ਮੁੰਬਈ— ਹਰ ਬੀਮਾਰੀ ਦਾ ਇਲਾਜ ਦਿਨ 'ਚ ਭਰਪੂਰ ਪਾਣੀ ਪੀਣਾ ਮੰਨਿਆ ਜਾਂਦਾ ਹੈ। ਸਰੀਰ 'ਚੋਂ ਵਿਸ਼ੈਲੇ ਪਦਾਰਥਾਂ ਨੂੰ ਬਾਹਰ ਕੱਢਣ ਲਈ ਡਾਕਟਰ ਵੀ ਦਿਨ 'ਚ 8 ਤੋਂ 10 ਗਿਲਾਸ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਪਾਣੀ ਪੀਣ ਦੇ ਵੀ ਕੁਝ ਨਿਯਮ ਹੁੰਦੇ ਹਨ, ਜਿਸ ਦਾ ਪਾਲਨ ਕਰਨ ਨਾਲ ਸਿਹਤ ਚੰਗੀ ਰਹਿੰਦੀ ਹੈ। ਕੁਝ ਲੋਕ ਪਾਣੀ ਤਾਂ ਪੀਂਦੇ ਹਨ ਪਰ ਖੜ੍ਹੇ ਹੋ ਕੇ, ਜਿਸ ਨਾਲ ਦਿਲ ਅਤੇ ਕਿਡਨੀ ਸਬੰਧਿਤ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਾਣੀ ਪੀਣ ਦੇ ਨਿਯਮ
— ਪਾਣੀ ਹਮੇਸ਼ਾ ਬੈਠ ਕੇ ਪੀਣਾ ਚੰਗਾ ਹੁੰਦਾ ਹੈ।
— ਜ਼ਿਆਦਾ ਠੰਡਾ ਪਾਣੀ ਅੰਤੜੀਆਂ ਨੂੰ ਸੁੱਕਾ ਦਿੰਦਾ ਹੈ।
— ਇਕ ਸਾਹ 'ਚ ਪਾਣੀ ਨਹੀਂ ਪੀਣਾ ਚਾਹੀਦਾ।
— ਖੜ੍ਹੇ ਹੋ ਕੇ ਪਾਣੀ ਨਾ ਪੀਓ।
ਖੜ੍ਹੇ ਹੋ ਕੇ ਪਾਣੀ ਪੀਣ ਦੇ ਨੁਕਸਾਨ
1. ਜੋੜਾਂ ਦਾ ਦਰਦ
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਸਰੀਰ ਦੇ ਲਿਕੀਵਡ ਦਾ ਬੈਲੇਂਸ ਬਿਗੜਨ ਲੱਗਦਾ ਹੈ। ਇਸ ਨਾਲ ਸਰੀਰ ਨੂੰ ਪੂਰਾ ਪਾਣੀ ਨਹੀਂ ਮਿਲ ਪਾਉਂਦਾ ਅਤੇ ਜੋੜਾਂ ਦੇ ਦਰਦ ਦੀ ਸ਼ਿਕਾਇਤ ਹੋ ਜਾਂਦੀ ਹੈ। ਘਠੀਆ ਰੋਗ ਇਸ ਦੀ ਮੁੱਖ ਵਜ੍ਹਾ ਹੈ।
2. ਕਿਡਨੀ ਇੰਫੈਕਸ਼ਨ ਦਾ ਖਤਰਾ
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਕਿਡਨੀ ਇੰਫੈਕਸ਼ਨ ਦਾ ਖਤਰਾ ਵਧਣ ਲੱਗਦਾ ਹੈ।
3. ਦਿਲ ਦੀ ਬੀਮਾਰੀ
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਦਿਲ ਦੀਆਂ ਬੀਮਾਰੀਆਂ ਦੇ ਖਤਰੇ ਵੀ ਵਧ ਜਾਂਦੇ ਹਨ।
4. ਪਾਣੀ ਪੀਣ ਤੋਂ ਬਾਅਦ ਵੀ ਪਿਆਸ ਮਹਿਸੂਸ ਹੋਣਾ
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਪਿਆਸ ਪੂਰੀ ਤਰ੍ਹਾਂ ਬੁੱਝ ਨਹੀਂ ਪਾਉਂਦੀ। ਇਸ ਨਾਲ ਵਾਰ-ਵਾਰ ਪਿਆਸ ਦਾ ਅਹਿਸਾਸ ਹੁੰਦਾ ਹੈ।
5. ਅਲਸਰ ਦੀ ਸਮੱਸਿਆ
ਖੜ੍ਹੇ ਹੋ ਕੇ ਪਾਣੀ ਪੀਣ ਨਾਲ ਅਲਸਰ ਦੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।
ਲਸਣ ਅਤੇ ਸ਼ਹਿਦ ਨੂੰ ਮਿਲਾ ਕੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY