ਜਲੰਧਰ (ਬਿਊਰੋ) - ਸਾਡੇ ਸਰੀਰ ਵਿੱਚ ਕੋਲੈਸਟਰੋਲ ਦੇ ਹੌਲੀ-ਹੌਲੀ ਵਧਣ ਦਾ ਮੁੱਖ ਕਾਰਨ ਸਾਡਾ ਗ਼ਲਤ ਖਾਣ ਪੀਣ ਹੈ। ਕੋਲੈਸਟਰੋਲ ਵਧਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦੀ ਸੰਭਾਵਨਾ ਵਧ ਜਾਂਦੀ ਹੈ ਪਰ ਕੋਲੈਸਟ੍ਰੋਲ ਸਾਡੇ ਸਰੀਰ ਲਈ ਚੰਗਾ ਹੁੰਦਾ ਹੈ, ਕਿਉਂਕਿ ਇਸ ਨਾਲ ਹਾਰਮੋਨਸ ਬਣਦੇ ਹਨ। ਸਰੀਰ ਦੀਆਂ ਕੋਸ਼ਿਕਾਵਾਂ ਨੂੰ ਤੰਦਰੁਸਤ ਅਤੇ ਠੀਕ ਰੱਖਣ ਦਾ ਕੰਮ ਵੀ ਕੋਲੈਸਟ੍ਰੋਲ ਕਰਦਾ ਹੈ। ਜਦੋਂ ਕੋਲੈਸਟ੍ਰੋਲ ਜ਼ਿਆਦਾ ਮਾਤਰਾ ਵਿੱਚ ਬਣਨ ਲੱਗ ਜਾਵੇ, ਤਾਂ ਇਸ ਨਾਲ ਖੂਨ ਗਾੜ੍ਹਾ ਹੋਣ ਲੱਗ ਜਾਂਦਾ ਹੈ ਅਤੇ ਦਿਲ ਦੀਆਂ ਬੀਮਾਰੀਆਂ ਦੀ ਸੰਭਾਵਨਾ ਵਧ ਜਾਂਦੀ ਹੈ। ਜਦੋਂ ਕੋਲੈਸਟਰੋਲ ਵਧਣ ਲੱਗਦਾ ਹੈ, ਤਾਂ ਸਾਡਾ ਸਰੀਰ ਕੁਝ ਸੰਕੇਤ ਦੇਣੇ ਸ਼ੁਰੂ ਕਰ ਦਿੰਦਾ ਹੈ। ਇਨ੍ਹਾਂ ਸੰਕੇਤਾਂ ਨੂੰ ਪਛਾਣ ਕੇ ਅਸੀਂ ਆਪਣੇ ਸਰੀਰ ਵਿੱਚ ਕੋਲੈਸਟਰੋਲ ਦੀ ਮਾਤਰਾ ਨੂੰ ਵਧਣ ਤੋਂ ਰੋਕ ਸਕਦੇ ਹਾਂ। ਇਸੇ ਲਈ ਅੱਜ ਅਸੀਂ ਤੁਹਾਨੂੰ ਕੋਲੈਸਟ੍ਰੋਲ ਵਧਣ ਦੇ ਲੱਛਣ, ਕਾਰਨ ਅਤੇ ਘੱਟ ਕਰਨ ਲਈ ਅਸਰਦਾਰ ਘਰੇਲੂ ਨੁਸਖ਼ਾ ਦੱਸਾਂਗੇ...
ਕੋਲੈਸਟਰੋਲ ਵਧਣ ਦੇ ਮੁੱਖ ਸੰਕੇਤ
ਸਾਹ ਫੁੱਲਣਾ ਅਤੇ ਥਕਾਵਟ ਹੋਣੀ
ਥੋੜ੍ਹਾ ਜਿਹਾ ਕੰਮ ਕਰਦੇ ਸਮੇਂ ਹੀ ਜੇਕਰ ਤੁਹਾਡਾ ਸਾਹ ਫੁਲਣ ਲਗਦਾ ਹੈ ਅਤੇ ਥਕਾਵਟ ਹੋ ਜਾਂਦੀ ਹੈ, ਤਾਂ ਇਸ ਦਾ ਮਤਲਬ ਹੈ, ਤੁਹਾਡੇ ਸਰੀਰ ਵਿਚ ਕੋਲੈਸਟ੍ਰੋਲ ਦਾ ਲੈਵਲ ਵਧ ਗਿਆ ਹੈ।
ਜ਼ਿਆਦਾ ਪਸੀਨਾ ਆਉਣਾ
ਗਰਮੀ ਵਿੱਚ ਪਸੀਨਾ ਆਉਣਾ ਇਕ ਆਮ ਗੱਲ ਹੈ। ਜਦੋਂ ਜ਼ਰੂਰਤ ਤੋਂ ਜ਼ਿਆਦਾ ਪਸੀਨਾ ਆਉਣ ਲੱਗਦਾ ਹੈ, ਤਾਂ ਇਹ ਕੋਲੈਸਟ੍ਰੋਲ ਵਧਣ ਦਾ ਸੰਕੇਤ ਹੁੰਦਾ ਹੈ ।
