ਜਲੰਧਰ- ਦਿਲ ਨੂੰ ਮਜ਼ਬੂਤ ਬਣਾਉਣ ਲਈ ਚੰਗੀ ਖੁਰਾਕ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਖੁਰਾਕ ਦੇ ਨਾਲ-ਨਾਸ ਕਸਰਤ ਕਰਨੀ ਵੀ ਸਿਹਤ ਲਈ ਬਹੁਤ ਜ਼ਰੂਰੀ ਹੈ। ਕਸਰਤ ਦਿਲ ਨੂੰ ਮਜ਼ਬੂਤ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ, ਜੋ ਸਰੀਰਕ ਤੌਰ ’ਤੇ ਕਿਰਿਆਸ਼ੀਲ ਰਹਿੰਦੇ ਹਨ, ਉਨ੍ਹਾਂ ਦਾ ਦਿਲ ਵੀ ਤੰਦਰੁਸਤ ਰਹਿੰਦਾ ਹੈ। ਕਸਰਤ ਦਿਲ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੀ ਹੈ। ਇਸ ਨਾਲ ਤੁਹਾਡਾ ਭਾਰ ਕੰਟਰੋਲ ਵਿੱਚ ਰਹਿੰਦਾ ਹੈ। ਕਸਰਤ ਹਾਈ ਬਲੱਡ ਸ਼ੂਗਰ, ਹਾਈ ਕੋਲੈਸਟਰੋਲ ਅਤੇ ਹਾਈ ਬਲੱਡ ਪ੍ਰੈੱਸ਼ਰ ਨੂੰ ਵੀ ਕੰਟਰੋਲ ਕਰਦੀ ਹੈ। ਕਸਰਤ ਕਰਨ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਦਿਲ ਦੀ ਸਿਹਤ ’ਚ ਸੁਧਾਰ ਲਿਆਉਣ ਲਈ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਹਨ, ਦੇ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ.....
ਦਿਲ ਨੂੰ ਮਜ਼ਬੂਤ ਕਰਨ ਵਾਲੀਆਂ ਕਸਰਤਾਂ
ਸੈਰ ਕਰੋ
ਤੇਜ਼ੀ ਨਾਲ ਸੈਰ ਕਰਨ ਨਾਲ ਦਿਲ ਮਜ਼ਬੂਤ ਹੁੰਦਾ ਹੈ। ਸੈਰ ਕਰਨ ਨਾਲ ਦਿਲ ਦੀ ਧੜਕਣ ਤੇਜ਼ ਹੁੰਦੀ ਹੈ। ਦਿਲ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਕਿਸੇ ਵੀ ਸਮੇਂ ਸੈਰ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਤੁਸੀਂ ਦੁਪਹਿਰ ਦੇ ਖਾਣੇ ਤੋਂ ਬਾਅਦ ਦਫ਼ਤਰ ਵਿੱਚ ਵੀ ਥੋੜ੍ਹੀ ਜਿਹੀ ਸੈਰ ਕਰ ਸਕਦੇ ਹੋ।
ਸਾਈਕਲਿੰਗ
ਦਿਲ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਰੋਜ਼ਾਨਾ ਸਾਈਕਲਿੰਗ ਕਰ ਸਕਦੇ ਹੋ। ਸਾਈਕਲਿੰਗ ਦਿਲ ਲਈ ਬਹੁਤ ਲਾਭਦਾਇਕ ਹੈ। ਇਸ ਨਾਲ ਲੱਤਾਂ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਸ ਨਾਲ ਦਿਲ ਦੀ ਗਤੀ ਵਧਦੀ ਹੈ। ਸਾਈਕਲ ਚਲਾਉਣਾ ਮਾਨਸਿਕ ਸਿਹਤ ਲਈ ਵੀ ਵਧੀਆ ਹੈ।
ਯੋਗਾ
ਯੋਗਾ ਕਰਨ ਨਾਲ ਵੀ ਦਿਲ ਸਿਹਤਮੰਦ ਰਹਿੰਦਾ ਹੈ, ਜੋ ਵਧੀਆ ਕਸਰਤ ਹੈ। ਯੋਗਾ ਨਾਲ ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ। ਬਹੁਤ ਸਾਰੇ ਯੋਗਾਸਨ ਹਨ ਤੁਹਾਡੇ ਦਿਲ ਦੀ ਗਤੀ ਨੂੰ ਵਧਾਉਂਦੇ ਹਨ। ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਘੱਟ ਕਰ ਸਕਦਾ ਹੈ।
ਤੈਰਾਕੀ
ਤੈਰਾਕੀ ਦਿਲ ਲਈ ਇੱਕ ਬਹੁਤ ਵਧੀਆ ਕਸਰਤ ਹੈ। ਵਾਟਰ ਐਰੋਬਿਕਸ ਜਾਂ ਸਵਿਮਿੰਗ ਲੈਪਸ ਪੂਰੇ ਸਰੀਰ ਦੀ ਕਸਰਤ ਹੈ। ਇਸ ਨਾਲ ਨਾ ਸਿਰਫ਼ ਤੁਹਾਡਾ ਸਰੀਰ ਮਜ਼ਬੂਤ ਹੋ ਸਕਦਾ ਹੈ ਸਗੋਂ ਤੁਹਾਡੇ ਦਿਲ ਨੂੰ ਵੀ ਮਜ਼ਬੂਤ ਬਣਾਇਆ ਜਾ ਸਕਦਾ ਹੈ।
ਵੇਟ ਟ੍ਰੇਨਿੰਗ
ਸਰੀਰ ਵਿੱਚ ਮਾਸਪੇਸ਼ੀਆਂ ਦਾ ਨਿਰਮਾਣ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਸਹਾਇਤਾ ਕਰਦਾ ਹੈ। ਭਾਰ ਸਿਖਲਾਈ ਮਾਸਪੇਸ਼ੀਆਂ ਬਣਾਉਣ ਅਤੇ ਚਰਬੀ ਨੂੰ ਸਾੜਨ ਵਿੱਚ ਸਹਾਇਤਾ ਕਰਦੀ ਹੈ। ਤੁਸੀਂ ਭਾਰ ਸਿਖਲਾਈ ਵਿੱਚ ਪੁਸ਼-ਅਪਸ ਕਰ ਸਕਦੇ ਹੋ। ਇਹ ਕਸਰਤਾਂ ਮਾਸਪੇਸ਼ੀਆਂ ਬਣਾਉਣ, ਹੱਡੀਆਂ ਅਤੇ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਸਹਾਇਤਾ ਕਰਦੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Health Tips: ਪਿਸ਼ਾਬ ਕਰਦੇ ਸਮੇਂ ਕਿਉਂ ਹੁੰਦੀ ਹੈ ਜਲਣ? ਜਾਣੋ ਇਸਦੇ ਕਾਰਨ, ਲੱਛਣ ਤੇ ਨਿਜ਼ਾਤ ਪਾਉਣ ਦੇ ਉਪਾਅ
NEXT STORY