ਜਲੰਧਰ: ਢਿੱਡ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਕਾਰਨ ਤੁਹਾਡੀ ਖੁਰਾਕ ਨਾਲ ਜੁੜੀਆਂ ਹੁੰਦੀਆਂ ਹਨ। ਜੇਕਰ ਗੱਲ ਕਰੀਏ ਸਿਰਫ ਗੈਸ ਅਤੇ ਐਸਿਡ ਰੀਫ਼ਲੈਕਸ ਦੀ ਇਹ ਪ੍ਰੇਸ਼ਾਨੀਆਂ ਤੁਹਾਡੇ ਖ਼ਰਾਬ ਹੁੰਦੇ ਪਾਚਨ ਤੰਤਰ ਦਾ ਸੰਕੇਤ ਦਿੰਦੀਆਂ ਹਨ। ਦਰਅਸਲ ਸਾਡੇ ਢਿੱਡ 'ਚ ਹਾਈਡਰੋਕਲੋਰਿਕ ਐਸਿਡ ਹੁੰਦਾ ਹੈ, ਜੋ ਸਾਡੇ ਖਾਣੇ ਨੂੰ ਆਸਾਨੀ ਨਾਲ ਪਚਾਉਣ 'ਚ ਮਦਦ ਕਰਦਾ ਹੈ। ਜਦੋਂ ਇਸ ਦਾ ਲੈਵਲ ਵਿਗੜ ਜਾਂਦਾ ਹੈ ਅਤੇ ਇਸ ਦਾ ਪੀ.ਐੱਚ. ਲੈਵਲ ਵਧ ਜਾਂਦਾ ਹੈ ਤਾਂ ਗੈਸ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਦੀ ਪੀ.ਐੱਚ ਨੂੰ ਵਿਗਾੜਨ 'ਚ ਸਾਡੀ ਖੁਰਾਕ ਦੀਆਂ ਕੁਝ ਚੀਜ਼ਾਂ ਦੀ ਖ਼ਾਸ ਭੂਮਿਕਾ ਹੁੰਦੀ ਹੈ ਕਿਉਂਕਿ ਸਾਡੀਆਂ ਖਾਣ ਵਾਲੀਆਂ ਕੁਝ ਸਬਜ਼ੀਆਂ ਇਸ ਤਰ੍ਹਾਂ ਦੀਆਂ ਹਨ ਜੋ ਸਾਡੇ ਢਿੱਡ ਦੀ ਗੈਸ ਵਧਾਉਂਦੀਆਂ ਹਨ।
ਕੱਚਾ ਗੰਢਾ
ਕੱਚਾ ਗੰਢਾ ਗੈਸ ਦੀ ਪਰੇਸ਼ਾਨੀ ਨੂੰ ਵਧਾਉਂਦਾ ਹੈ। ਜੇਕਰ ਇਸ ਦੀ ਜ਼ਿਆਦਾ ਮਾਤਰਾ 'ਚ ਵਰਤੋਂ ਕੀਤੀ ਜਾਵੇ ਤਾਂ ਇਹ ਹਾਈਡਰੋਕਲੋਰਿਕ ਐਸਿਡ ਦੇ ਸੰਤੁਲਨ ਨੂੰ ਵਿਗਾੜ ਦਿੰਦਾ ਹੈ। ਜਿਸ ਦੇ ਨਾਲ ਗੈਸ ਦੀ ਸਮੱਸਿਆ ਹੋਣ ਲੱਗਦੀ ਹੈ। ਜਿਸ ਨਾਲ ਤੁਹਾਡਾ ਢਿੱਡ ਖ਼ਰਾਬ ਹੋ ਸਕਦਾ ਹੈ।
ਟਮਾਟਰ
