ਨਵੀਂ ਦਿੱਲੀ— ਜੂਸ ਪੀਣਾ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ, ਕੋਈ ਵੀ ਬੀਮਾਰੀ ਹੋਣ 'ਤੇ ਡਾਕਟਰ ਵੀ ਮਰੀਜ ਨੂੰ ਜੂਸ ਪੀਣ ਦੀ ਸਲਾਹ ਦਿੰਦੇ ਹਨ। ਇਸ ਤੋਂ ਇਲਾਵਾ ਰੋਜ਼ਾਨਾ ਫਰੂਟ ਜੂਸ ਜਾਂ ਵੈਜੀਟੇਬਲ ਜੂਸ ਦੀ ਵਰਤੋਂ ਤੁਹਾਨੂੰ ਕਈ ਬੀਮਾਰੀਆਂ ਤੋਂ ਬਚਾ ਕੇ ਰੱਖਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਬੀਮਾਰੀ ਦੇ ਹਿਸਾਬ ਨਾਲ ਜੂਸ ਪੀਣ ਨਾਲ ਤੁਹਾਨੂੰ ਉਸ ਦਾ ਦੋਗੁਣਾ ਫਾਇਦਾ ਮਿਲਦਾ ਹੈ। ਜੇ ਤੁਹਾਨੂੰ ਵੀ ਕੋਈ ਬੀਮਾਰੀ ਹੈ ਤਾਂ ਉਸੇ ਹਿਸਾਬ ਨਾਲ ਜੂਸ ਪੀਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਬੀਮਾਰੀ 'ਚ ਕਿਹੜਾ ਜੂਸ ਪੀਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
1. ਭੁੱਖ ਨਾ ਲੱਗਣਾ
ਅੱਜ ਦੇ ਸਮੇਂ 'ਚ ਭੁੱਖ ਨਾ ਲੱਗਣ ਦੀ ਸਮੱਸਿਆ ਆਮ ਦਿਖਾਈ ਦਿੰਦੀ ਹੈ ਪਰ ਇਸ ਦੇ ਕਾਰਨ ਤੁਸੀਂ ਕਈ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ। ਇਸ ਲਈ ਰੋਜ਼ਾਨਾ ਸਵੇਰੇ ਨਿੰਬੂ ਪਾਣੀ ਦੀ ਵਰਤੋਂ ਕਰੋ। ਇਸ ਨਾਲ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ।
2. ਖੂਨ ਨੂੰ ਸਾਫ ਕਰਨਾ
ਜੇ ਤੁਹਾਡਾ ਖੂਨ ਅਸ਼ੁੱਧ ਅਤੇ ਗਾੜ੍ਹਾ ਹੈ ਤਾਂ ਉਸ ਦੇ ਲਈ ਨਿੰਬੂ, ਗਾਜਰ, ਗੋਭੀ, ਚੁਕੰਦਰ, ਪਾਲਕ, ਸੇਬ, ਤੁਲਸੀ, ਨਿੰਮ ਅਤੇ ਬੇਲ ਦੇ ਪੱਤਿਆਂ ਦਾ ਜੂਸ ਪੀਓ। ਇਸ ਨਾਲ ਤੁਹਾਨੂੰ ਕਾਫੀ ਫਾਇਦਾ ਮਿਲੇਗਾ।
3. ਅਸਥਮਾ ਦੀ ਸਮੱਸਿਆ
ਅਸਥਮਾ ਦੇ ਪੇਸ਼ੇਂਟ ਨੂੰ ਲਸਣ, ਤੁਲਸੀ, ਚੁਕੰਦਰ, ਗਾਜਰ, ਮੂੰਗ ਦਾ ਜੂਸ ਅਤੇ ਬਕਰੀ ਦਾ ਦੁੱਧ ਪੀਣਾ ਚਾਹੀਦਾ ਹੈ। ਇਸ ਨਾਲ ਤੁਹਾਡੀ ਸਾਹ ਲੈਣ ਦੀ ਸਮੱਸਿਆ ਦੂਰ ਹੋ ਜਾਵੇਗੀ।