ਪੜ੍ਹੋ ਇਹ ਵੀ ਖ਼ਬਰ - Health Tips: ਰੀੜ੍ਹ ਦੀ ਹੱਡੀ ਦੇ ਦਰਦ ਤੋਂ ਪਰੇਸ਼ਾਨ ਲੋਕ ਨਾਰੀਅਲ ਦੇ ਤੇਲ ਸਣੇ ਅਪਣਾਓ ਇਹ ਘੇਰਲੂ ਨੁਸਖ਼ੇ
ਪੈਰਾਂ ਵਿੱਚ ਦਰਦ ਹੋਣਾ
ਬੇਵਜ੍ਹਾ ਪੈਰਾਂ ਵਿੱਚ ਦਰਦ ਰਹਿਣਾ ਵੀ ਹਾਈ ਕੋਲੈਸਟ੍ਰੋਲ ਦਾ ਲੱਛਣ ਹੁੰਦਾ ਹੈ। ਇਸ ਤਰ੍ਹਾਂ ਪੈਰਾਂ ਵਿੱਚ ਦਰਦ ਹੋਣ ’ਤੇ ਡਾਕਟਰ ਦੀ ਸਲਾਹ ਜ਼ਰੂਰ ਲਓ ।
ਸਿਰ ਦਰਦ ਹੋਣਾ
ਜੇ ਤੁਹਾਨੂੰ ਲਗਾਤਾਰ ਸਿਰਦਰਦ ਦੀ ਸਮੱਸਿਆ ਰਹਿੰਦੀ ਹੈ, ਤਾਂ ਇਹ ਵੀ ਹਾਈ ਕੋਲੈਸਟ੍ਰੋਲ ਦਾ ਸੰਕੇਤ ਹੈ। ਜਦੋਂ ਸਾਡੇ ਖੂਨ ਵਿਚ ਕੋਲੈਸਟਰੋਲ ਦੀ ਮਾਤਰਾ ਵਧ ਜਾਂਦੀ ਹੈ, ਤਾਂ ਇਹ ਦਿਮਾਗ ਦੀਆਂ ਨਸਾਂ ਵਿੱਚ ਬਲੱਡ ਦੀ ਸਪਲਾਈ ਨਹੀਂ ਕਰ ਪਾਉਂਦਾ। ਇਸ ਕਾਰਨ ਤੇਜ਼ ਸਿਰ ਦਰਦ ਰਹਿਣ ਲੱਗਦਾ ਹੈ ।
ਪੜ੍ਹੋ ਇਹ ਵੀ ਖ਼ਬਰ - Health Tips:ਬੱਚਿਆਂ ਦੇ ਢਿੱਡ ’ਚ ਵਾਰ-ਵਾਰ ਹੋ ਰਿਹੈ ਦਰਦ, ਦਹੀਂ ਸਣੇ ਇਨ੍ਹਾਂ ਚੀਜ਼ਾਂ ਦਾ ਕਰੋ ਸੇਵਨ, ਹੋਵੇਗਾ ਫ਼ਾਇਦਾ
ਜ਼ਿਆਦਾ ਭਾਰ ਵਧਣਾ
ਅਚਾਨਕ ਤੋਂ ਲਗਾਤਾਰ ਭਾਰ ਵਧਣ ਲੱਗਣਾ ਵੀ ਕੋਲੈਸਟ੍ਰੋਲ ਵਧਣ ਦਾ ਸੰਕੇਤ ਹੋ ਸਕਦਾ ਹੈ। ਇਸ ਲੱਛਣ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ ਅਤੇ ਤੁਰਤ ਚੈੱਕਅਪ ਕਰਵਾਓ ।
ਬਲੱਡ ਪ੍ਰੈਸ਼ਰ ਵਧਣਾ
ਬਲੱਡ ਪ੍ਰੈੱਸ਼ਰ ਵਧਣ ਲੱਗ ਜਾਣਾ ਵੀ ਕੋਲੈਸਟ੍ਰੋਲ ਵਧਣ ਦਾ ਸੰਕੇਤ ਹੁੰਦਾ ਹੈ ।
ਜੋੜਾਂ ਵਿੱਚ ਦਰਦ
ਕਮਰ ਦਰਦ, ਗੋਡਿਆਂ ਵਿਚ ਦਰਦ ਜਾਂ ਫਿਰ ਚੋਣਾਂ ਵਿੱਚ ਅਚਾਨਕ ਦਰਦ ਰਹਿਣ ਲੱਗਣਾ ਵੀ ਕੋਲੈਸਟ੍ਰੋਲ ਵਧਣ ਦਾ ਸੰਕੇਤ ਹੋ ਸਕਦਾ ਹੈ ।
ਸੀਨੇ ਵਿੱਚ ਦਰਦ ਅਤੇ ਬੇਚੈਨੀ ਰਹਿਣੀ
ਬਿਨਾਂ ਕਿਸੇ ਕਾਰਨ ਅਤੇ ਖਾਣਾ ਖਾਣ ਤੋਂ ਬਾਅਦ ਸੀਨੇ ਵਿੱਚ ਦਰਦ ਅਤੇ ਬੇਚੈਨੀ ਮਹਿਸੂਸ ਹੋਣੀ ਵੀ ਸਰੀਰ ਵਿੱਚ ਹਾਈ ਕੋਲੈਸਟ੍ਰੋਲ ਦਾ ਸੰਕੇਤ ਹੁੰਦਾ ਹੈ ।
