ਨਵੀਂ ਦਿੱਲੀ—ਅਸੀਂ ਸਾਰੇ ਜਾਣਦੇ ਹਾਂ ਕਿ ਨਮਕ ਖਾਣੇ ਦਾ ਸੁਆਦ ਵਧਾਉਂਦਾ ਹੈ ਪਰ ਇਹ ਖਾਣੇ ਦਾ ਸੁਆਦ ਵਿਗਾੜ ਵੀ ਸਕਦਾ ਹੈ। ਜ਼ਿਆਦਾਤਰ ਲੋਕ ਇਹ ਗੱਲ ਨਹੀਂ ਜਾਣਦੇ ਕਿ ਨਮਕ ਸਿਹਤ ਦੇ ਨਾਲ ਵੀ ਉਹੀਂ ਕਰਦਾ ਹੈ ਜੋ ਸੁਆਦ ਦੇ ਨਾਲ। ਅਮਰੀਕਾ 'ਚ ਕੀਤੀ ਗਈ ਇਕ ਖੋਜ ਤੋਂ ਪਤਾ ਲੱਗਿਆ ਕਿ ਜੋ ਲੋਕ ਰੋਜ਼ ਲੋੜ ਤੋਂ ਜ਼ਿਆਦਾ ਨਮਕ ਖਾਂਦੇ ਹਨ ਉਨ੍ਹਾਂ ਦੀ ਮੌਤ ਛੇਤੀ ਹੋ ਜਾਂਦੀ ਹੈ। ਇਹ ਖੋਜ ਅਮਰੀਕੀ ਸਰਕਾਰ ਦੇ ਸੈਂਟਰਸ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰਿਵੇਂਸ਼ਨ ਵਲੋਂ ਕੀਤਾ ਗਿਆ ਹੈ। ਖੋਜ 'ਚ ਪਤਾ ਲੱਗਿਆ ਕਿ ਫਾਸਟ ਫੂਡ ਅਤੇ ਡਿੱਬਾ ਬੰਦ ਖਾਣਾ ਖਾਣ ਕਾਰਨ ਲੋਕ ਪਹਿਲਾਂ ਤੋਂ ਜ਼ਿਆਦਾ ਨਮਕ ਦੀ ਵਰਤੋਂ ਕਰ ਰਹੇ ਹਨ ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਜ਼ਿਆਦਾ ਨਮਕ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈੱਸ਼ਰ ਵੱਧ ਜਾਂਦਾ ਹੈ ਜਿਸ ਨਾਲ ਦਿਲ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਉਮਰ ਘੱਟਦੀ ਹੈ। ਸੋਡੀਅਮ ਬਲੱਡ ਪ੍ਰੈੱਸ਼ਰ ਨੂੰ ਵਧਾਉਂਦਾ ਹੈ ਤਾਂ ਪੌਟਾਸ਼ੀਅਮ ਉਸ ਨੂੰ ਘੱਟ ਕਰਦਾ ਹੈ। ਤਾਂ ਜੋ ਸਰੀਰ ਦਾ ਸੰਤੁਲਨ ਬਣਿਆ ਰਹੇ। ਇਸ ਤੋਂ ਬੱਚਣ ਲਈ ਫਲ, ਸਬਜ਼ੀਆਂ, ਦੁੱਧ ਦਹੀਂ ਖਾਣ ਦੀ ਹਿਦਾਇਤ ਦਿੱਤੀ ਗਈ ਹੈ।
ਨੰਗੇ ਪੈਰ ਚੱਲਣ ਨਾਲ ਦੂਰ ਹੋ ਜਾਣਗੀਆਂ ਇਹ ਪ੍ਰੇਸ਼ਾਨੀਆਂ
NEXT STORY