ਨਵੀਂ ਦਿੱਲੀ— ਖੂਨ ਵਿਚ ਪਾਏ ਜਾਣ ਵਾਲੇ ਬਲੱਡ ਸੈੱਲਸ ਸਾਡੇ ਸਰੀਰ ਨੂੰ ਇਨਫੈਕਸ਼ਨ ਸੰਬੰਧੀ ਰੋਗਾਂ ਨਾਲ ਲੜਨ ਦੀ ਸ਼ਕਤੀ ਪ੍ਰਦਾਨ ਕਰਦੇ ਹਨ, ਜੋ ਲਗਾਤਾਰ ਨਸ਼ਟ ਹੁੰਦੇ ਅਤੇ ਬਣਦੇ ਵੀ ਰਹਿੰਦੇ ਹਨ। ਇਨ੍ਹੀਂ ਦਿਨੀਂ ਬਲੱਡ ਸੈੱਲਸ ਘੱਟ ਹੋਣ ਦੀ ਪ੍ਰੇਸ਼ਾਨੀ ਆਮ ਦੀ ਤੁਲਨਾ ਵਿਚ ਦੁੱਗਣੀ ਹੋ ਗਈ ਹੈ। ਡੇਂਗੂ, ਮਲੇਰੀਆ, ਟਾਈਫਾਈਡ ਵਰਗੇ ਹੋਰ ਗੰਭੀਰ ਵਾਇਰਲ ਬੁਖਾਰ ਦੀ ਇਨਫੈਕਸ਼ਨ ਨਾਲ ਸਰੀਰ ਦੀ ਰੋਗ ਰੋਕੂ ਸਮਰੱਥਾ ਕਮਜ਼ੋਰ ਹੋਣ ਲੱਗਦੀ ਹੈ, ਜਿਸ ਦਾ ਅਸਰ ਖੂਨ ਵਿਚ ਪਲੇਟਲੈੱਟਸ ਦੀ ਗਿਣਤੀ 'ਤੇ ਪੈਂਦਾ ਹੈ। ਜੇ ਸਮਾਂ ਰਹਿੰਦੇ ਇਨ੍ਹਾਂ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਮਰੀਜ਼ ਲਈ ਖਤਰਨਾਕ ਸਾਬਤ ਹੋ ਸਕਦੇ ਹਨ। ਇਨ੍ਹਾਂ ਤੋਂ ਇਲਾਵਾ ਕੈਂਸਰ, ਏਡਜ਼, ਐਕਸੀਡੈਂਟ ਵਿਚ ਵਗਿਆ ਖੂਨ ਤੇ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਪਲੇਟਲੈਟਸ ਦੀ ਗਿਣਤੀ ਘੱਟ ਕਰ ਸਕਦੀਆਂ ਹਨ।
ਪਲੇਟਲੈਟਸ ਦੀ ਭੂਮਿਕਾ
ਖੂਨ ਵਿਚ ਲਾਲ, ਸਫੈਦ ਖੂਨ ਦੀਆਂ ਕੋਸ਼ਿਕਾਵਾਂ ਤੇ ਤਰਲ ਪਦਾਰਥ ਤੋਂ ਇਲਾਵਾ ਕਈ ਹੋਰ ਚੀਜ਼ਾਂ ਵੀ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਇਕ ਪਲੇਟਲੈਟਸ ਵੀ ਹੈ। ਰੈੱਡ ਅਤੇ ਵ੍ਹਾਈਟ ਬਲੱਡ ਸੈੱਲਸ ਵਾਂਗ ਪਲੇਟਲੈਟਸ ਵੀ ਬਲੱਡ ਸੈਲਸ ਦਾ ਹੀ ਰੂਪ ਹੈ, ਜਿਸ ਨੂੰ ਨਕਲੀ ਤਰੀਕੇ ਨਾਲ ਨਹੀਂ ਬਣਾਇਆ ਜਾ ਸਕਦਾ। ਇਹ ਖੂਨ ਨੂੰ ਸੰਘਣਾ ਬਣਾਈ ਰੱਖਣ ਦੀ ਮੁੱਖ ਭੂਮਿਕਾ ਨਿਭਾਉਂਦਾ ਹੈ, ਜਿਸ ਨਾਲ ਖੂਨ ਦਾ ਰਿਸਾਅ ਨਹੀਂ ਹੁੰਦਾ। ਬਲੱਡ ਵਿਚ 1.5 ਤੋਂ 4 ਲੱਖ ਤੱਕ ਪਲੇਟਲੈਟਸ ਹੋਣਾ ਨਾਰਮਲ ਹੈ ਪਰ ਸਰੀਰ ਵਿਚ ਇਨ੍ਹਾਂ ਦੀ ਗਿਣਤੀ 30 ਹਜ਼ਾਰ ਤੋਂ ਘੱਟ ਹੋਣ 'ਤੇ ਪਲੇਟਲੈਟਸ ਚੜ੍ਹਾਉਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਸ ਨਾਲ ਸਰੀਰ ਵਿਚ ਖੂਨ ਦਾ ਰਿਸਾਅ ਹੋਣ ਦਾ ਡਰ ਬਣਿਆ ਰਹਿੰਦਾ ਹੈ। ਜੇ ਇਹ ਰਿਸਾਅ ਅੰਦਰ ਹੀ ਰਹੇ ਤਾਂ ਸਰੀਰ ਦੇ ਵੱਖ-ਵੱਖ ਅੰਗਾਂ ਦੇ ਫੇਲ ਹੋਣ ਦਾ ਖਦਸ਼ਾ ਵੀ ਵੱਧ ਜਾਂਦਾ ਹੈ ਪਰ ਖੂਨ ਵਿਚ ਪਲੇਟਲੈਟਸ ਵਧਣ ਨਾਲ ਥ੍ਰੋਮਬੋਸਾਈਟੋਸਿਸ ਹੋ ਸਕਦਾ ਹੈ, ਜੋ ਖੂਨ ਨੂੰ ਬਹੁਤ ਸੰਘਣਾ ਬਣਾ ਦਿੰਦਾ ਹੈ।
ਡੇਂਗੂ ਬੁਖਾਰ 'ਚ ਕਿਉਂ ਘੱਟ ਹੁੰਦੇ ਹਨ ਪਲੇਟਲੈਟਸ?
ਮਾਦਾ ਏਡੀਜ਼ ਮੱਛਰ ਖੂਨ ਦੀਆਂ ਨਾੜੀਆਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ, ਜਿਸ ਨਾਲ ਖੂਨ ਵਿਚ ਵਾਇਰਸ ਦੀ ਇਨਫੈਕਸ਼ਨ ਤੇਜ਼ੀ ਨਾਲ ਫੈਲਣ ਲੱਗਦੀ ਹੈ। ਅਜਿਹੀ ਸਥਿਤੀ ਵਿਚ ਖੂਨ ਤੋਂ ਪਾਣੀ ਵੱਖ ਹੋਣ ਲਗਦਾ ਹੈ ਅਤੇ ਪਲੇਟਲੈਟਸ ਦੀ ਗਿਣਤੀ ਤੇਜ਼ੀ ਨਾਲ ਘੱਟ ਹੋਣ ਲੱਗਦੀ ਹੈ, ਜਿਸ ਨਾਲ ਖੂਨ ਦਾ ਥੱਕਾ ਨਹੀਂ ਜੰਮਦਾ। ਆਰ. ਬੀ. ਸੀ. ਤੇ ਪਲਾਜ਼ਮਾ ਦੀ ਥਾਂ ਪਲੇਟਲੈਟਸ ਦਾ ਜੀਵਨ ਚੱਕਰ ਸਿਰਫ 7 ਤੋਂ 8 ਦਿਨ ਦਾ ਹੁੰਦਾ ਹੈ, ਇਸ ਲਈ ਵਾਇਰਸ ਪਲੇਟਲੈਟਸ ਨੂੰ ਸਭ ਤੋਂ ਪਹਿਲਾਂ ਪ੍ਰਭਾਵਿਤ ਕਰਦਾ ਹੈ।
ਇਨ੍ਹਾਂ ਘਰੇਲੂ ਤਰੀਕਿਆਂ ਨਾਲ ਵਧਾਓ ਪਲੇਟਲੈਟਸ
