ਜਲੰਧਰ (ਬਿਊਰੋ) - ਬਲੱਡ ਪ੍ਰੈੱਸ਼ਰ ਦੀ ਸਮੱਸਿਆ ਅੱਜ ਲੋਕਾਂ ‘ਚ ਆਮ ਦੇਖਣ ਨੂੰ ਮਿਲਦੀ ਹੈ। ਇਸ ਨੂੰ ਕੰਟਰੋਲ ‘ਚ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਨਹੀਂ ਤਾਂ ਅੱਗੇ ਚੱਲ ਕੇ ਮੋਟਾਪਾ, ਹਾਈਕੈਲੋਸਟ੍ਰਾਲ, ਦਿਲ ਨਾਲ ਜੁੜੀਆਂ ਬੀਮਾਰੀਆਂ ਆਦਿ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਪਣੇ ਖਾਣਪੀਣ ਅਤੇ ਜੀਵਨਸ਼ੈਲੀ ਚ ਸੁਧਾਰ ਕਰਨ ਮਗਰੋਂ ਅਸੀਂ ਬੀਮਾਰੀਆਂ ਤੋਂ ਰਾਹਤ ਪਾ ਸਕਦੇ ਹਨ। ਫਿਰ ਭਾਵੇਂ ਬਲੱਡ ਪ੍ਰੈੱਸ਼ਰ ਹਾਈ ਹੋਵੇ ਜਾਂ ਲੋਅ, ਦੋਨੇਂ ਹੀ ਸਰੀਰ ਲਈ ਹਾਨੀਕਾਰਕ ਹਨ। ਪਰ ਆਪਣੀ ਖਾਣਪੀਣ ਦੀਆਂ ਕੁਝ ਅਜਿਹੀਆਂ ਚੀਜ਼ਾਂ ‘ਚ ਸ਼ਾਮਲ ਕਰਕੇ ਅਸੀਂ ਆਪਣੇ ਬਲੱਡ ਪ੍ਰੈੱਸ਼ਰ ਤੋਂ ਕਾਫੀ ਹੱਦ ਤਕ ਛੁਟਕਾਰਾ ਪਾ ਸਕਦੇ ਹਾਂ।
ਅੰਗੂਰ
ਅੰਗੂਰ ਪੋਟੇਸ਼ੀਅਮ ਅਤੇ ਫਾਸਫੋਰਸ ਦਾ ਚੰਗਾ ਸਰੋਤ ਹੈ। ਜਿਹੜੇ ਮਰੀਜ਼ਾਂ ਨੂੰ ਬਲੱਡ ਪ੍ਰੈੱਸ਼ਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਲਈ ਅੰਗੂਰ ਬਹੁਤ ਲਾਭਦਾਇਕ ਹੁੰਦੇ ਹਨ।
ਕੇਲਾ
ਕੇਲੇ ’ਚ 450 mg ਪੋਟੇਸ਼ੀਅਮ, ਵਿਟਾਮਿਨ B6, ਵਿਟਾਮਿਨ-ਸੀ, ਮੈਗਨੀਸ਼ਿਅਮ ਪਾਇਆ ਜਾਂਦਾ ਹੈ। ਵਿਟਾਮਿਨ-ਸੀ, ਮੈਗਨੀਸ਼ਿਅਮ ਪਾਇਆ ਜਾਂਦਾ ਹੈ। ਇਹ ਸਾਰੇ ਤੱਤ ਤੁਹਾਡੇ ਬਲੱਡ ਪ੍ਰੈੱਸ਼ਰ ਨੂੰ ਕਾਬੂ ਕਰਨ ’ਚ ਮਦਦ ਕਰਦੇ ਹਨ।
ਪੜ੍ਹੋ ਇਹ ਵੀ ਖ਼ਬਰ - Health Tips: ਜੇਕਰ ਤੁਸੀਂ ਹੋ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਤਾਂ ਕਦੇ ਨਾ ਖਾਓ ‘ਬਾਦਾਮ’, ਹੋ ਸਕਦੈ ਨੁਕਸਾਨ
ਨਾਰੀਅਲ ਦਾ ਪਾਣੀ
