ਜਲੰਧਰ (ਬਿਊਰੋ) - ਹਰੇਕ ਮੌਸਮ ’ਚ ਸਰੀਰ ਨੂੰ ਸਿਹਤਮੰਦ ਅਤੇ ਤੰਦਰੁਸਤ ਰੱਖਣ ਲਈ ਫਲ ਖਾਣੇ ਬਹੁਤ ਜ਼ਰੂਰੀ ਹਨ। ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਚਿਹਰੇ ’ਤੇ ਨਿਖ਼ਾਰ ਬਣਿਆ ਰਹਿੰਦਾ ਹੈ। ਸਰਦੀਆਂ ਦਾ ਮੌਸਮ ਸਿਹਤ ਦੇ ਲਿਹਾਜ਼ ਨਾਲ ਬਹੁਤ ਵਧੀਆ ਮੰਨਿਆ ਜਾਂਦਾ ਹੈ। ਜੇਕਰ ਅਸੀਂ ਫਲ ਖਾਂਦੇ ਰਹਾਂਗੇ ਤਾਂ ਸਾਡਾ ਸਰੀਰ ਕਈ ਬੀਮਾਰੀਆਂ ਤੋਂ ਵੀ ਬਚਿਆ ਰਹਿੰਦਾ ਹੈ। ਠੰਡ ਦੇ ਮੌਸਮ 'ਚ ਇਮਿਊਨਿਟੀ ਵਧਾਉਣ ਲਈ ਫਲਾਂ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ। ਗਰਮੀਆਂ 'ਚ ਲੋਕ ਫਲ ਖਾਣ ਦੇ ਨਾਲ-ਨਾਲ ਜੂਸ ਵੀ ਪੀ ਲੈਂਦੇ ਹਨ ਪਰ ਸਰਦੀਆਂ 'ਚ ਜੂਸ ਪੀਣ ਕਾਰਨ ਕਈ ਲੋਕਾਂ ਨੂੰ ਜ਼ੁਕਾਮ ਅਤੇ ਗਲਾ ਖ਼ਰਾਬ ਹੋਣ ਦੀ ਸਮੱਸਿਆ ਹੁੰਦੀ ਹੈ। ਇਸੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਰਦੀਆਂ 'ਚ ਕਿਹੜੇ-ਕਿਹੜੇ ਫਲ ਖਾਣੇ ਚਾਹੀਦੇ ਹਨ, ਜਿਸ ਨਾਲ ਤੁਸੀਂ ਹਮੇਸ਼ਾ ਫਿੱਟ ਰਹੋਗੇ....
ਸੰਤਰਾ
ਅਸੀਂ ਸਾਰੇ ਜਾਣਦੇ ਹਾਂ ਕਿ ਸੰਤਰਾ ਵਿਟਾਮਿਨ-ਸੀ ਦਾ ਬਹੁਤ ਵਧੀਆ ਸਰੋਤ ਹੈ। ਇਸ ਵਿੱਚ ਕੈਲਸ਼ੀਅਮ ਵੀ ਪਾਇਆ ਜਾਂਦਾ ਹੈ। ਸੰਤਰਾ ਖਾਣ ਨਾਲ ਮੌਸਮ 'ਚ ਬਦਲਾਅ ਕਾਰਨ ਹੋਣ ਵਾਲੇ ਇਨਫੈਕਸ਼ਨ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ। ਇਹ ਫਲ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ।
ਸੇਬ
ਸੇਬ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ, ਜਿਸ ਕਾਰਨ ਡਾਕਟਰ ਰੋਜ਼ਾਨਾ ਇੱਕ ਸੇਬ ਖਾਣ ਦੀ ਸਲਾਹ ਦਿੰਦੇ ਹਨ। ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦੇ ਨਾਲ ਇਹ ਸਰੀਰ ਵਿੱਚ ਜਲਨ ਅਤੇ ਸੋਜਸ਼ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਵਿੱਚ ਵਿਟਾਮਿਨ-ਸੀ, ਫਾਈਬਰ, ਪੇਕਟਿਨ ਪਾਇਆ ਜਾਂਦਾ ਹੈ।
ਅਮਰੂਦ
ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਬਾਜ਼ਾਰ 'ਚ ਅਮਰੂਦ ਦੀ ਬਹਾਰ ਆ ਜਾਂਦੀ ਹੈ। ਇਹ ਫਲ ਸਰਦੀਆਂ ਦੇ ਮਨਪਸੰਦ ਫਲਾਂ ਵਿੱਚੋਂ ਇੱਕ ਹੈ। ਅਮਰੂਦ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਹ ਸਰੀਰ ਦੇ ਇਨਫੈਕਸ਼ਨ ਨਾਲ ਲੜਦਾ ਹੈ ਅਤੇ ਸਰੀਰ ਦੇ ਸੈੱਲਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ।
ਕੇਲਾ
ਸਰਦੀਆਂ ਵਿੱਚ ਰੋਜ਼ਾਨਾ ਕੇਲੇ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਫਾਈਬਰ ਵੀ ਹੁੰਦਾ ਹੈ। ਕੇਲਾ ਸਰੀਰ 'ਚ ਊਰਜਾ ਵਧਾਉਂਦਾ ਹੈ ਅਤੇ ਨਾਲ ਹੀ ਪਾਚਨ ਤੰਤਰ ਲਈ ਫ਼ਾਇਦੇਮੰਦ ਹੁੰਦਾ ਹੈ।
ਅਨਾਰ
ਅਨਾਰ ਦਾ ਸੇਵਨ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸਰਦੀਆਂ ਵਿੱਚ ਅਨਾਰ ਖਾਣ ਨਾਲ ਸਰੀਰ ਦੇ ਖੂਨ ਨੂੰ ਪਤਲਾ ਕਰਨ ਵਿੱਚ ਮਦਦ ਮਿਲਦੀ ਹੈ। ਇਹ ਬਲੱਡ ਪ੍ਰੈਸ਼ਰ ਦੇ ਨਾਲ-ਨਾਲ ਦਿਲ ਦੀ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਅਨਾਰ ਖਾਣ ਨਾਲ ਵੀ ਭਾਰ ਘੱਟ ਹੁੰਦਾ ਹੈ।
ਕੀਵੀ
ਸਰਦੀਆਂ ਦੇ ਮੌਸਮ 'ਚ ਕੀਵੀ ਖਾਣਾ ਵੀ ਫ਼ਾਇਦੇਮੰਦ ਹੁੰਦਾ ਹੈ। ਇਸ ਵਿੱਚ ਪ੍ਰੋਟੀਨ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਕਾਰਨ ਠੰਢ ਵਿਚ ਜ਼ਿਆਦਾ ਚਰਬੀ ਵਾਲੀਆਂ ਚੀਜ਼ਾਂ ਖਾਣ ਨਾਲ ਚਰਬੀ ਨੂੰ ਘੱਟ ਕਰਨ ਵਿਚ ਮਦਦ ਮਿਲਦੀ ਹੈ। ਇਹ ਚੰਗੀ ਨੀਂਦ ਲਈ ਵੀ ਮਦਦਗਾਰ ਹੈ।
ਕੈਂਸਰ ਦੇ 7 ਸ਼ੁਰੂਆਤੀ ਲੱਛਣ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਹੈ ਮਹਿੰਗਾ
NEXT STORY