4. ਪੀਲੀਆ
ਪੀਲੀਆ ਹੋਣ 'ਤੇ ਵਿਅਕਤੀ ਨੂੰ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਦੀ ਜ਼ਰੂਰਤ ਹੁੰਦੀ ਹੈ। ਅਜਿਹੇ 'ਚ ਪੀਲੀਏ ਦੇ ਮਰੀਜ ਨੂੰ ਨਾਰੀਅਲ ਪਾਣੀ, ਅੰਗੂਰ, ਸੇਬ, ਰਸਬੇਰੀ ਅਤੇ ਮਸੰਮੀ ਦੇ ਜੂਸ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਰੋਗੀ ਨੂੰ ਮੁਨੱਕੇ ਅਤੇ ਕਿਸ਼ਮਿਸ਼ ਦਾ ਪਾਣੀ ਵੀ ਦੇ ਸਕਦੇ ਹੋ। ਇਸ ਨਾਲ ਤੁਹਾਨੂੰ ਵੀ ਕਾਫੀ ਫਾਇਦਾ ਹੋਵੇਗਾ।
5. ਹਾਈ ਅਤੇ ਲੋਅ ਬਲੱਡ ਪ੍ਰੈਸ਼ਰ
ਜੇ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਤੁਹਾਨੂੰ ਗਾਜਰ, ਅੰਗੂਰ, ਮਸੰਮੀ ਅਤੇ ਜਵਾਰਾਂ ਦਾ ਜੂਸ ਪੀਣਾ ਚਾਹੀਦਾ ਹੈ। ਲੋਅ ਬਲੱਡ ਪ੍ਰੈਸ਼ਰ 'ਚ ਜ਼ਿਆਦਾ ਮਿੱਠੇ ਅਤੇ ਖੱਟੇ ਫਲਾਂ ਦੀ ਵਰਤੋਂ ਨਾ ਕਰੋ। ਲੋਅ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਅੰਗੂਰ ਅਤੇ ਮਸੰਮੀ ਦੇ ਰਸ ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਦੀ ਵਰਤੋਂ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ।
6. ਕੈਂਸਰ
ਕੈਂਸਰ ਇਕ ਬੇਹੱਦ ਗੰਭੀਰ ਰੋਗ ਹੈ। ਇਸ ਲਈ ਕੈਂਸਰ ਪੇਸ਼ੇਂਟ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਤੁਸੀਂ ਆਪਣੀ ਡਾਈਟ 'ਚ ਕਣਕ ਦੇ ਜਵਾਰੇ, ਗਾਜਰ ਅਤੇ ਅੰਗੂਰ ਦਾ ਰਸ ਸ਼ਾਮਲ ਕਰੋ।
7. ਐਸੀਡਿਟੀ
ਗਲਤ ਖਾਣ-ਪੀਣ ਜਾਂ ਦੇਰ ਰਾਤ ਤਕ ਬੈਠੇ ਰਹਿਣ ਕਾਰਨ ਤੁਹਾਨੂੰ ਐਸੀਡਿਟੀ ਜਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਮਸੰਮੀ ਦਾ ਜੂਸ ਪੀਓ। ਤੁਹਾਨੂੰ ਤੁਰੰਤ ਆਰਾਮ ਮਿਲ ਜਾਵੇਗਾ।
