ਨਵੀਂ ਦਿੱਲੀ (ਬਿਊਰੋ)- ਅਮਰੂਦ ਨੂੰ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਕਿਹਾ ਜਾਂਦਾ ਹੈ। ਇਸ ‘ਚ ਐਂਟੀਆਕਸੀਡੈਂਟ, ਵਿਟਾਮਿਨ ਸੀ, ਪੋਟਾਸ਼ੀਅਮ ਅਤੇ ਫਾਈਬਰ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਅਮਰੂਦ ਦੀਆਂ ਪੱਤੀਆਂ ਦਾ ਸੇਵਨ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਅਮਰੂਦ ਦੀਆਂ ਪੱਤੀਆਂ ਤੋਂ ਬਣੀ ਹਰਬਲ ਚਾਹ ਪੀਣਾ ਪਸੰਦ ਕਰਦੇ ਹਨ। ਕੀ ਤੁਸੀਂ ਜਾਣਦੇ ਹੋ ਅਮਰੂਦ ਦੇ ਫਲਾਂ ਅਤੇ ਪੱਤੀਆਂ ਨੂੰ ਆਪਣੀ ਡਾਈਟ ‘ਚ ਸ਼ਾਮਿਲ ਕਰਨ ਦੇ ਫਾਇਦੇ? ਅਮਰੂਦ ਅਤੇ ਅਮਰੂਦ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਤੁਸੀਂ ਸਰੀਰ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਰੱਖ ਸਕਦੇ ਹੋ। ਆਓ ਜਾਣਦੇ ਹਾਂ ਇਸ ਦੀਆਂ ਪੱਤੀਆਂ ਦੇ ਫਾਇਦਿਆਂ ਬਾਰੇ।
ਡਾਇਬਟੀਜ਼ ‘ਚ ਮਦਦਗਾਰ : ਸ਼ੂਗਰ ਦੇ ਮਰੀਜ਼ਾਂ ਲਈ ਅਮਰੂਦ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਅਮਰੂਦ ਖਾਣ ਨਾਲ ਸਰੀਰ ਵਿੱਚ ਇੰਸੁਲਿਨ ਵਧਦਾ ਹੈ। ਜਿਸ ਨਾਲ ਸਰੀਰ ਦਾ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਅਮਰੂਦ ਦੇ ਪੱਤਿਆਂ ਤੋਂ ਬਣੀ ਚਾਹ ਟਾਈਪ 2 ਡਾਇਬਟੀਜ਼ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ।
ਦਿਲ ਰਹਿੰਦੈ ਸਿਹਤਮੰਦ : ਅਮਰੂਦ ਦਾ ਸੇਵਨ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦਾ ਹੈ। ਫਾਈਬਰ ਅਤੇ ਪੋਟਾਸ਼ੀਅਮ ਨਾਲ ਭਰਪੂਰ, ਅਮਰੂਦ ਨਾ ਸਿਰਫ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ ਬਲਕਿ ਖਰਾਬ ਕੋਲੈਸਟ੍ਰੋਲ ਨੂੰ ਵੀ ਕੰਟਰੋਲ ਵਿਚ ਰੱਖਦਾ ਹੈ, ਜਿਸ ਨਾਲ ਦਿਲ ਦੇ ਦੌਰੇ ਜਾਂ ਸਟ੍ਰੋਕ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਅਮਰੂਦ ਦੇ ਪੱਤਿਆਂ ‘ਚ ਮੌਜੂਦ ਐਂਟੀਆਕਸੀਡੈਂਟ ਅਤੇ ਵਿਟਾਮਿਨ ਫ੍ਰੀ ਰੈਡੀਕਲਸ ਨੂੰ ਰੋਕ ਕੇ ਦਿਲ ਨੂੰ ਖਰਾਬ ਹੋਣ ਤੋਂ ਰੋਕਦੇ ਹਨ।
