ਨਵੀਂ ਦਿੱਲੀ - ਕੌਫੀ ਇਕ ਅਜਿਹਾ ਪੀਣ ਵਾਲਾ ਪਦਾਰਥ ਹੈ, ਜਿਸ ਨੂੰ ਹਰ ਕੋਈ ਪੀਣਾ ਪਸੰਦ ਕਰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਵੇਰ ਦੀ ਸ਼ੁਰੂਆਤ ਕੌਫੀ ਪੀਣ ਨਾਲ ਕਰਦੇ ਹਨ। ਕੌਫੀ ਕਈ ਪੱਖੋਂ ਸਾਡੇ ਸਰੀਰ ਲਈ ਫਾਇਦੇਮੰਦ ਸਿੱਧ ਹੁੰਦੀ ਹੈ। ਕਾਫੀ ਸਰੀਰ 'ਚ ਊਰਜਾ ਦੇਣ ਦਾ ਕੰਮ ਕਰਦੀ ਹੈ ਅਤੇ ਸਾਨੂੰ ਤਣਾਅ ਤੋਂ ਦੂਰ ਕਰਦੀ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਲੋਕ ਆਪਣੇ ਦਿਨ ਦੀ ਸ਼ੁਰੂਆਤ ਕਾਫੀ ਪੀ ਕੇ ਹੀ ਕਰਦੇ ਹਨ। ਕੌਫੀ ਪੀਣ ਨਾਲ ਸਰੀਰ ਨੂੰ ਹੋਰ ਵੀ ਬਹੁਤ ਸਾਰੇ ਫਾਇਦੇ ਹੁੰਦੇ ਹਨ, ਜਿਵੇਂ...

1. ਲਿਵਰ ਨੂੰ ਰੱਖਦੀ ਹੈ ਫਿੱਟ
ਇਸ ਤੋਂ ਇਲਾਵਾ ਕੌਫੀ ਲਿਵਰ ਨੂੰ ਵੀ ਫਿੱਟ ਰੱਖਦੀ ਹੈ। ਹੈਲਥ ਮਾਹਿਰਾਂ ਦਾ ਕਹਿਣਾ ਹੈ ਕਿ 2 ਤੋਂ 3 ਕੱਪ ਕੌਫੀ ਬਿਨਾਂ ਦੁੱਧ ਜਾਂ ਚੀਨੀ ਮਿਲਾਏ ਪੀਣ ਨਾਲ ਲੀਵਰ ਨਾਲ ਜੁੜੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਐਕਸਪਰਟ ਦਾ ਕਹਿਣਾ ਹੈ ਕਿ ਕੌਫੀ ਪੀਣ ਨਾਲ ਲਿਵਰ ਦਾ ਕੈਂਸਰ ਹੋਣ ਦਾ ਖਦਸ਼ਾ ਵੀ ਘੱਟ ਹੋ ਜਾਂਦਾ ਹੈ। ਜੇਕਰ ਕਿਸੇ ਨੂੰ ਪਹਿਲਾਂ ਤੋਂ ਲੀਵਰ ਨਾਲ ਸੰਬੰਧਿਤ ਕੋਈ ਬੀਮਾਰੀ ਹੈ ਤਾਂ ਉਨ੍ਹਾਂ ਲਈ ਵੀ ਬਲੈਕ ਕੌਫੀ ਬੇਹੱਦ ਲਾਭਦਾਇਕ ਰਹੇਗੀ।

2. ਮੋਟਾਪੇ ਨੂੰ ਕੰਟਰੋਲ
ਕੌਫੀ 'ਚ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਹ ਦੋਵੇਂ ਚੀਜ਼ਾਂ ਮੋਟਾਪੇ ਨੂੰ ਕੰਟਰੋਲ ਕਰਦੀ ਹੈ।
3. ਦਿਲ ਦੇ ਮਰੀਜ਼ਾਂ ਲਈ ਵੀ ਬਹੁਤ ਲਾਭਦਾਇਕ
ਕੌਫੀ ਦਾ ਸੇਵਨ ਦਿਲ ਦੇ ਮਰੀਜ਼ਾਂ ਲਈ ਵੀ ਬਹੁਤ ਲਾਭਦਾਇਕ ਹੁੰਦਾ ਹੈ। ਕੌਫੀ ਹਾਰਟ ਸਟ੍ਰੋਕ ਦੇ ਖਤਰੇ ਨੂੰ ਘੱਟ ਕਰਦੀ ਹੈ, ਜਿਸ ਕਰਕੇ ਦਿਲ ਦੇ ਮਰੀਜ਼ਾਂ ਨੂੰ ਇਹ ਪੀਣੀ ਚਾਹੀਦੀ ਹੈ।

4. ਬਲੱਡ ਸ਼ੂਗਰ ਨੂੰ ਘੱਟ ਹੁੰਦੀ ਹੈ
ਸ਼ੂਗਰ ਅੱਜ ਦੇ ਦਿਨਾਂ 'ਚ ਇਕ ਆਮ ਸਮੱਸਿਆ ਹੈ। ਕੌਫੀ 'ਚ ਪਾਇਆ ਜਾਣ ਵਾਲਾ ਕੈਫੀਨ ਬਲੱਡ ਸ਼ੂਗਰ ਨੂੰ ਘੱਟ ਕਰਦਾ ਹੈ।
5. ਐਲਰਜੀ ਅਤੇ ਕਾਲੇ ਧੱਬੇ
ਕੈਫੀਨ ਅੱਖਾਂ ਦੀ ਐਲਰਜੀ ਅਤੇ ਕਾਲੇ ਧੱਬੇ ਨੂੰ ਵੀ ਦੂਰ ਕਰਦੀ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਕੌਫੀ ਪੀਣ ਨਾਲ ਚਮੜੀ ਵਧੀਆ ਹੁੰਦੀ ਹੈ।

6. ਚਮੜੀ 'ਚ ਨਿਖਾਰ
ਇੰਨਾ ਹੀ ਨਹੀਂ ਕੌਫੀ ਦਾ ਫੇਸਪੈਕ ਲਗਾਉਣ ਨਾਲ ਵੀ ਚਮੜੀ 'ਚ ਨਿਖਾਰ ਆਉਂਦਾ ਹੈ।
ਹਾਰਟ ਅਟੈਕ ਤੋਂ ਬਚਣ ਲਈ ਕਾਫੀ ਹਨ 3 ਕੱਪ ਕੌਫੀ, ਨਵੀਂ ਖੋਜ ’ਚ ਹੋਇਆ ਖੁਲਾਸਾ
NEXT STORY