ਨਵੀਂ ਦਿੱਲੀ— ਡਾਈਬੀਟੀਜ਼, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟਰੋਲ ਅਤੇ ਥਾਈਰਾਈਡ ਦੇ ਮਰੀਜਾ ਨੂੰ ਦਿਲ ਦੇ ਦੌਰੇ ਦਾ ਖਤਰਾ ਵਧ ਜਾਂਦਾ ਹੈ ਸਭ ਤੋਂ ਜ਼ਿਆਦਾ ਹੁੰਦਾ ਹੈ। ਅਜਿਹੇ ਵਿਚ ਘਕ 'ਤੇ ਕਿਸੇ ਦੇ ਨਾ ਹੋਣ 'ਤੇ ਦਿਲ ਦਾ ਦੌਰਾ ਪੈਣ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ। ਇਸ ਲਈ ਇਸ ਤਰ੍ਹਾਂ ਦੇ ਮਰੀਜਾ ਲਈ ਸਾਵਧਾਨੀ ਵਰਤਣੀ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਉਪਾਅ ਦੱਸਣ ਜਾ ਰਹੇ ਹਾਂ ਜਿਸ ਨਾਲ ਇਕੱਲੇ ਵਿਚ ਦਿਲ ਦਾ ਦੌਰਾ ਪੈਣ 'ਤੇ ਖੁੱਦ ਵੀ ਕਰ ਸਕਦੇ ਹੋ।
ਦਿਲ ਦੇ ਦੌਰੇ ਦੇ ਸੰਕੇਤ
ਇਸ ਲਈ ਉਪਾਅ ਜਾਣ ਤੋਂ ਪਹਿਲਾਂ ਇਸ ਦੇ ਲੱਛਣ ਜਾਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ, ਜੇ ਤੁਹਾਨੂੰ ਛਾਤੀ ਵਿਚ ਦਰਦ, ਭਾਰੀਪਨ, ਗਰਦਨ , ਜਬੜੇ, ਪਿੱਠ ਅਤੇ ਪੇਟ ਵਿਚ ਦਰਦ ਮਹਿਸੂਸ ਹੋਵੇ ਤਾਂ ਇਹ ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ।
ਇੰਝ ਕਰੋ ਇਲਾਜ
1. ਸੋਂਣ ਤੋਂ ਪਹਿਲਾਂ ਦਰਦ ਸ਼ੁਰੂ ਹੋਣ ਦੇ ਬਾਅਦ ਇਹ ਹੋਲੀ-ਹੋਲੀ ਤੁਹਾਡੇ ਮੋਡਿਆਂ ਅਤੇ ਜਬੜਿਆਂ ਵਿਚ ਹੋ ਜਾਂਦਾ ਹੈ ਅਤੇ ਤੁਸੀਂ ਬੇਹੋਸ਼ ਹੋ ਜਾਂਦੇ ਹਨ ਜੇ ਤੁਹਾਡੀ ਛਾਤੀ ਵਿਚ ਦਰਦ ਹੋ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਐਂਬੁਲੈਂਸ ਨੂੰ ਕਾਲ ਕਰੋ।
2. ਕਾਲ ਕਰਨ ਤੋਂ ਬਾਅਦ ਤੁਸੀਂ ਆਰਾਮ ਨਾਲ ਕੁਰਸੀ 'ਤੇ ਬੈਠ ਜਾਓ ਅਤੇ ਜੇ ਟਾਈਟ ਕੱਪੜੇ ਪਹਿਨੇ ਹਨ ਤਾਂ ਉਸ ਨੂੰ ਉਤਾਰ ਦਿਓ।
3. ਗਹਿਰਾ ਅਤੇ ਲੰਬਾ ਸਾਹ ਲੈਂਦੇ ਰਹੋ ਤਾਂ ਕਿ ਫੇਫੜਿਆਂ ਵਿਚ ਆਕਸੀਜਨ ਦੀ ਕਮੀ ਨਾ ਹੋਵੇ। ਜੇ ਘਰ ਵਿਚ ਐਸਪਰਿਨ ਹੈ ਤਾਂ ਉਸ ਨੂੰ ਚਬਾ ਲਓ।
4. ਨਾਈਟ੍ਰੋਗਿਲੀਸਰੀਨ ਦੀ 1 ਗੋਲੀ ਜੀਭ ਦੇ ਥੱਲੇ ਰੱਖ ਲਓ। ਜੇ ਦਰਦ ਘੱਟ ਨਹੀਂ ਹੁੰਦਾ ਤਾਂ 15 ਮਿੰਟ ਬਾਅਦ ਇਕ ਗੋਲੀ ਜੀਭ ਦੇ ਥੱਲੇ ਰੱਖ ਲਓ।
ਇਸ ਉਪਾਅ ਵਿਚ ਐਂਬੁਲੈਂਸ ਦੇ ਆਉਣ ਤੱਕ ਹਾਰਟ ਅਟੈਕ ਦੌ ਦੋਰਾਨ ਤੁਸੀਂ ਆਪਣਾ ਧਿਆਨ ਰੱਖੋ। ਇਸ ਤੋਂ ਇਲਾਵਾ ਰੋਜ਼ਾਨਾ ਤੁਸੀਂ ਡਾਈਟ ਵਿਚ ਗ੍ਰੀਨ ਟੀ, ਅਦਰਕ ਦਾ ਰਸ, ਰਾਈਸ ਬ੍ਰਾਊਨ ਤੇਲ ਅਤੇ ਸਵੀਟ ਕਾਰਨ ਦੀ ਵਰਤੋਂ ਕਰੋ ਇਸ ਨਾਲ ਤੁਸੀਂ ਹਾਰਟ ਅਟੈਰ ਦੇ ਖਤਰੇ ਤੋਂ ਬਚ ਸਕਦੇ ਹੋ।
ਹਵਾ ਦੀ ਗੁਣਵੱਤਾ 'ਚ ਸੁਧਾਰ ਹੋਣ ਨਾਲ ਭਾਰਤੀ ਜੀਅ ਸਕਦੇ ਹਨ ਲੰਮਾ ਜੀਵਨ
NEXT STORY