ਨਵੀਂ ਦਿੱਲੀ—ਕੀ ਤੁਹਾਨੂੰ ਪਤਾ ਹੈ ਕਿ ਤੁਸੀਂ ਆਖਰੀ ਵਾਰ ਨੰਗੇ ਪੈਰ ਕਦੋਂ ਚੱਲੇ ਸੀ? ਸ਼ਾਇਦ ਹੀ ਯਾਦ ਹੋਵੇ। ਸਵੇਰੇ ਉੱਠਣ ਦੇ ਨਾਲ ਹੀ ਅਸੀਂ ਮਸ਼ੀਨ ਬਣ ਜਾਂਦੇ ਹਾਂ ਅਤੇ ਮਸ਼ੀਨ ਦੀ ਤਰ੍ਹਾਂ ਕੰਮਾਂ 'ਚ ਲੱਗ ਜਾਂਦੇ ਹਾਂ। ਜੁੱਤੀਆਂ ਦਾ ਫੀਤਾ ਬੰਨਦੇ ਹਾਂ ਅਤੇ ਨਿਕਲ ਜਾਂਦੇ ਹਨ ਕੰਮ 'ਤੇ। ਘਰ ਵਾਪਸ ਆਉਂਦੇ-ਆਉਂਦੇ ਰਾਤ ਹੋ ਜਾਂਦੀ ਹੈ ਅਤੇ ਇਸ ਤੋਂ ਬਾਅਦ ਥੱਕ ਕੇ ਬਿਸਤਰੇ 'ਤੇ ਪੈਂਦੇ ਹਾਂ। ਪਰ ਕੀ ਤੁਸੀਂ ਜਾਣਗੇ ਹੋ ਕਿ ਇਸ ਛੋਟੀ ਜਿਹੀ ਆਦਤ ਨੂੰ ਆਪਣੇ ਲਾਈਫਸਟਾਈਲ ਦਾ ਹਿੱਸਾ ਬਣਾ ਕੇ ਤੁਸੀਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ। ਤੁਸੀਂ ਆਪਣੇ ਘਰ 'ਚ ਨਾਨਾ-ਨਾਨੀ ਜਾਂ ਦਾਦਾ-ਦਾਦੀ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਸਵੇਰੇ ਨੰਗੇ ਪੈਰ ਘਾਹ 'ਤੇ ਚੱਲਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ। ਪਰ ਸਵੇਰੇ ਨੰਗੇ ਪੈਰ ਚੱਲਣ ਦਾ ਇਕਲੌਤਾ ਫਾਇਦਾ ਨਹੀਂ ਹੈ। ਰੋਜ਼ ਸਵੇਰੇ ਕੁਝ ਦੂਰ ਨੰਗੇ ਪੈਰ ਚੱਲ ਕੇ ਤੁਸੀਂ ਲੰਬੇ ਸਮੇਂ ਤੱਕ ਜਵਾਨ ਬਣੇ ਰਹਿ ਸਕਦੇ ਹੋ। ਨੰਗੇ ਪੈਰ ਚੱਲਣ ਨਾਲ ਸਰੀਰ ਠੀਕ ਰਹਿੰਦਾ ਹੈ। ਇਸ ਨਾਲ ਲੱਕ ਵੀ ਸਿੱਧਾ ਰਹਿੰਦਾ ਹੈ, ਇਸ ਨਾਲ ਲੱਕ ਅਤੇ ਰੀੜ ਦੀ ਹੱਡੀ ਨਾਲ ਜੁੜੀਆਂ ਸਾਰੀਆਂ ਪ੍ਰਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਨੰਗੇ ਪੈਰ ਚੱਲਣ ਨਾਲ ਪੈਰਾਂ ਦੇ ਦਰਦ 'ਚ ਵੀ ਫਾਇਦਾ ਹੁੰਦਾ ਹੈ। ਨੰਗੇ ਪੈਰੇ ਚੱਲਣ ਨਾਲ ਬਲੱਡ ਸਰਕੁਲੇਸ਼ਨ ਵੱਧਦਾ ਹੈ ਜਿਸ ਨਾਲ ਪੈਰਾਂ ਦਾ ਹੇਠਲਾਂ ਹਿੱਸਾ ਮਜ਼ਬੂਤ ਹੁੰਦਾ ਹੈ। ਰੋਜ਼ਾਨਾ ਕੁਝ ਦੇਰ ਨੰਗੇ ਪੈਰ ਚੱਲਣ ਨਾਲ ਪੈਰਾਂ ਦਾ ਪੁਰਾਣਾ ਦਰਦ ਵੀ ਦੂਰ ਹੋ ਜਾਂਦਾ ਹੈ। ਇਕ ਖੋਜ ਮੁਤਾਬਕ ਨੰਗੇ ਪੈਰ ਚੱਲਣ ਨਾਲ ਤਣਾਅ ਵੀ ਘੱਟ ਹੁੰਦਾ ਹੈ ਅਤੇ ਦਿਮਾਗ ਸ਼ਾਂਤ ਹੁੰਦਾ ਹੈ।
ਕਾਲੇ ਛੋਲੇ(ਗਰੀਬਾਂ ਦੇ ਬਦਾਮ) ਦੇ ਬਹੁਤ ਹਨ ਫਾਇਦੇ
NEXT STORY