ਖੂਨ ਵਿਚ ਆਇਰਨ ਤੇ ਹੀਮੋਗਲੋਬਿਨ ਦੀ ਕਮੀ ਹੋਵੇ ਤਾਂ ਪਲੇਟਲੈਟਸ ਘੱਟ ਹੋਣ ਦਾ ਖਦਸ਼ਾ 80 ਫੀਸਦੀ ਤੱਕ ਵੱਧ ਜਾਂਦਾ ਹੈ। ਇਸ ਲਈ ਮੌਸਮ ਬਦਲਣ ਦੇ ਨਾਲ ਹੀ ਖਾਣ-ਪੀਣ ਦਾ ਉੱਚਿਤ ਧਿਆਨ ਬਹੁਤ ਜ਼ਰੂਰੀ ਹੈ। ਆਪਣੀ ਡਾਈਟ ਵਿਚ ਹਰੀਆਂ ਸਬਜ਼ੀਆਂ ਦੇ ਨਾਲ ਆਂਵਲਾ, ਚੀਕੂ, ਬੱਕਰੀ ਦਾ ਦੁੱਧ, ਨਾਰੀਅਲ ਪਾਣੀ, ਬ੍ਰੋਕਲੀ, ਵਿਟਾਮਿਨ ਕੇ, ਸੀ, ਅਤੇ ਕੈਲਸ਼ੀਅਮ ਭਰਪੂਰ ਆਹਾਰ ਸ਼ਾਮਲ ਕਰੋ।
1. ਪਪੀਤਾ
ਬਲੱਡ ਵਿਚ ਪਲੇਟਲੈਟਸ ਸੈੱਲ ਵਧਾਉਣ ਲਈ ਪਪੀਤਾ ਅਤੇ ਇਸ ਦੇ ਪੱਤੇ ਦੋਵੇਂ ਫਾਇਦੇਮੰਦ ਹਨ। ਪਪੀਤੇ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲੋ, ਜਦੋਂ ਤੱਕ ਪਾਣੀ ਅੱਧਾ ਨਾ ਰਹਿ ਜਾਵੇ। ਫਿਰ ਇਸ ਪਾਣੀ ਦਾ ਸੇਵਨ ਕਰੋ।
2. ਚੁਕੰਦਰ
ਚੁਕੰਦਰ ਵਿਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਕੁਝ ਹੀ ਦਿਨਾਂ ਵਿਚ ਪਲੇਟਲੈਟਸ ਵੱਧ ਜਾਂਦੇ ਹਨ। ਇਕ ਗਲਾਸ ਗਾਜਰ ਦੇ ਰਸ ਵਿਚ 3-4 ਚਮਚ ਚੁਕੰਦਰ ਦਾ ਰਸ ਮਿਲਾ ਕੇ ਪੀਣ ਨਾਲ ਛੇਤੀ ਫਾਇਦਾ ਮਿਲੇਗਾ।
3. ਤਾਜ਼ਾ ਦੁੱਧ
ਤਾਜ਼ੇ ਦੁੱਧ ਵਿਚ ਕੈਲਸ਼ੀਅਮ ਪਾਇਆ ਜਾਂਦਾ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਹ ਬਲੱਡ ਪਲੇਟਲੈਟਸ ਨੂੰ ਮੁੜ ਵਿਕਸਿਤ ਕਰਨ ਵਿਚ ਵੀ ਮਦਦ ਕਰਦਾ ਹੈ। ਅਜਿਹੇ ਵਿਚ ਆਹਾਰ ਵਿਚ ਦੁੱਧ ਅਤੇ ਇਸ ਤੋਂ ਬਣੀਆਂ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰੋ।
4. ਨਾਰੀਅਲ ਪਾਣੀ
ਨਾਰੀਅਲ ਪਾਣੀ ਦਾ ਸੇਵਨ ਕਰੋ। ਇਸ ਵਿਚ ਮੌਜੂਦ ਇਲੈਕਟ੍ਰੋਲਾਈਟਸ ਅਤੇ ਮਿਨਰਲਸ ਬਲੱਡ ਪਲੇਟਲੈਟਸ ਦੀ ਕਮੀ ਨੂੰ ਪੂਰਾ ਕਰਦੇ ਹਨ।
5. ਆਂਵਲਾ
