ਜਲੰਧਰ (ਬਿਊਰੋ) - ਸੇਬ ਵਿਚ ਕੈਲਸ਼ੀਅਮ, ਫ਼ਾਈਬਰ ਸਮੇਤ ਹੋਰ ਕਈ ਪੌਸ਼ਟਿਕ ਤੱਤ ਹੁੰਦੇ ਹਨ, ਜਿਹੜੇ ਤੁਹਾਨੂੰ ਸਿਹਤਮੰਦ ਰੱਖਦੇ ਹਨ । ਸੇਬ ਦਾ ਨਿਯਮਤ ਸੇਵਨ ਕਰਨ ਨਾਲ ਤੁਹਾਡੀ ਇਮਿਊਨਟੀ ਵੀ ਵਧਦੀ ਹੈ। ਜੇਕਰ ਪੇਟ ਵਿਚ ਕੀੜੇ ਹੋਣ ਤਾਂ ਹਰ ਰੋਜ਼ ਪੀੜਤ ਨੂੰ ਦੋ ਮਿੱਠੇ ਸੇਬ ਦਿਉ । ਤੁਸੀਂ ਉਸ ਨੂੰ ਹਰ ਰੋਜ਼ ਇਕ ਗਲਾਸ ਤਾਜ਼ੇ ਸੇਬ ਦਾ ਜੂਸ ਵੀ ਦੇ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਉਸ ਦੇ ਪੇਟ ਦੇ ਕੀੜੇ ਮਰ ਜਾਂਦੇ ਹਨ।

ਜੋ ਲੋਕ ਸਿਰਦਰਦ, ਚਿੜਚਿੜੇਪਨ, ਬੇਹੋਸ਼ੀ ਜਾਂ ਭੁੱਲਣ ਵਰਗੀ ਸ਼ਿਕਾਇਤ ਦੇ ਸ਼ਿਕਾਰ ਹਨ, ਉਨ੍ਹਾਂ ਨੂੰ ਭੋਜਨ ਤੋਂ ਪਹਿਲਾਂ ਦੋ ਤਾਜ਼ੇ ਮਿੱਠੇ ਸੇਬ ਖਾਣੇ ਚਾਹੀਦੇ ਹਨ। ਜਿਨ੍ਹਾਂ ਲੋਕਾਂ ਦਾ ਦਿਲ ਕਮਜ਼ੋਰ ਹੈ ਜਾਂ ਦਿਲ ਦੀ ਧੜਕਣ ਘੱਟ ਜਾਂ ਜ਼ਿਆਦਾ ਹੋ ਜਾਂਦੀ ਹੈ ਉਦੋਂ ਉਨ੍ਹਾਂ ਨੂੰ ਚਾਂਦੀ ਦਾ ਵਰਕ ਲਗਾ ਕੇ ਸੇਬ ਦੇ ਮੁਰੱਬੇ ਦਾ ਸੇਵਨ ਕਰਨਾ ਚਾਹੀਦਾ ਹੈ।

ਸੇਬ ਵਿਚ ਮਿਲਣ ਵਾਲਾ ਫ਼ਾਈਬਰ ਮੋਟਾਪਾ ਘਟਾਉਣ ਵਿਚ ਵੀ ਮਦਦਗਾਰ ਹੈ, ਜਿਸ ਨਾਲ ਵਿਅਕਤੀ ਹੋਰ ਬੀਮਾਰੀਆਂ ਦਾ ਸ਼ਿਕਾਰ ਹੋਣ ਤੋਂ ਵੀ ਬਚਦਾ ਹੈ। ਸੇਬ ਇਨਸੌਮਨੀਆ ਦੇ ਇਲਾਜ ਵਿਚ ਵੀ ਬਹੁਤ ਫ਼ਾਇਦੇਮੰਦ ਹੈ। ਜੇਕਰ ਤੁਹਾਨੂੰ ਦੇਰ ਰਾਤ ਤਕ ਨੀਂਦ ਨਹੀਂ ਆਉਂਦੀ ਜਾਂ ਅੱਧੀ ਰਾਤ ਨੂੰ ਨੀਂਦ ਖੁੱਲ੍ਹਣ ਤੋਂ ਬਾਅਦ ਨੀਂਦ ਆਉਂਦੀ ਹੋਵੇ ਤਾਂ ਸੌਣ ਤੋਂ ਪਹਿਲਾਂ ਇਕ ਸੇਬ ਦਾ ਮੁਰੱਬਾ ਖਾਉ ਅਤੇ ਬਾਅਦ ਵਿਚ ਗਰਮ ਦੁੱਧ ਪੀਉ। ਨੀਂਦ ਚੰਗੀ ਆਵੇਗੀ।

ਸੇਬ ਖਾਣ ਦੇ ਫ਼ਾਇਦੇ -
1. ਸੇਬ ਦਿਮਾਗ ਅਤੇ ਆਂਤੜੀਆਂ ਲਈ ਹੁੰਦਾ ਹੈ ਫ਼ਾਇਦਾਮੰਦ।
2. ਸੇਬ ਵਿਚ ਲੋਹ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ।
3. ਸੇਬ ਦਾ ਮੁਰੱਬਾ ਖਾਣ ਨਾਲ ਦਿਲ ਦੀ ਕਮਜ਼ੋਰੀ ਦੂਰੀ ਹੁੰਦੀ ਹੈ।
4. ਸੇਬ ਦਾ ਰਸ (ਜੂਸ) ਅਤੇ ਮਿਸ਼ਰੀ ਮਿਲ ਕੇ ਖਾਲ੍ਹੀ ਢਿੱਡ ਪਿਓ। ਇਸ ਨਾਲ ਪੁਰਾਣੀ ਖੰਘ ਠੀਕ ਹੁੰਦੀ ਹੈ।
5. ਰੋਜ਼ਾਨਾ ਸੇਬ ਖਾਣ ਨਾਲ ਸਿਰ ਦਰਦ ਤੋਂ ਆਰਾਮ ਮਿਲਦਾ ਹੈ।
6. ਟੀਬੀ ਦੀ ਬੀਮਾਰੀ ਦੌਰਾਨ ਸੇਬ ਫ਼ਾਇਦੇਮੰਦ ਹੁੰਦਾ ਹੈ।
7. ਜਿਹੜੇ ਛੋਟੇ ਬੱਚਿਆਂ ਨੂੰ ਦੁੱਧ ਨਹੀਂ ਪਚਦਾ ਅਤੇ ਦਸਤ ਲੱਗ ਜਾਂਦੇ ਹਨ, ਉਨ੍ਹਾਂ ਲਈ ਸੇਬ ਦਾ ਰਸ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ।
ਪੌਸ਼ਟਿਕ ਤੱਤਾਂ ਦਾ ਖ਼ਜ਼ਾਨਾ ਹੈ ਖਜੂਰ, ਸਰਦੀਆਂ 'ਚ ਖਾਣ ਦੇ ਫ਼ਾਇਦੇ ਜਾਣ ਹੋ ਜਾਵੋਗੇ ਹੈਰਾਨ
NEXT STORY