ਪੀਰੀਅਡਜ਼ ਵਿੱਚ ਅਸਰਦਾਰ : ਪੀਰੀਅਡਸ ਯਾਨੀ ਮਾਹਵਾਰੀ ਦੌਰਾਨ ਔਰਤਾਂ ਨੂੰ ਪੇਟ ਵਿੱਚ ਅਸਹਿਣਸ਼ੀਲ ਦਰਦ ਹੋਣ ਲੱਗਦਾ ਹੈ। ਅਜਿਹੇ ‘ਚ ਦਵਾਈਆਂ ਦੀ ਬਜਾਏ ਅਮਰੂਦ ਖਾਣਾ ਬਹੁਤ ਹੀ ਕਾਰਗਰ ਉਪਾਅ ਸਾਬਤ ਹੁੰਦਾ ਹੈ। ਪੀਰੀਅਡਸ ਦੌਰਾਨ ਅਮਰੂਦ ਅਤੇ ਅਮਰੂਦ ਦੇ ਪੱਤਿਆਂ ਦਾ ਸੇਵਨ ਕਰਨ ਨਾਲ ਔਰਤਾਂ ਨੂੰ ਦਰਦ ਤੋਂ ਰਾਹਤ ਮਿਲਣੀ ਸ਼ੁਰੂ ਹੋ ਜਾਂਦੀ ਹੈ।
ਪਾਚਨ ਤੰਤਰ ਹੋਵੇਗਾ ਮਜ਼ਬੂਤ : ਅਮਰੂਦ ‘ਚ ਡਾਇਟਰੀ ਫਾਈਬਰ ਕਾਫੀ ਮਾਤਰਾ ‘ਚ ਪਾਇਆ ਜਾਂਦਾ ਹੈ। ਅਜਿਹੇ ‘ਚ ਅਮਰੂਦ ਦਾ ਸੇਵਨ ਨਾ ਸਿਰਫ ਭੋਜਨ ਨੂੰ ਪਚਾਉਣ ‘ਚ ਮਦਦਗਾਰ ਹੁੰਦਾ ਹੈ ਸਗੋਂ ਗੈਸ ਅਤੇ ਕਬਜ਼ ਤੋਂ ਵੀ ਰਾਹਤ ਦਿਵਾਉਣ ‘ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਅਮਰੂਦ ਦੇ ਪੱਤਿਆਂ ‘ਚ ਮੌਜੂਦ ਐਂਟੀ-ਮਾਈਕ੍ਰੋਬਾਇਲ ਤੱਤ ਦਸਤ ਨਾਲ ਲੜਨ ‘ਚ ਮਦਦਗਾਰ ਹੁੰਦੇ ਹਨ।
ਤੇਜ਼ੀ ਨਾਲ ਘਟਾਉੰਦੇ ਨੇ ਭਾਰ : ਅਮਰੂਦ ਨੂੰ ਫਾਈਬਰ ਨਾਲ ਭਰਪੂਰ ਫਲਾਂ ‘ਚ ਗਿਣਿਆ ਜਾਂਦਾ ਹੈ। ਅਜਿਹੇ ‘ਚ ਅਮਰੂਦ ਖਾਣ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ, ਜਿਸ ਕਾਰਨ ਤੁਹਾਡਾ ਭਾਰ ਹੌਲੀ-ਹੌਲੀ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਦੇ ਨਾਲ ਹੀ ਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ ਅਮਰੂਦ ਸਰੀਰ ‘ਚ ਪੋਸ਼ਕ ਤੱਤਾਂ ਦੀ ਕਮੀ ਨੂੰ ਪੂਰਾ ਕਰਦਾ ਹੈ, ਜਿਸ ਕਾਰਨ ਘੱਟ ਖਾਣ ਦੇ ਬਾਵਜੂਦ ਤੁਹਾਨੂੰ ਕਮਜ਼ੋਰੀ ਜਾਂ ਥਕਾਵਟ ਮਹਿਸੂਸ ਨਹੀਂ ਹੁੰਦੀ।
ਕੈਂਸਰ ਨੂੰ ਰੋਕਦੇ ਨੇ : ਅਮਰੂਦ ਤੇ ਇਸ ਦੇ ਪੱਤਿਆਂ ਦਾ ਸੇਵਨ ਕੈਂਸਰ ਨੂੰ ਹਰਾਉਣ ਲਈ ਵੀ ਬਹੁਤ ਵਧੀਆ ਉਪਾਅ ਸਾਬਤ ਹੋ ਸਕਦਾ ਹੈ। ਅਮਰੂਦ ਵਿੱਚ ਮੌਜੂਦ ਕੈਂਸਰ ਵਿਰੋਧੀ ਤੱਤ ਸਰੀਰ ਵਿੱਚ ਕੈਂਸਰ ਪੈਦਾ ਕਰਨ ਵਾਲੀਆਂ ਕੋਸ਼ਿਕਾਵਾਂ ਨੂੰ ਨਸ਼ਟ ਕਰ ਦਿੰਦੇ ਹਨ। ਇਸ ਦੇ ਨਾਲ ਹੀ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਅਮਰੂਦ ਫ੍ਰੀ ਰੈਡੀਕਲਸ ਨਾਲ ਲੜਨ ‘ਚ ਵੀ ਮਦਦਗਾਰ ਹੁੰਦਾ ਹੈ, ਜਿਸ ਨਾਲ ਤੁਸੀਂ ਕੈਂਸਰ ਵਰਗੀ ਗੰਭੀਰ ਬੀਮਾਰੀ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ।
ਸਰੀਰ ਲਈ ਬੇਹੱਦ ਜ਼ਰੂਰੀ ਹੈ ਵਿਟਾਮਿਨ ਬੀ12, ਜਾਣੋ ਇਸ ਦੀ ਕਮੀ ਦੇ ਲੱਛਣ, ਕਾਰਨ ਤੇ ਭਰਪਾਈ ਦੇ ਖਾਧ ਪਦਾਰਥ
NEXT STORY