ਕੱਚਾ ਟਮਾਟਰ ਕਈ ਵਾਰ ਗੈਸ ਬਣਨ ਦਾ ਕਾਰਨ ਬਣਦਾ ਹੈ। ਕਿਉਂਕਿ ਕੱਚੇ ਟਮਾਟਰ 'ਚ ਵਿਟਾਮਿਨ ਸੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੋ ਐਸਿਡ ਦੇ ਪੀ.ਐੱਚ. ਨੂੰ ਖਰਾਬ ਕਰ ਸਕਦੀ ਹੈ। ਇਸ ਲਈ ਢਿੱਡ ਦੀ ਗੈਸ ਦੀ ਸਮੱਸਿਆ ਹੋਣ ਤੇ ਕਦੇ ਵੀ ਟਮਾਟਰ ਨਾਲ ਬਣੀ ਸੌਸ , ਕੈਚਅੱਪ ਅਤੇ ਸੂਪ ਦੀ ਘੱਟ ਤੋਂ ਘੱਟ ਜਾਂ ਫਿਰ ਬਿਲਕੁਲ ਵੀ ਵਰਤੋਂ ਨਾ ਕਰੋ।
ਕਟਹਲ
ਕਟਹਲ ਦੀ ਸਬਜੀ 'ਚ ਫ਼ਾਈਬਰ ਬਹੁਤ ਜ਼ਿਆਦਾ ਮਾਤਰਾ 'ਚ ਹੁੰਦਾ ਹੈ। ਜੋ ਹਰ ਕਿਸੇ ਨੂੰ ਪਚਾਉਣਾ ਆਸਾਨ ਨਹੀਂ ਹੁੰਦਾ। ਇਸ ਲਈ ਇਹ ਸਬਜ਼ੀ ਕਈ ਲੋਕਾਂ ਲਈ ਬਦਹਜ਼ਮੀ ਦਾ ਕਾਰਨ ਬਣ ਸਕਦੀ ਹੈ। ਇਸ ਲਈ ਗੈਸ ਦੀ ਸਮੱਸਿਆ 'ਚ ਇਸ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ।
ਬੈਂਗਣ
ਬੈਂਗਣ 'ਚ ਸੋਲੇਨਿਨ ਨਾਮਕ ਤੱਤ ਹੁੰਦਾ ਹੈ। ਇਸ ਦੀ ਜ਼ਿਆਦਾ ਮਾਤਰਾ ਨਾਲ ਗੈਸ, ਢਿੱਡ ਦਰਦ, ਉਲਟੀ, ਸਿਰਦਰਦ, ਖਾਰਸ਼ ਅਤੇ ਜੋੜਾਂ 'ਚ ਦਰਦ ਦੀ ਸਮੱਸਿਆ ਹੋ ਸਕਦੀ ਹੈ। ਇਸ ਦੇ ਨਾਲ ਇਹ ਤੱਤ ਥਾਇਰਾਈਡ ਦੀ ਸਮੱਸਿਆ ਨੂੰ ਵੀ ਵਧਾ ਸਕਦਾ ਹੈ। ਇਸ ਲਈ ਬੈਂਗਣ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।
ਫੁੱਲ ਗੋਭੀ ਦੀ ਸਬਜ਼ੀ
ਫੁੱਲ ਗੋਭੀ 'ਚ ਇਸ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਸਾਡੇ ਢਿੱਡ ਨੂੰ ਖ਼ਰਾਬ ਕਰਦੇ ਹਨ। ਇਸ ਲਈ ਗੈਸ ਦੀ ਸਮੱਸਿਆ ਹੋਣ ਤੇ ਫੁੱਲ ਗੋਭੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਗੈਸ ਦੀ ਸਮੱਸਿਆ ਹੋਰ ਜ਼ਿਆਦਾ ਵਧ ਜਾਂਦੀ ਹੈ।
ਕੈਲਸ਼ੀਅਮ ਦੀ ਘਾਟ ਹੀ ਨਹੀਂ, ਤੁਹਾਡੀਆਂ ਇਹ ਆਦਤਾਂ ਵੀ ਕਰ ਰਹੀਆਂ ਹਨ ਹੱਡੀਆਂ ਨੂੰ ਕਮਜ਼ੋਰ
NEXT STORY