ਜਲੰਧਰ: ਗੁਰਦੇ ਦੀਆਂ ਬੀਮਾਰੀਆਂ ਸਿਹਤ ਤੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰਦੀਆਂ ਹਨ। ਜੇਕਰ ਇਸ ਦਾ ਸਹੀ ਸਮੇਂ ਇਲਾਜ ਨਾ ਕਰਵਾਇਆ ਜਾਵੇ ਤਾਂ ਇਸ ਨਾਲ ਚਮੜੀ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਜਦੋਂ ਵੀ ਸਾਡੇ ਗੁਰਦੇ ’ਚ ਕੋਈ ਨਾ ਕੋਈ ਸਮੱਸਿਆ ਹੁੰਦੀ ਹੈ ਤਾਂ ਇਸ ਨਾਲ ਚਮੜੀ ਤੇ ਕਈ ਸੰਕੇਤ ਦਿਖਾਈ ਦੇਣ ਲੱਗਦੇ ਹਨ ਅਤੇ ਇਸ ਨਾਲ ਚਮੜੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਉਹ ਸੰਕੇਤ, ਜੋ ਗੁਰਦੇ ਦੀ ਬੀਮਾਰੀ ਹੋਣ ਤੇ ਚਮੜੀ ਤੇ ਦਿਖਾਈ ਦਿੰਦੇ ਹਨ।
ਰੁੱਖੀ ਚਮੜੀ: ਚਮੜੀ ਦਾ ਰੁੱਖਾਪਨ ਹੋਣਾ ਇਕ ਆਮ ਸਮੱਸਿਆ ਹੈ। ਇਸ ਰੁੱਖੇਪਣ ਦੀ ਸਮੱਸਿਆ ਨੂੰ ਆਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ ਪਰ ਜਿਨ੍ਹਾਂ ਲੋਕਾਂ ਨੂੰ ਗੁਰਦੇ ਦੀ ਬੀਮਾਰੀ ਹੁੰਦੀ ਹੈ । ਉਨ੍ਹਾਂ ਨੂੰ ਇਹ ਸਮੱਸਿਆ ਲੰਬੇ ਸਮੇਂ ਤੱਕ ਰਹਿ ਸਕਦੀ ਹੈ। ਇਹ ਹਰ ਕਿਸੇ ਲਈ ਅਲੱਗ-ਅਲੱਗ ਹੋ ਸਕਦਾ ਹੈ। ਕਿਉਂਕਿ ਕਿਸੇ ਦੀ ਚਮੜੀ ਗੁਰਦੇ ਦੀ ਬੀਮਾਰੀ ਦੇ ਕਾਰਨ ਖੁਰਦਰੀ ਹੋ ਸਕਦੀ ਹੈ ਅਤੇ ਕਿਸੇ ਦੀ ਚਮੜੀ ਤੇ ਦਰਾਰਾਂ ਬਣ ਸਕਦੀਆਂ ਹਨ। ਜਿਸ ਨਾਲ ਚਮੜੀ ਸਫੇਦ ਅਤੇ ਰੁੱਖੀ ਨਜ਼ਰ ਆਉਂਦੀ ਹੈ ।
ਚਮੜੀ ’ਤੇ ਖਾਰਸ਼: ਗੁਰਦੇ ਦੀ ਬੀਮਾਰੀ ਕਾਰਨ ਚਮੜੀ ਤੇ ਖਾਰਸ਼ ਵੀ ਕਾਫ਼ੀ ਆਮ ਹੈ। ਜਿਨ੍ਹਾਂ ਲੋਕਾਂ ਨੂੰ ਗੁਰਦੇ ਨਾਲ ਸੰਬੰਧਿਤ ਕੋਈ ਵੀ ਸਮੱਸਿਆ ਹੁੰਦੀ ਹੈ। ਉਨ੍ਹਾਂ ਲੋਕਾਂ ਨੂੰ ਹਮੇਸ਼ਾ ਚਮੜੀ ਤੇ ਖਾਰਸ਼ ਦੀ ਸਮੱਸਿਆ ਹੋ ਸਕਦੀ ਹੈ। ਕਈ ਮਾਮਲਿਆਂ ’ਚ ਤਾਂ ਇਸ ਤਰ੍ਹਾਂ ਦੇਖਿਆ ਗਿਆ ਹੈ ਕਿ ਲੋਕਾਂ ਨੂੰ ਲੰਬੇ ਸਮੇਂ ਤੱਕ ਚਮੜੀ ਤੇ ਖਾਰਸ਼ ਹੁੰਦੀ ਰਹਿੰਦੀ ਹੈ। ਇਸ ਸਮੇਂ ਚਮੜੀ ਤੇ ਬਹੁਤ ਜ਼ਿਆਦਾ ਖਾਰਸ਼ ਅਤੇ ਲਾਲਗੀ ਦਿਖਾਈ ਦੇਣ ਲੱਗਦੀ ਹੈ। ਇਸ ’ਚ ਕੁਝ ਲੋਕਾਂ ਨੂੰ ਇਕ ਹਿੱਸੇ ਤੇ ਖਾਰਸ਼ ਹੁੰਦੀ ਹੈ ਅਤੇ ਕਈ ਲੋਕਾਂ ਨੂੰ ਪੂਰੇ ਸਰੀਰ ਤੇ ਖਾਰਸ਼ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ:Health Tips: ਸਰਦੀਆਂ ’ਚ ਕਾਲੀ ਗਾਜਰ ਖਾਣ ਨਾਲ ਵਧੇਗੀ ਇਮਿਊਨਿਟੀ, ਕੈਂਸਰ ਤੋਂ ਵੀ ਰਹੇਗਾ ਬਚਾਅ
ਚਮੜੀ ਦਾ ਰੰਗ ਖਰਾਬ ਹੋਣਾ: ਜਿਨ੍ਹਾਂ ਲੋਕਾਂ ਨੂੰ ਗੁਰਦੇ ਦੀ ਸਮੱਸਿਆ ਗੰਭੀਰ ਹੋ ਜਾਂਦੀ ਹੈ। ਉਨ੍ਹਾਂ ਲੋਕਾਂ ’ਚ ਅਕਸਰ ਚਮੜੀ ਤੇ ਕਾਲਾਪਨ ਅਤੇ ਬਦਲਾਅ ਦੇਖਿਆ ਜਾਂਦਾ ਹੈ। ਕਿਉਂਕਿ ਗੁਰਦੇ ਦੀ ਬੀਮਾਰੀ ਦਾ ਸਿੱਧਾ ਅਸਰ ਚਮੜੀ ਦੇ ਰੰਗ ਤੇ ਪੈਂਦਾ ਹੈ। ਕਿਉਂਕਿ ਜਦੋਂ ਗੁਰਦੇ ਸਹੀ ਤਰ੍ਹਾਂ ਕੰਮ ਨਹੀਂ ਕਰਦੇ ਤਾਂ ਸਰੀਰ ’ਚ ਬਹੁਤ ਸਾਰੇ ਵਿਸ਼ੈਲੇ ਤੱਤ ਜਮ੍ਹਾ ਹੋਣ ਲੱਗਦੇ ਹਨ ਜਿਸ ਦਾ ਅਸਰ ਚਮੜੀ ਤੇ ਪੈਂਦਾ ਹੈ।
ਚਮੜੀ ਤੇ ਸੋਜ ਆਉਣੀ: ਚਮੜੀ ਤੇ ਸੋਜ ਦਿਖਾਈ ਦੇਣ ਕਾਰਨ ਅਸੀਂ ਚਮੜੀ ’ਚ ਕਿਸੇ ਨਾ ਕਿਸੇ ਫ਼ਰਕ ਨੂੰ ਤੁਰੰਤ ਪਛਾਣ ਲੈਂਦੇ ਹਾਂ। ਇਸੇ ਤਰ੍ਹਾਂ ਜਦੋਂ ਸਾਨੂੰ ਕੋਈ ਗੁਰਦੇ ਦੀ ਬੀਮਾਰੀ ਹੁੰਦੀ ਹੈ ਤਾਂ ਇਸ ਨਾਲ ਚਿਹਰੇ ਅਤੇ ਪੂਰੇ ਸਰੀਰ ਤੇ ਸੋਜ ਮਹਿਸੂਸ ਹੋਣ ਲੱਗਦੀ ਹੈ। ਕਿਉਂਕਿ ਗੁਰਦੇ ਸਾਡੇ ਸਰੀਰ ’ਚੋਂ ਤਰਲ ਪਦਾਰਥ ਅਤੇ ਲੂਣ ਨੂੰ ਕੱਢਦੇ ਹਨ। ਜਦੋਂ ਗੁਰਦੇ ਸਹੀ ਤਰ੍ਹਾਂ ਕੰਮ ਨਹੀਂ ਕਰਦੇ, ਤਾਂ ਇਹ ਸਰੀਰ ’ਚ ਜਮ੍ਹਾ ਹੋਣ ਲੱਗਦੇ ਹਨ ਅਤੇ ਸਰੀਰ ’ਚ ਸੋਜ ਪੈਦਾ ਹੋਣ ਲੱਗਦੀ ਹੈ।
