ਸ਼ਹਿਦ 'ਚ ਮਿਲਾ ਕੇ ਪੀਓ।
4. ਖ਼ਾਰਸ਼
ਖ਼ਾਰਸ਼ ਦੂਰ ਕਰਨ ਦੇ ਲਈ ਗਿਲੋਯ ਕਾਫੀ ਮਦਦਗਾਰ ਹੈ। ਗਿਲੋਯ ਦੇ ਪੱਤਿਆਂ ਨੂੰ ਹਲਦੀ ਨਾਲ ਪੀਸ ਕੇ ਖ਼ਾਰਸ਼ ਵਾਲੇ ਸਥਾਨ 'ਤੇ ਲਗਾਓ ਜਾਂ ਸਵੇਰੇ-ਸ਼ਾਮ ਗਿਲੋਯ ਦੇ ਰਸ ਸ਼ਹਿਦ ਨਾਲ ਮਿਲਾ ਕੇ ਪੀਓ।
5. ਕੰਨ ਦਰਦ
ਜੇਕਰ ਤੁਹਾਡਾ ਕੰਨ ਦਰਦ ਹੋ ਰਿਹਾ ਹੈ ਤਾਂ ਤੁਸੀਂ ਗਿਲੋਯ ਦਾ ਇਸਤੇਮਾਲ ਕਰ ਸਕਦੇ ਹੋ। ਇਸ ਦੇ ਪੱਤਿਆਂ ਦਾ ਰਸ ਕੱਢ ਕੇ ਕੋਸਾ ਕਰ ਲਓ ਅਤੇ ਫਿਰ ਇਸ ਰਸ ਨੂੰ ਕੰਨਾਂ 'ਚ ਪਾ ਲਓ। ਇਸ ਨਾਲ ਕਾਫੀ ਆਰਾਮ ਮਿਲੇਗਾ।
ਸਿਕਸ ਪੈਕ ਬਣਾਉਣ ਦੇ ਚੱਕਰ 'ਚ ਨਾ ਕਰੋ ਇਹ ਗਲਤੀਆਂ
NEXT STORY