ਨਵੀਂ ਦਿੱਲੀ- ਹੈਲਦੀ ਨਾਸ਼ਤਾ ਕਰਨਾ ਇਕ ਬਿਹਤਰੀਨ ਪਸੰਦ ਹੁੰਦੀ ਹੈ, ਇਸ ਨਾਲ ਤੁਸੀਂ ਆਪਣੀ ਸਿਹਤ ਨੂੰ ਠੀਕ ਰੱਖ ਸਕਦੇ ਹੋ, ਕਈ ਲੋਕ ਕੰਮ ਦੀ ਜਲਦਬਾਜ਼ੀ 'ਚ ਨਾਸ਼ਤਾ ਸਕਿੱਪ ਕਰ ਦਿੰਦੇ ਹਨ ਜੋ ਸਹੀ ਨਹੀਂ ਹੈ। ਤੁਸੀਂ ਸਵੇਰੇ ਦਫ਼ਤਰ ਜਾਣ ਤੋਂ ਪਹਿਲਾਂ ਸਿਹਤਮੰਦ ਚੀਜ਼ਾਂ ਖਾਓ। ਇਸ ਨਾਲ ਖੂਨ 'ਚ ਮਾੜੇ ਕੋਲੈਸਟਰਾਲ ਘੱਟ ਕਰਨ 'ਚ ਮਦਦ ਮਿਲੇਗੀ, ਉਧਰ ਨਾਸ਼ਤਾ ਸਕਿੱਪ ਕਰਨਾ ਲਿਪੋਪ੍ਰੋਟੀਨ (ਐੱਲ.ਡੀ.ਐੱਲ.) 'ਚ ਵਾਧਾ ਕਰ ਸਕਦਾ ਹੈ ਅਤੇ ਤੁਸੀਂ ਮੋਟਾਪਾ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਸਕਦੇ ਹਨ। ਆਓ ਜਾਣਦੇ ਹਾਂ ਕਿ ਨਾਸ਼ਤੇ 'ਚ ਸਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਜਿਸ ਨਾਲ ਕੋਲੈਸਟਰਾਲ ਘੱਟ ਹੋ ਜਾਵੇ।

ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਹੋਵੇਗਾ ਕੋਲੈਸਟਰਾਲ ਘੱਟ
1.ਓਟਮੀਲ
ਓਟਮੀਲ ਨੂੰ ਨਾਸ਼ਤੇ 'ਚ ਜ਼ਰੂਰ ਖਾਣਾ ਚਾਹੀਦਾ ਕਿਉਂਕਿ ਇਸ 'ਚ ਘੁਲਣਸ਼ੀਲ ਫਾਈਬਰ ਹੁੰਦਾ ਹੈ, ਜੋ ਤੁਹਾਡੇ ਪਾਚਨ ਤੰਤਰ 'ਚ ਐੱਲ.ਡੀ.ਐੱਲ. ਕੋਲੈਸਟਰਾਲ ਨੂੰ ਜੋੜਦਾ ਹੈ ਅਤੇ ਇਸ ਨੂੰ ਤੁਹਾਡੇ ਸਰੀਰ 'ਚੋਂ ਕੱਢਣ 'ਚ ਮਦਦ ਕਰਦਾ ਹੈ। ਇਸ 'ਚ ਕੱਟਿਆ ਹੋਇਆ ਸੇਬ, ਨਾਸ਼ਪਾਤੀ ਜਾਂ ਕੁਝ ਰਸਭਰੀ ਜਾਂ ਸਟ੍ਰਾਬੇਰੀ ਮਿਲਾਓ। ਅਜਿਹਾ ਕਰਨ ਨਾਲ ਫਾਈਬਰ ਨੂੰ ਵਾਧਾ ਮਿਲ ਸਕਦਾ ਹੈ।
2. ਸੰਤਰੇ