ਇਹ ਵੀ ਪੜ੍ਹੋ:ਜੇਕਰ ਤੁਹਾਨੂੰ ਵੀ ਹੈ ਸਾਹ ਸਬੰਧੀ ਕੋਈ ਸਮੱਸਿਆ, ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ
ਚਮੜੀ ਵਿਚ ਬਹੁਤ ਜ਼ਿਆਦਾ ਕਸਾਵਟ ਆਉਣੀ: ਚਮੜੀ ’ਚ ਢਿੱਲਾਪਣ ਆਮ ਹੈ ਅਤੇ ਹਲਕੀ ਜਿਹੀ ਕਸਾਵਟ ਵੀ ਆਮ ਗੱਲ ਹੈ ਪਰ ਜੇਕਰ ਤੁਹਾਡੀ ਚਮੜੀ ਬਹੁਤ ਜ਼ਿਆਦਾ ਕਸੀ ਹੋਈ ਨਜ਼ਰ ਆਉਣ ਲੱਗਦੀ ਹੈ ਤਾਂ ਇਹ ਗੁਰਦੇ ਦੀ ਬੀਮਾਰੀ ਦਾ ਸੰਕੇਤ ਹੋ ਸਕਦਾ ਹੈ। ਇਸ ਦੇ ਕਾਰਨ ਤੁਹਾਨੂੰ ਹਲਕਾ ਜਿਹਾ ਦਰਦ ਅਤੇ ਮਾਸਪੇਸ਼ੀਆਂ ’ਚ ਥਕਾਵਟ ਮਹਿਸੂਸ ਹੋ ਸਕਦੀ ਹੈ ਅਤੇ ਬੈਠਣ, ਚੱਲਣ ਅਤੇ ਉੱਠਣ ’ਚ ਸਮੱਸਿਆ ਆ ਸਕਦੀ ਹੈ।
ਚਮੜੀ ’ਚ ਕੈਲਸ਼ੀਅਮ ਜਮ੍ਹਾ ਹੋਣੀ: ਸਾਡੇ ਖ਼ੂਨ ’ਚ ਸੋਡੀਅਮ ਅਤੇ ਫਾਸਫੇਟ ਨੂੰ ਸੰਤੁਲਿਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਸਾਡੇ ਗੁਰਦੇ ਦਾ ਕੰਮ ਹੁੰਦਾ ਹੈ। ਜਦੋਂ ਸਾਡੇ ਗੁਰਦਿਆਂ ’ਚ ਕੋਈ ਸਮੱਸਿਆ ਆ ਜਾਂਦੀ ਹੈ ਤਾਂ ਇਹ ਇਨ੍ਹਾਂ ਨੂੰ ਸੰਤੁਲਿਤ ਕਰਨ ’ਚ ਅਸਮਰੱਥ ਹੋ ਜਾਂਦੇ ਹਨ। ਜਿਸ ਕਾਰਨ ਚਮੜੀ ’ਚ ਕੈਲਸ਼ੀਅਮ ਦੀ ਮਾਤਰਾ ਵਧਣ ਲੱਗਦੀ ਹੈ ਅਤੇ ਚਮੜੀ ਤੇ ਇਹ ਜੰਮਣੀ ਸ਼ੁਰੂ ਹੋ ਜਾਂਦੀ ਹੈ। ਜਿਸ ਕਾਰਨ ਤੁਹਾਡੀ ਚਮੜੀ ’ਚ ਸਮੱਸਿਆਵਾਂ ਹੋ ਸਕਦੀਆਂ ਹਨ।
ਜ਼ਿਆਦਾ ਚਾਹ ਪੀਣੀ ਵੀ ਹੈ ਸਿਹਤ ਲਈ ਹਾਨੀਕਾਰਕ, ਜਾਣੋ ਕਿਵੇਂ
NEXT STORY