ਆਂਵਲੇ ਵਿਚ ਮੌਜੂਦ ਵਿਟਾਮਿਨ-ਸੀ ਬਲੱਡ ਪਲੇਟਲੈਟਸ ਅਤੇ ਰੋਗ ਰੋਕੂ ਪ੍ਰਣਾਲੀ ਨੂੰ ਵਧਾਉਣ ਵਿਚ ਮਦਦ ਕਰਦੇ ਹਨ। ਰੋਜ਼ ਸਵੇਰੇ ਖਾਲੀ ਪੇਟ 1-2 ਆਂਵਲੇ ਖਾਓ। ਆਂਵਲੇ ਦੇ ਜੂਸ ਵਿਚ ਸ਼ਹਿਦ ਮਿਲਾ ਕੇ ਖਾਣ ਨਾਲ ਵੀ ਫਾਇਦਾ ਮਿਲਦਾ ਹੈ।
6. ਕੱਦੂ
ਕੱਦੂ ਵੀ ਬਲੱਡ ਪਲੇਟਲੈਟਸ ਵਧਾਉਣ ਵਿਚ ਮਦਦਗਾਰ ਹੈ। ਇਹ ਖੂਨ ਦੀਆਂ ਨਾੜੀਆਂ ਵਿਚ ਉਤਪਾਦਿਤ ਪ੍ਰੋਟੀਨ ਨੂੰ ਕੰਟਰੋਲ ਕਰਦਾ ਹੈ, ਜੋ ਪਲੇਟਲੈਟਸ ਦੇ ਪੱਧਰ ਨੂੰ ਵਧਾਉਣ ਦਾ ਕੰਮ ਕਰਦਾ ਹੈ। ਅੱਧਾ ਗਲਾਸ ਕੱਦੂ ਦੇ ਜੂਸ ਵਿਚ 2 ਚਮਚ ਸ਼ਹਿਦ ਮਿਲਾ ਕੇ ਪੀਓ।
7. ਗਿਲੋਅ
ਗਿਲੋਅ ਦਾ ਸੇਵਨ ਕਰਨ ਨਾਲ ਰੋਗ ਰੋਕੂ ਸਮਰੱਥਾ ਮਜ਼ਬੂਤ ਹੁੰਦੀ ਹੈ। ਗਿਲੋਅ ਦੀ ਡੰਡੀ ਨੂੰ ਰਾਤ ਭਰ ਪਾਣੀ ਵਿਚ ਭਿਓਂ ਕੇ ਰੱਖੋ ਅਤੇ ਸਵੇਰੇ ਇਸ ਦਾ ਛਾਣਿਆ ਹੋਇਆ ਪਾਣੀ ਪੀਓ। ਇਸ ਨਾਲ ਤੇਜ਼ੀ ਨਾਲ ਬਲੱਡ ਪਲੇਟਲੈਟਸ ਵਧਣਗੇ। ਜੇ ਤੁਸੀਂ ਪਾਣੀ ਨਹੀਂ ਪੀ ਸਕਦੇ ਤਾਂ ਦੋ ਚੁਟਕੀ ਗਿਲੋਅ ਦਾ ਸੱਤ ਇਕ ਚਮਚ ਸ਼ਹਿਦ ਨਾਲ ਦਿਨ ਵਿਚ ਦੋ ਵਾਰ ਸੇਵਨ ਕਰੋ।
8. ਪਾਲਕ
ਵਿਟਾਮਿਨ-ਸੀ ਭਰਪੂਰ ਪਾਲਕ ਦੀ ਵਰਤੋਂ ਅਕਸਰ ਪਲੇਟਲੈਟਸ ਨੂੰ ਵਧਾਉਣ ਲਈ ਕੀਤੀ ਜਾਂਦੀ ਹੈ। 2 ਕੱਪ ਪਾਣੀ ਵਿਚ 4-5 ਤਾਜ਼ਾ ਪਾਲਕ ਦੇ ਪੱਤੇ ਪਾ ਕੇ ਉਬਾਲ ਲਓ। ਠੰਡਾ ਹੋਣ 'ਤੇ ਇਸ ਵਿਚ ਅੱਧਾ ਗਲਾਸ ਟਮਾਟਰ ਦਾ ਰਸ ਮਿਲਾ ਕੇ ਪੀਓ। ਇਸ ਤੋਂ ਇਲਾਵਾ ਤੁਸੀਂ ਟਮਾਟਰ ਦਾ ਜੂਸ ਜਾਂ ਸਬਜ਼ੀ ਦਾ ਵੀ ਸੇਵਨ ਕਰ ਸਕਦੇ ਹੋ।
ਇਨ੍ਹਾਂ ਘਰੇਲੂ ਤਰੀਕਿਆਂ ਨਾਲ ਐਸੀਡਿਟੀ ਦੀ ਸਮੱਸਿਆ ਤੋਂ ਪਾਓ ਛੁਟਕਾਰਾ
NEXT STORY