ਹੈਲਥ ਡੈਸਕ- ਕਈ ਲੋਕਾਂ ਨੂੰ ਤਿੱਖਾ ਖਾਣਾ ਬਹੁਤ ਪਸੰਦ ਹੁੰਦਾ ਹੈ, ਜਦਕਿ ਕੁਝ ਲੋਕ ਇਸ ਤੋਂ ਪਰਹੇਜ਼ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਛੋਟੀ ਜਿਹੀ ਹਰੀ ਮਿਰਚ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਂਦੀ ਹੈ, ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ? ਹਰੀ ਮਿਰਚ 'ਚ ਵਿਟਾਮਿਨ ਅਤੇ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ ਜੋ ਕਈ ਬੀਮਾਰੀਆਂ ਤੋਂ ਬਚਾਅ 'ਚ ਮਦਦ ਕਰਦੇ ਹਨ।
ਇਹ ਵੀ ਪੜ੍ਹੋ : ਸਵੇਰੇ 3 ਤੋਂ 5 ਵਿਚਾਲੇ ਨੀਂਦ ਖੁੱਲ੍ਹਣ ਪਿੱਛੇ ਹੈ ਵੱਡਾ ਰਾਜ਼, ਪ੍ਰੇਮਾਨੰਦ ਮਹਾਰਾਜ ਨੇ ਦੱਸਿਆ ਵੱਡਾ ਕਾਰਣ
ਕੈਂਸਰ ਤੋਂ ਰੱਖਦੀ ਹੈ ਬਚਾਅ
ਹਰੀ ਮਿਰਚ 'ਚ ਮੌਜੂਦ ਐਂਟੀਆਕਸੀਡੈਂਟਸ ਅਤੇ ਫਾਈਟੋਕੈਮਿਕਲਸ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦੇ ਹਨ। ਇਹ ਫ੍ਰੀ ਰੈਡੀਕਲਜ਼ ਨੂੰ ਨਸ਼ਟ ਕਰਦੀ ਹੈ ਜੋ ਕੈਂਸਰ ਸੈੱਲਜ਼ ਦੇ ਵਧਣ ਦਾ ਕਾਰਨ ਬਣ ਸਕਦੇ ਹਨ। ਨਿਯਮਿਤ ਤੌਰ 'ਤੇ ਹਰੀ ਮਿਰਚ ਖਾਣ ਨਾਲ ਕੈਂਸਰ ਵਰਗੀ ਗੰਭੀਰ ਬੀਮਾਰੀ ਦਾ ਖਤਰਾ ਘਟ ਸਕਦਾ ਹੈ।
ਭਾਰ ਘਟਾਉਣ 'ਚ ਮਦਦਗਾਰ
ਹਰੀ ਮਿਰਚ 'ਚ ਮੌਜੂਦ ਕੈਪਸਾਈਸਿਨ ਸਰੀਰ ਦੇ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਜਿਸ ਨਾਲ ਫੈਟ ਬਰਨਿੰਗ ਤੇਜ਼ ਹੁੰਦੀ ਹੈ। ਇਹ ਸਰੀਰ 'ਚ ਜੰਮਿਆ ਹੋਇਆ ਐਕਸਟਰਾ ਫੈਟ ਘਟਾਉਂਦਾ ਹੈ ਅਤੇ ਭਾਰ ਨੂੰ ਕੰਟਰੋਲ ਰੱਖਦਾ ਹੈ।
ਮੂਡ ਬਿਹਤਰ ਬਣਾਉਂਦੀ ਹੈ
ਤਿੱਖਾ ਖਾਣ ਨਾਲ ਸਰੀਰ 'ਚ ਐਂਡੋਰਫਿਨ ਹਾਰਮੋਨ ਰਿਲੀਜ਼ ਹੁੰਦਾ ਹੈ, ਜਿਸ ਨੂੰ “ਹੈਪੀ ਹਾਰਮੋਨ” ਵੀ ਕਿਹਾ ਜਾਂਦਾ ਹੈ। ਇਹ ਹਾਰਮੋਨ ਤਣਾਅ ਘਟਾਉਂਦਾ ਹੈ, ਮਨ ਨੂੰ ਸ਼ਾਂਤ ਰੱਖਦਾ ਹੈ ਅਤੇ ਖੁਸ਼ੀ ਅਤੇ ਤਾਜ਼ਗੀ ਮਹਿਸੂਸ ਕਰਵਾਉਂਦਾ ਹੈ।