8. ਨੀਂਦ ਨਾ ਆਉਣਾ ਦੀ ਸਮੱਸਿਆ
ਰੋਜ਼ਾਨਾ ਦੇਰ ਰਾਤ ਤਕ ਜਾਗਣ, ਥਕਾਵਟ ਜਾਂ ਕਿਸੇ ਮਾਨਸਿਕ ਸਮੱਸਿਆ ਕਾਰਨ ਤੁਹਾਨੂੰ ਨੀਂਦ ਨਾ ਆਉਣ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਟੈਂਸ਼ਨ ਲੈਣ ਦੀ ਬਜਾਏ ਤੁਸੀਂ ਪਾਲਕ, ਸੇਬ ਅਤੇ ਅਮਰੂਦ ਦਾ ਜੂਸ ਪੀਓ। ਇਸ ਨਾਲ ਤੁਹਾਨੂੰ ਚੰਗੀ ਅਤੇ ਗਹਿਰੀ ਨੀਂਦ ਆਵੇਗੀ।
9. ਮਾਈਗ੍ਰੇਨ
ਜੇ ਤੁਹਾਨੂੰ ਮਾਈਗ੍ਰੇਨ ਦੀ ਸਮੱਸਿਆ ਹੈ ਤਾਂ 1 ਗਲਾਸ ਪਾਣੀ 'ਚ ਨਿੰਬੂ ਅਤੇ ਥੋੜ੍ਹਾ ਜਿਹਾ ਅਦਰਕ ਮਿਲਾ ਕੇ ਪੀਓ। ਇਸ ਨਾਲ ਤੁਹਾਨੂੰ ਮਾਈਗ੍ਰੇਨ ਦੇ ਦਰਦ ਤੋਂ ਤੁਰੰਤ ਆਰਾਮ ਮਿਲੇਗਾ।
10. ਅੱਖਾਂ ਦੀ ਰੋਸ਼ਨੀ ਤੇਜ਼ ਕਰਨ ਲਈ
ਗਾਜਰ ਅਤੇ ਹਰੇ ਧਨੀਏ ਦੀਆਂ ਪੱਤੀਆਂ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਇਸ ਦੇ ਇਲਾਵਾ ਤੁਸੀਂ ਰੋਜ਼ਾਨਾ ਇਸ ਦੀ ਵਰਤੋਂ ਕਰੋਗੇ ਤਾਂ ਤੁਹਾਡਾ ਚਸ਼ਮਾ ਵੀ ਉਤਰ ਜਾਵੇਗਾ।
11. ਭਾਰ ਘੱਟ ਕਰਨ ਲਈ
ਜੇ ਤੁਸੀਂ ਤੇਜ਼ੀ ਨਾਲ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਆਪਣੀ ਡਾਈਟ 'ਚ ਤਰਬੂਜ਼, ਨਿੰਬੂ, ਗੋਭੀ ਅਤੇ ਪਾਈਨਐੱਪਲ ਦਾ ਜੂਸ ਸ਼ਾਮਲ ਕਰੋ। ਰੋਜ਼ਾਨਾ ਇਸ ਦੀ ਵਰਤੋਂ ਤੁਹਾਡਾ ਮੋਟਾਪਾ ਘਟਾਉਣ 'ਚ ਮਦਦ ਕਰੇਗਾ।
12. ਕਿਡਨੀ ਸਟੋਨ
ਕਿਡਨੀ ਸਟੋਨ ਦੀ ਸਮੱਸਿਆ ਹੋਣ 'ਤੇ ਪੱਤਿਆਂ ਵਾਲੀਆਂ ਸਬਜ਼ੀਆਂ ਦੇ ਜੂਸ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਸੇਬ, ਗਾਜਰ, ਕੱਦੂ ਅਤੇ ਕੱਕੜੀ ਦਾ ਜੂਸ ਪੀਣ ਨਾਲ ਤੁਹਾਡੀ ਕਿਡਨੀ 'ਚੋਂ ਸਟੋਨ ਟੁੱਟ ਕੇ ਬਾਹਰ ਨਿਕਲ ਜਾਵੇਗਾ ਪਰ ਤੁਹਾਨੂੰ ਟਮਾਟਰ ਤੋਂ ਪਰਹੇਜ਼ ਕਰਨਾ ਹੋਵੇਗਾ।
ਲੰਬੇ ਅਤੇ ਮਜ਼ਬੂਤ ਨਹੁੰਆਂ ਦੇ ਲਈ ਵਰਤੋ ਇਹ ਨੁਸਖੇ
NEXT STORY