ਨਵੀਂ ਦਿੱਲੀ - ਭਾਰ ਘਟਾਉਣ ਦੇ ਚੱਕਰ 'ਚ ਜ਼ਿਆਦਾਕਰ ਲੋਕ ਨਾਸ਼ਤਾ ਛੱਡ ਦਿੰਦੇ ਹਨ, ਜਿਸ ਨਾਲ ਸਿਹਤ 'ਤੇ ਬੁਰਾ ਅਸਰ ਪੈਂਦਾ ਹੈ। ਕਈ ਲੋਕ ਕਿੰਨਾ ਵੀ ਖਾਣਾ ਖਾ ਲੈਣ ਪਰ ਉਨ੍ਹਾਂ ਦੇ ਸਰੀਰ 'ਤੇ ਕੋਈ ਅਸਰ ਨਹੀਂ ਪੈਂਦਾ ਸਗੋਂ ਬੀਮਾਰੀਆਂ ਨਾਲ ਜੂਝਦੇ ਹਨ। ਇਸ ਦਾ ਕਾਰਨ ਹੋ ਸਕਦਾ ਹੈ ਖਾਣ-ਪੀਣ 'ਚ ਅਸੰਤੁਲਨ। ਸਰੀਰ ਨੂੰ ਪੋਸ਼ਟਿਕ ਆਹਾਰ ਦੀ ਲੋੜ ਹੁੰਦੀ ਹੈ ਤਾਂ ਜੋ ਸਰੀਰ ਦਾ ਵਿਕਾਸ ਚੰਗੀ ਤਰ੍ਹਾਂ ਨਾਲ ਹੋ ਪਾਏ। ਨਾਲ ਹੀ ਗਲਤ ਤਰੀਕੇ ਨਾਲ ਖੁਰਾਕ ਨੂੰ ਖਾਣੇ 'ਚ ਵਰਤੋਂ ਕਰਨ ਨਾਲ ਮੋਟਾਪਾ ਵੀ ਵਧ ਜਾਂਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਕਿੰਝ ਤੁਸੀਂ ਹੈਲਦੀ ਬ੍ਰੇਕਫਾਸਟ ਟਰਾਈ ਕਰ ਸਕਦੇ ਹੋ।
ਚੰਗੀ ਖੁਰਾਕ
ਸਵੇਰੇ ਦੇ ਖਾਣੇ 'ਚ ਕਾਰਬੋਹਾਈਡ੍ਰੇਟ, ਹਰੀਆਂ ਸਬਜ਼ੀਆਂ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਫਲ ਸ਼ਾਮਲ ਕਰੋ। ਇਸ ਨਾਲ ਤੁਹਾਡੇ ਸਰੀਰ 'ਚ ਕਮਜ਼ੋਰੀ ਮਹਿਸੂਸ ਨਹੀਂ ਹੋਵੇਗੀ ਅਤੇ ਤੁਸੀਂ ਦਿਨ ਭਰ ਐਨਰਜੈਟਿਕ ਰਹੋਗੇ। ਜੇਕਰ ਤੁਸੀਂ ਡਾਈਟਿੰਗ ਕਰ ਰਹੇ ਹੋ ਤਾਂ ਇਹ ਫੂਡ ਤੁਹਾਡੀ ਸਿਹਤ ਲਈ ਲਾਭਕਾਰੀ ਹੋ ਸਕਦੇ ਹਨ।