ਸੰਤਰਾ ਇਕ ਬਹੁਤ ਕਾਮਨ ਫ਼ਲ ਹੈ ਇਸ ਦਾ ਜੂਸ ਵਿਟਾਮਿਨ ਸੀ ਦਾ ਇਕ ਰਿਚ ਸੋਰਸ ਮੰਨਿਆ ਜਾਂਦਾ ਹੈ, ਬਿਹਤਰ ਹੈ ਕਿ ਇਸ ਨੂੰ ਇਸ ਦੇ ਰੇਸ਼ਿਆਂ ਦੇ ਨਾਲ ਖਾਓ ਤਾਂ ਜੋ ਤੁਹਾਨੂੰ ਫਾਈਬਰ ਵੀ ਭਰਪੂਰ ਮਾਤਰਾ ਮਿਲੇ ਅਤੇ ਮਾੜੇ ਕੋਲੈਸਟਰਾਲ ਘੱਟ ਹੋ ਜਾਵੇ, ਹਾਲਾਂਕਿ ਜੇਕਰ ਇਸ ਦਾ ਜੂਸ ਕੱਢ ਕੇ ਪੀਓਗੇ ਤਾਂ ਵੀ ਭਰਪੂਰ ਫਾਇਦੇ ਮਿਲਣਗੇ।

3.ਸਮੋਕਡ ਸਾਲਮਨ
ਸਾਲਮਨ ਮੱਛੀ ਓਮੇਗਾ-3 ਫੈਟੀ ਐਸਿਡ ਦਾ ਇਕ ਰਿਚ ਸੋਰਸ ਹੈ। ਇਹ ਹੈਲਦੀ ਫੈਟ ਅਤੇ ਚੰਗੇ ਕੋਲੈਸਟਰਾਲ ਨੂੰ ਵਧਾ ਸਕਦੇ ਹਨ ਅਤੇ ਖ਼ੂਨ 'ਚ ਮੌਜੂਦ ਟਰਾਈਗਲਿਸਰਾਈਡਸ ਦੀ ਸੰਖਿਆ ਨੂੰ ਘੱਟ ਕਰ ਸਕਦੇ ਹਨ। ਇਸ ਲਈ ਤੁਸੀਂ ਟਮਾਟਰ, ਕੇਪਰਸ ਅਤੇ ਤਿਲ ਵਰਗੇ ਹੋਰ ਟਾਪਿੰਗ ਦੇ ਨਾਲ ਸਮੋਕਡ ਸਾਲਮਨ ਦਾ ਆਨੰਦ ਲੈ ਸਕਦੇ ਹੋ, ਜੋ ਸਿਹਤ ਦੇ ਲਿਹਾਜ਼ ਨਾਲ ਕਾਫ਼ੀ ਫ਼ਾਇਦੇਮੰਦ ਹੈ।
4. ਆਂਡੇ ਦੀ ਸਫੈਦੀ
ਜੇਕਰ ਤੁਸੀਂ ਪੋਸ਼ਕ ਤੱਤਾਂ ਨਾਲ ਭਰਪੂਰ ਨਾਸ਼ਤੇ ਦੇ ਵਿਕਲਪ ਦੀ ਤਲਾਸ਼ ਕਰ ਰਹੇ ਹੋ ਤਾਂ ਆਂਡੇ ਦੀ ਸਫੈਦੀ ਦਾ ਸੇਵਨ ਜ਼ਰੂਰ ਕਰੋ ਕਿਉਂਕਿ ਇਸ ਨੂੰ ਖਾਣੇ ਨਾਲ ਕੋਲੈਸਟਰਾਲ ਨਹੀਂ ਵਧਦਾ ਅਤੇ ਪ੍ਰੋਟੀਨ ਵੀ ਚੰਗੀ ਮਾਤਰਾ 'ਚ ਮਿਲਦਾ ਹੈ। ਇਸ ਨਾਲ ਹਾਰਟ ਅਟੈਕ ਦਾ ਖਤਰਾ ਕਾਫ਼ੀ ਹੱਦ ਤੱਕ ਘੱਟ ਹੋ ਜਾਂਦਾ ਹੈ।
Health Tips: ਪੱਥਰੀ ਦੀ ਸਮੱਸਿਆ ਹੋਣ ’ਤੇ ਲੋਕ ਕਦੇ ਨਾ ਖਾਣ ਇਹ ਚੀਜ਼ਾਂ, ਹੋ ਸਕਦਾ ਹੈ ਨੁਕਸਾਨ
NEXT STORY