ਮੁੰਬਈ : ਆਧੁਨਿਕ ਸਮੇਂ 'ਚ ਕੁਝ ਲੋਕ ਮੋਟਾਪੇ ਤੋਂ ਪਰੇਸ਼ਾਨ ਹਨ ਤਾਂ ਕੁਝ ਲੋਕ ਪਤਲੇਪਨ ਤੋਂ ਪਰੇਸ਼ਾਨ ਹਨ। ਇਸ ਦੇ ਲਈ ਉਹ ਕਈ ਪ੍ਰਕਾਰ ਦੇ ਯਤਨ ਕਰਦੇ ਹਨ ਅਤੇ ਵਰਕਆਊਟ ਕਰਦੇ ਹਨ। ਇਸ ਦੇ ਬਾਵਜੂਦ ਉਹ ਭਾਰ ਵਧਾਉਣ ਜਾਂ ਘੱਟ ਕਰਨ 'ਚ ਸਫ਼ਲ ਨਹੀਂ ਹੋ ਪਾਉਂਦੇ। ਪਤਲੇਪਨ ਦੇ ਕਈ ਕਾਰਨ ਹੋ ਸਕਦੇ ਹਨ ਜਿਸ 'ਚ ਤਣਾਅ, ਭੁੱਖ ਘੱਟ ਲੱਗਣੀ, ਸਮੇਂ 'ਤੇ ਖਾਣਾ ਨਾ ਖਾਣਾ, ਪੋਸ਼ਣ ਦੀ ਕਮੀ ਆਦਿ ਹਨ। ਇਸਦੇ ਲਈ ਸੰਤੁਲਿਤ ਆਹਾਰ ਦੇ ਲਈ ਵਰਕਆਊਟ ਦੀ ਬਹੁਤ ਲੋੜ ਹੁੰਦੀ ਹੈ। ਜੇਕਰ ਤੁਸੀਂ ਵੀ ਪਤਲੇਪਨ ਦੇ ਸ਼ਿਕਾਰ ਹੋ ਤਾਂ ਤੁਸੀਂ ਇਨ੍ਹਾਂ ਚੀਜ਼ਾਂ ਦਾ ਸੇਵਨ ਕਰਕੇ ਇਸਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ :
ਕਿਸ਼ਮਿਸ਼ ਦਾ ਸੇਵਨ ਕਰੋ
ਮਾਹਿਰਾਂ ਦਾ ਮੰਨੀਏ ਤਾਂ ਕਿਸ਼ਮਿਸ਼ ਭਾਰ ਵਧਾਉਣ 'ਚ ਕਾਫ਼ੀ ਫ਼ਾਇਦੇਮੰਦ ਸਾਬਿਤ ਹੋ ਸਕਦੀ ਹੈ। ਇਸ 'ਚ ਕੈਲੋਰੀ ਦੀ ਬਹੁਤ ਮਾਤਰਾ ਪਾਈ ਜਾਂਦੀ ਹੈ। ਇਸ ਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਕਿਸ਼ਮਿਸ਼ ਨੂੰ ਪਾਣੀ 'ਚ ਡੋਬ ਦਿਓ ਅਤੇ ਅਗਲੀ ਸਵੇਰ ਇਸ ਦਾ ਸੇਵਨ ਕਰੋ। ਇਸਦਾ ਜਲਦੀ ਅਸਰ ਦੇਖਣ ਨੂੰ ਮਿਲ ਸਕਦਾ ਹੈ। ਤੁਸੀ ਚਾਹੋ ਤਾਂ ਕਿਸ਼ਮਿਸ਼ ਦੀ ਥਾਂ ਬਾਦਾਮ ਜਾਂ ਛੁਹਾਰੇ ਦਾ ਵੀ ਇਸਤੇਮਾਲ ਕਰ ਸਕਦੇ ਹੋ।