ਚਮਕਦਾਰ ਤੇ ਸਿਹਤਮੰਦ ਚਮੜੀ
ਹਰੀ ਮਿਰਚ 'ਚ ਮੌਜੂਦ ਵਿਟਾਮਿਨ E ਚਮੜੀ 'ਚ ਨੈਚੁਰਲ ਤੇਲ ਦੀ ਪੈਦਾਵਾਰ ਵਧਾਉਂਦਾ ਹੈ। ਇਸ ਨਾਲ ਚਮੜੀ ਨਰਮ, ਸਿਹਤਮੰਦ ਅਤੇ ਚਮਕਦਾਰ ਬਣਦੀ ਹੈ।
ਇਹ ਵੀ ਪੜ੍ਹੋ : OMG ! ਸੋਨੇ ਨੇ ਫਿਰ ਮਾਰੀ ਛਾਲ, ਜਾਣੋ ਹੁਣ ਕਿੰਨੇ 'ਚ ਮਿਲੇਗਾ 10 ਗ੍ਰਾਮ Gold
ਇਮਿਊਨਿਟੀ ਮਜ਼ਬੂਤ ਕਰਦੀ ਹੈ
ਹਰੀ ਮਿਰਚ 'ਚ ਵਿਟਾਮਿਨ C ਭਰਪੂਰ ਮਾਤਰਾ 'ਚ ਹੁੰਦਾ ਹੈ, ਜੋ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਇਸ ਨਾਲ ਸਰਦੀ-ਜ਼ੁਕਾਮ, ਵਾਇਰਲ ਇਨਫੈਕਸ਼ਨ ਅਤੇ ਮੌਸਮੀ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ।
ਪੁਰਸ਼ਾਂ ਲਈ ਵੀ ਫਾਇਦੇਮੰਦ
ਹਰੀ ਮਿਰਚ 'ਚ ਮੌਜੂਦ ਐਂਟੀਆਕਸੀਡੈਂਟਸ ਅਤੇ ਐਂਟੀ-ਇਨਫਲਮੇਟਰੀ ਤੱਤ ਸਰੀਰ ਨੂੰ ਹਾਨੀਕਾਰਕ ਕੋਸ਼ਿਕਾਵਾਂ ਤੋਂ ਬਚਾਉਂਦੇ ਹਨ। ਇਹ ਪ੍ਰੋਸਟੇਟ ਕੈਂਸਰ ਦੇ ਖਤਰੇ ਨੂੰ ਘਟਾਉਂਦੇ ਹਨ ਅਤੇ ਹਾਰਮੋਨਲ ਸੰਤੁਲਨ ਅਤੇ ਪ੍ਰਜਨਨ ਸਿਹਤ ਨੂੰ ਬਿਹਤਰ ਬਣਾਉਂਦੇ ਹਨ।
ਆਇਰਨ ਦੀ ਕਮੀ ਦੂਰ ਕਰਦੀ ਹੈ
ਵਿਟਾਮਿਨ C ਅਤੇ ਆਇਰਨ ਦੀ ਮੌਜੂਦਗੀ ਨਾਲ ਹਰੀ ਮਿਰਚ ਖੂਨ ਦੀ ਕਮੀ (ਐਨੀਮੀਆ) ਨੂੰ ਦੂਰ ਕਰਦੀ ਹੈ ਅਤੇ ਊਰਜਾ ਦੇ ਪੱਧਰ ਨੂੰ ਵਧਾਉਂਦੀ ਹੈ। ਧਿਆਨ ਰੱਖੋ ਕਿ ਸੀਮਿਤ ਮਾਤਰਾ 'ਚ ਹੀ ਖਾਓ, ਕਿਉਂਕਿ ਜ਼ਿਆਦਾ ਤਿੱਖਾ ਖਾਣਾ ਪੇਟ ਦੀ ਜਲਣ ਜਾਂ ਐਸੀਡਿਟੀ ਵਧਾ ਸਕਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
WHO ਨੇ ਭਾਰਤ 'ਚ ਖ਼ਰਾਬ ਗੁਣਵੱਤਾ ਵਾਲੇ ਕਫ ਸਿਰਪ ਖ਼ਿਲਾਫ਼ ਜਾਰੀ ਕੀਤੀ ਚਿਤਾਵਨੀ
NEXT STORY