ਸਮੇਂ ਤੋਂ ਪਹਿਲੇ ਨਾਸ਼ਤਾ ਨਾ ਕਰਨਾ
ਸਵੇਰੇ ਜਲਦੀ ਹੋਣ ਕਾਰਨ ਕਈ ਲੋਕ ਆਪਣਾ ਨਾਸ਼ਤਾ ਛੱਡ ਦਿੰਦੇ ਹਨ ਅਤੇ ਬਾਅਦ 'ਚ ਖਾਂਦੇ ਹਨ ਪਰ ਇਸ ਨਾਲ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਨਾਲ ਸਰੀਰ ਕਮਜ਼ੋਰ ਹੋ ਸਕਦਾ ਹੈ। ਨੀਂਦ ਨਾ ਆਉਣ ਦੀ ਵੀ ਸਮੱਸਿਆ ਹੋ ਸਕਦੀ ਹੈ।
ਜੂਸ ਦਾ ਸੇਵਨ ਕਰਨਾ
ਜ਼ਿਆਦਾਤਰ ਲੋਕ ਖਾਣਾ ਖਾਣ ਦੀ ਥਾਂ ਸਿਰਫ ਜੂਸ ਪੀਂਦੇ ਹਨ। ਜੂਸ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਪਰ ਭੋਜਨ ਖਾਣਾ ਵੀ ਜ਼ਰੂਰੀ ਹੈ। ਮਾਹਿਰਾਂ ਮੁਤਾਬਕ ਸਿਰਫ ਜੂਸ ਪੀਣ ਨਾਲ ਸਰੀਰ 'ਚ ਫਾਈਬਰ, ਕੈਲੋਰੀ ਅਤੇ ਵਿਟਾਮਿਨ ਦੀ ਘਾਟ ਹੋ ਸਕਦੀ ਹੈ। ਅਜਿਹੇ 'ਚ ਸਰੀਰ ਨੂੰ ਪੋਸ਼ਣ ਨਾ ਮਿਲ ਪਾਉਣ ਨਾਲ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਪ੍ਰੋਟੀਨ ਨਾਲ ਭਰਪੂਰ ਖਾਣਾ ਨਾ ਖਾਣਾ
ਸਵੇਰ ਨਾਸ਼ਤੇ ਤੋਂ ਬਾਅਦ ਸਾਰਾ ਦਿਨ ਕੰਮ ਕਰਨਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਖਾਣੇ 'ਚ ਪ੍ਰੋਟੀਨ ਯੁਕਤ ਚੀਜ਼ਾਂ ਸ਼ਾਮਲ ਕਰੋ। ਇਸ ਲਈ ਤੁਸੀਂ ਦਾਲਾਂ, ਹਰੀਆਂ ਸਬਜ਼ੀਆਂ, ਆਂਡੇ, ਬਰੈੱਡ ਖਾ ਸਕਦੇ ਹੋ।

ਨਾਸ਼ਤਾ ਨਾ ਕਰਨਾ
ਭਾਰ ਘਟਾਉਣ ਲਈ ਸਭ ਤੋਂ ਪਹਿਲੇ ਸਵੇਰ ਦਾ ਨਾਸ਼ਤਾ ਛੱਡ ਦਿੰਦੇ ਹਨ ਪਰ ਅਜਿਹਾ ਕਰਨ ਨਾਲ ਦਸਤ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਸਵੇਰੇ ਦਾ ਨਾਸ਼ਤਾ ਸਕਿਪ ਕਰਨ ਤੋਂ ਬਚੋ।

ਸਵੇਰੇ ਉੱਠ ਕੇ ਚਾਹ ਜਾਂ ਕੌਫੀ ਪੀਣਾ
ਸਵੇਰੇ ਉੱਠ ਕੇ ਖਾਲੀ ਢਿੱਡ ਚਾਹ ਜਾਂ ਕੌਫੀ ਪੀਣ ਨਾਲ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ 'ਚ ਮੌਜੂਦ ਕੈਫੀਨ ਹੱਡੀਆਂ ਨੂੰ ਕਮਜ਼ੋਰ ਬਣਾਉਂਦਾ ਹੈ ਅਤੇ ਕੈਲਸ਼ੀਅਮ ਅਤੇ ਆਇਰਨ ਵਰਗੇ ਪਦਾਰਥਾਂ ਦਾ ਸਰੀਰ 'ਚ ਵਿਸਤਾਰ ਨਹੀਂ ਹੋਣ ਦਿੰਦਾ। ਅਜਿਹੇ 'ਚ ਸਵੇਰੇ ਖਾਲੀ ਢਿੱਡ ਚਾਹ-ਕੌਫੀ ਪੀਣ ਦੀ ਗਲਤੀ ਨਾ ਕਰੋ।
ਨੋਟ- ਚੰਗੀ ਸਿਹਤ ਲਈ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਹੈਲਦੀ ਚੀਜ਼ਾਂ ਸ਼ਾਮਲ ਕਰੋ ਅਤੇ ਰੋਜ਼ਾਨਾ ਇਕ ਮੈਨਿਊ ਤਿਆਰ ਕਰਕੇ ਇਨ੍ਹਾਂ ਨੂੰ ਆਪਣੇ ਨਾਸ਼ਤੇ 'ਚ ਸ਼ਾਮਲ ਕਰੋ।
ਕੀ ਤੁਹਾਨੂੰ ਵੀ ਹੈ ਚੀਜ਼ਾਂ ਰੱਖ ਕੇ ਭੁੱਲਣ ਦੀ ਆਦਤ? ਯਾਦਸ਼ਕਤੀ ਵਧਾਉਣ ’ਚ ਮਦਦ ਕਰਨਗੇ ਇਹ ਟਿਪਸ
NEXT STORY