ਘਿਓ ਅਤੇ ਚੀਨੀ ਦਾ ਸੇਵਨ ਕਰੋ
ਘਿਓ ਫੈਟ ਦਾ ਪ੍ਰਮੁੱਖ ਸ੍ਰੋਤ ਹੈ ਇਸ ਦੇ ਸੇਵਨ ਨਾਲ ਜਲਦੀ ਭਾਰ ਵੱਧਦਾ ਹੈ। ਇਸ ਦੇ ਲਈ ਜਦੋਂ ਤੁਸੀਂ ਖਾਣਾ ਖਾਓ, ਉਸ ਤੋਂ ਪਹਿਲਾਂ ਇਕ ਚਮਚਾ ਘਿਓ ਅਤੇ ਸਵਾਦ ਅਨੁਸਾਰ ਚੀਨੀ ਮਿਲਾ ਕੇ ਖਾਓ। ਇਸਦਾ ਸੇਵਨ ਲੰਚ ਅਤੇ ਡਿਨਰ ਤੋਂ ਪਹਿਲਾਂ ਕਰੋ।
ਕੇਲੇ ਦਾ ਸੇਵਨ ਕਰੋ
ਮਾਹਿਰਾਂ ਦੀ ਮੰਨੀਏ ਤਾਂ ਭਾਰ ਵਧਾਉਣ ਲਈ ਕੇਲੇ ਜ਼ਰੂਰ ਖਾਓ। ਤੁਸੀਂ ਚਾਹੋ ਤਾਂ ਦਿਨ 'ਚ ਦੋ ਵਾਰ ਬਨਾਨਾ ਸ਼ੇਕ ਬਣਾ ਕੇ ਵੀ ਸੇਵਨ ਕਰ ਸਕਦੇ ਹੋ। ਇਸਦੇ ਲਈ ਤੁਸੀਂ ਦੁੱਧ ਦਾ ਇਸਤੇਮਾਲ ਕਰੋ ਤਾਂ ਬਿਹਤਰ ਹੈ।
ਸ਼ਹਿਦ ਅਤੇ ਦੁੱਧ ਦਾ ਸੇਵਨ ਕਰੋ
ਦੁੱਧ 'ਚ ਪ੍ਰੋਟੀਨ ਪਾਇਆ ਜਾਂਦਾ ਹੈ, ਜਦਕਿ ਸ਼ਹਿਦ 'ਚ ਪੌਸ਼ਕ ਤੱਤ ਪਾਏ ਜਾਂਦੇ ਹਨ। ਇਨ੍ਹਾਂ ਦੋਵਾਂ ਦੇ ਸੇਵਨ ਨਾਲ ਭਾਰ ਵੱਧਣ ਲੱਗਦਾ ਹੈ। ਇਸਦੇ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਗਿਲਾਸ ਕੋਸੇ ਦੁੱਧ 'ਚ ਇਕ ਚਮਚਾ ਸ਼ਹਿਦ ਮਿਲਾ ਕੇ ਪੀਓ। ਇਸਦੇ ਲਈ ਰੋਜ਼ਾਨਾ ਸਵੇਰੇ ਅਤੇ ਸ਼ਾਮ ਦੋ ਵਾਰ ਦੁੱਧ ਤੇ ਸ਼ਹਿਦ ਪੀਓ। ਤੁਹਾਨੂੰ ਜਲਦੀ ਹੀ ਨਤੀਜਾ ਦਿਖੇਗਾ।
ਗਰਮੀ ਦੇ ਮੌਸਮ ’ਚ ਜ਼ਰੂਰ ਪੀਓ ‘ਗੰਨੇ ਦਾ ਜੂਸ’, ਕਿਡਨੀ ਸਣੇ ਇਨ੍ਹਾਂ ਰੋਗਾਂ ਤੋਂ ਹਮੇਸ਼ਾ ਲਈ ਮਿਲੇਗੀ ਨਿਜ਼ਾਤ
NEXT STORY