ਨਾਰੀਅਲ ਦੇ ਪਾਣੀ ’ਚ ਪੋਟੈਸ਼ੀਅਮ, ਸੋਡੀਅਮ, ਕੈਲਸ਼ੀਅਮ, ਵਿਟਾਮਿਨ-ਸੀ ਅਤੇ ਹੋਰ ਵੀ ਕਈ ਤਰ੍ਹਾਂ ਦੇ ਚੰਗੇ ਲਾਭਦਾਇਕ ਤੱਤ ਹੁੰਦੇ ਹਨ। ਇਹ ਸਾਰੇ ਤੱਤ ਬਲੱਡ ਪ੍ਰੈੱਸ਼ਰ ਨੂੰ ਕਾਬੂ ਕਰਨ ਦਾ ਕੰਮ ਕਰਦੇ ਹਨ।
ਪੜ੍ਹੋ ਇਹ ਵੀ ਖ਼ਬਰ - ਜੋੜਾਂ ਦੇ ਦਰਦ ਨੂੰ ਦੂਰ ਕਰੇਗੀ ‘ਇਮਲੀ’, ਸ਼ੂਗਰ ਦੇ ਮਰੀਜ਼ਾਂ ਦੇ ਨਾਲ-ਨਾਲ ਇਨ੍ਹਾਂ ਲਈ ਵੀ ਹੈ ਫ਼ਾਇਦੇਮੰਦ
ਤਰਬੂਜ
ਤਰਬੂਜ ਦੇ ਜੂਸ ਚ ਆਰਜਿਨਿਨ ਹੁੰਦਾ ਹੈ, ਜਿਹੜਾ ਕਿ ਇਕ ਅਮੀਨੋ ਐਸਿਡ ਹੈ। ਇਹ ਬਲੱਡ ਪ੍ਰੈੱਸ਼ਰ ਨੂੰ ਲੋਅ (ਘੱਟ) ਕਰਨ ’ਚ ਮਦਦ ਕਰਦਾ ਹੈ। ਇਹ ਬਲੱਡ ਕਲੋਟਿੰਗ, ਸਟ੍ਰੋਕਸ ਅਤੇ ਹਾਰਟ ਅਲਾਈਨਮੈਂਟ ਨੂੰ ਰੋਕਣ ’ਚ ਵੀ ਮਦਦ ਕਰਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਜੇਕਰ ਤੁਸੀਂ ਹੋ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਤਾਂ ਕਦੇ ਨਾ ਖਾਓ ‘ਬਾਦਾਮ’, ਹੋ ਸਕਦੈ ਨੁਕਸਾਨ
ਅੰਜੀਰ
ਅੰਜੀਰ ‘ਚ ਕੈਲਸ਼ੀਅਮ ਤੇ ਵਿਟਾਮਿਨਸ ਕਾਫ਼ੀ ਮਾਤਰਾ ‘ਚ ਹੁੰਦੇ ਹਨ। ਅੰਜੀਰ ‘ਚ ਵਿਟਾਮਿਨ ਵੱਧ ਹੋਣ ਕਾਰਨ ਇਹ ਸਰੀਰ ਨੂੰ ਫੁਰਤੀਲਾ ਬਣਾਈ ਰੱਖਦੇ ਹਨ। ਇਸ ਨਾਲ ਸਿਹਤ ਦੀਆਂ ਹੋਰ ਕਈ ਬੀਮਾਰੀਆਂ ਵੀ ਠੀਕ ਹੁੰਦੀਆਂ ਹਨ। ਅੰਜੀਰ ਬੀ.ਪੀ. ਨਾਲ ਤੁਹਾਡੇ ਬੱਲਡ ਸ਼ੂਗਰ ਨੂੰ ਵੀ ਠੀਕ ਰੱਖਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਜੇਕਰ ਤੁਸੀਂ ਹੋ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਤਾਂ ਕਦੇ ਨਾ ਖਾਓ ‘ਬਾਦਾਮ’, ਹੋ ਸਕਦੈ ਨੁਕਸਾਨ
ਗ੍ਰੀਨ-ਟੀ ’ਚ ਸ਼ਹਿਦ ਸਣੇ ਇਹ ਵਸਤੂਆਂ ਮਿਲਾ ਕੇ ਪੀਣ ਨਾਲ ਹੋਵੇਗਾ ਦੁੱਗਣਾ ਲਾਭ
NEXT STORY