ਪੜ੍ਹੋ ਇਹ ਵੀ ਖ਼ਬਰ - Health Tips: ਰੋਜ਼ਾਨਾ 15-20 ਮਿੰਟ ਜ਼ਰੂਰ ਟੱਪੋ ਰੱਸੀ, ਢਿੱਡ ਦੀ ਚਰਬੀ ਘੱਟ ਹੋਣ ਦੇ ਨਾਲ-ਨਾਲ ਹੋਣਗੇ ਇਹ ਫ਼ਾਇਦੇ
ਦਿਲ ਦੀ ਧੜਕਣ ਤੇਜ਼ ਹੋਣੀ
ਜੇਕਰ ਤੁਹਾਡੀ ਅਚਾਨਕ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ, ਤਾਂ ਇਹ ਵੀ ਕੋਲੈਸਟਰੋਲ ਲੇਵਲ ਦੇ ਵਧਣ ਦਾ ਕਾਰਨ ਹੁੰਦਾ ਹੈ। ਜਦੋਂ ਸਾਡੇ ਸਰੀਰ ਵਿਚ ਕੋਲੈਸਟਰੋਲ ਵਧ ਜਾਂਦਾ ਹੈ, ਤਾਂ ਖ਼ੂਨ ਦੀ ਸਪਲਾਈ ਠੀਕ ਤਰ੍ਹਾਂ ਨਹੀਂ ਹੋ ਪਾਉਂਦੀ।
ਕੋਲੈਸਟ੍ਰੋਲ ਘੱਟ ਕਰਨ ਲਈ ਅਸਰਦਾਰ ਘਰੇਲੂ ਨੁਸਖੇ
. 2 ਵੱਡੇ ਚਮਚ ਸ਼ਹਿਦ, 3 ਚਮਚ ਦਾਲਚੀਨੀ ਪਾਊਡਰ 2 ਗਿਲਾਸ ਚਾਹ ਦਾ ਉਬਲਿਆ ਹੋਇਆ ਪਾਣੀ ਵਿੱਚ ਘੋਲ ਕੇ ਪੀ ਲਓ। ਇਸ ਨੂੰ ਪੀਣ ਨਾਲ ਦੋ ਘੰਟਿਆਂ ਦੇ ਅੰਦਰ ਅੰਦਰ ਤੁਹਾਡਾ 10 ਫੀਸਦੀ ਕੋਲੈਸਟਰੋਲ ਘੱਟ ਹੋ ਜਾਵੇਗਾ। ਇਸ ਪਾਣੀ ਨੂੰ ਲਗਾਤਾਰ ਤਿੰਨ ਦਿਨ ਪੀਣ ਨਾਲ ਕੋਲੈਸਟ੍ਰੋਲ ਦਾ ਕੋਈ ਵੀ ਪੁਰਾਣਾ ਰੋਗ ਵੀ ਠੀਕ ਹੋ ਜਾਂਦਾ ਹੈ ।
. ਸ਼ਹਿਦ ਅਤੇ ਦਾਲਚੀਨੀ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਰੋਜ਼ਾਨਾ ਰੋਟੀ ਤੇ ਲਗਾ ਕੇ ਖਾਓ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਹੌਲੀ ਹੌਲੀ ਨਸਾਂ ਵਿੱਚ ਕੋਲੈਸਟ੍ਰੋਲ ਘੱਟ ਹੋਣ ਲਗੇਗਾ ਅਤੇ ਦਿਲ ਦੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਘਟ ਜਾਵੇਗੀ ।
ਪੜ੍ਹੋ ਇਹ ਵੀ ਖ਼ਬਰ - Health Tips : ਰਾਤ ਨੂੰ ਸੌਂਣ ਲੱਗਿਆ ਕੀ ਤੁਹਾਨੂੰ ਵੀ ਆਉਂਦਾ ਹੈ ਪਸੀਨਾ? ਤਾਂ ਥਾਇਰਾਈਡ ਸਣੇ ਹੋ ਸਕਦੇ ਨੇ ਇਹ ਰੋਗ
Health Tips: ਲਿਵਰ ਨੂੰ ਸਿਹਤਮੰਦ ਰੱਖਦੈ 'ਲਸਣ', ਜਾਣੋ ਹੋਰ ਵੀ ਲਾਭ
NEXT STORY