ਨਵੀਂ ਦਿੱਲੀ— ਹਾਲ ਹੀ ਵਿਚ ਇਕ ਸ਼ੋਧ ਮੁਤਾਬਿਕ ਤੁਸੀਂ ਕਦੋਂ ਕੀ, ਖਾਂਦੇ ਹੋ ਅਤੇ ਕਿੰਝ ਖਾਂਦੇ ਹੋ, ਇਸ ਗੱਲ ਦਾ ਤੁਹਾਡੀ ਸਿਹਤ 'ਤੇ ਗੰੰਭੀਰ ਅਸਰ ਪੈਂਦਾ ਹੈ। ਸ਼ਾਅਦ ਇਸ ਲਈ ਕਿਹਾ ਜਾਂਦਾ ਹੈ ਕਿ ਰਾਤ ਦਾ ਖਾਣਾ ਹਲਕਾ ਅਤੇ ਸਾਧਾ ਹੋਣਾ ਚਾਹੀਦਾ ਹੈ।
ਆਓ ਜੀਣਦੇ ਹਾਂ ਕਿਹੜੀਆਂ ਚੀਜ਼ਾਂ ਭੋਜਨ ਵਿਚ ਸ਼ਾਮਲ ਕਰਨਾ ਚਾਹੀਦਾ ਹੈ।
1. ਲੱਸੀ
ਦਹੀਂ ਦੀ ਥਾਂ 'ਤੇ ਲੱਸੀ ਦੀ ਵਰਤੋਂ ਕਰੋ ਜਾਂ ਫਿਰ ਰਾਇਤਾ ਦੇ ਰੂਪ ਵਿਚ ਖਾਓ। ਇਸ ਨਾਲ ਪਾਚਨ ਕਿਰਿਆ ਸਹੀਂ ਰਹੇਗੀ ਅਤੇ ਪੇਟ ਨੂੰ ਵੀ ਠੰਡਕ ਮਿਲੇਗੀ।
2. ਹਰੀ ਪੱਤੇਦਾਰ ਸਬਜ਼ੀਆਂ
ਹਰੀਆਂ ਪੱਤੇਦਾਰ ਸਬਜ਼ੀਆਂ ਵਿਚ ਫਾਈਬਰ ਕਾਫੀ ਮਾਤਰਾ ਵਿਚ ਮੌਜੂਦ ਹੁੰਦਾ ਹੈ। ਇਸ ਲਈ ਰਾਤ ਦੇ ਖਾਣੇ ਵਿਚ ਇਸ ਨੂੰ ਸ਼ਾਮਲ ਕਰੋ ਇਹ ਤੁਹਾਡੀ ਸਿਹਤ ਲਈ ਫਾਇਦੇਮੰਦ ਹੋਵੇਗੀ।
3. ਅਦਰਕ
ਅਦਰਕ ਵਿਚ ਕਈ ਗੁਣਾ ਦਾ ਖਾਣਾ, ਸਲਾਦ ਜਾਂ ਫਿਰ ਕਿਸੇ ਵੀ ਰੂਪ ਵਿਚ ਸ਼ਾਮਲ ਕਰਨਾ ਪਾਚਨ ਕਿਰਿਆ ਨੂੰ ਤੰਦਰੁਸਤ ਕਰਦਾ ਹੈ।
4. ਲੋ ਫੈਟ ਮਿਲਕ
ਰਾਤ ਦੇ ਸਮੇਂ ਦੁੱਧ ਪੀਣਾ ਫਾਇਦੇਮੰਦ ਰਹਿੰਦਾ ਹੈ ਅਤੇ ਸੋਂਦੇ ਸਮੇਂ ਕੋਸਾ ਦੁੱਧ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ ਪਰ ਇਹ ਯਾਦ ਰੱਖੋ ਕਿ ਲੋ ਫੈਟ ਮਿਲਕ ਦੁੱਧ ਹੀ ਪੀਓ ਕਿਉਂਕਿ ਇਸ ਵਿਚ ਪ੍ਰੋਟੀਨ ਦੇ ਨਾਲ ਗੁੱਡ ਫੈਟ ਵੀ ਹੁੰਦਾ ਹੈ।
5. ਸ਼ਹਿਦ
ਰਾਤ ਵਿਚ ਖੰਡ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਜੇ ਤੁਸੀਂ ਦੁੱਧ ਵਿਚ ਮਿੱਠਾ ਪਸੰਦ ਕਰਦੇ ਹੋ ਤਾਂ ਖੰਡ ਦੀ ਥਾਂ 'ਤੇ ਸ਼ਹਿਦ ਦੀ ਵਰਤੋਂ ਕਰੋ। ਇਸ ਨਾਲ ਮੇਟਾਬੋਲੀਜ਼ਮ ਸਹੀਂ ਰਹਿੰਦਾ ਹੈ।
ਹਲਦੀ ਕੈਂਸਰ ਨਾਲ ਨਜਿੱਠਣ 'ਚ ਮਦਦਗਾਰ
NEXT STORY