ਅੱਜ ਅਸੀਂ ਤੁਹਾਨੂੰ ਰੈਸਿਪੀ 'ਚ ਕੈਬੇਜ ਸੂਪ ਬਣਾਉਣਾ ਸਿਖਾਵਾਂਗੇ। ਇਹ ਤੁਹਾਡੇ ਸਰੀਰ ਨੂੰ ਗਰਮ ਅਤੇ ਤੁਹਾਡੇ ਭਾਰ ਨੂੰ ਕੰਟਰੋਲ 'ਚ ਰੱਖੇਗਾ। ਤੁਸੀਂ ਇਸ ਨੂੰ 20 ਤੋਂ 30 ਮਿੰਟ 'ਚ ਬਣਾ ਸਕਦੇ ਹੋ। ਇਸ ਨੂੰ ਪੀਣ ਨਾਲ ਭੇਟ ਭਰ ਜਾਂਦਾ ਹੈ ਅਤੇ ਸਰੀਰ ਨੂੰ ਲੋੜ ਅਨੁਸਾਰ ਤੱਤ ਮਿਲ ਜਾਂਦੇ ਹਨ। ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ—
ਪੱਤਾ ਗੋਭੀ ਬਰੀਕ ਕਟੀ ਹੋਈ
ਗਾਜਰ ਬਾਰੀਕ ਕਟੀ ਹੋਈ-2
ਪਿਆਜ-1
ਕਾਰਨ ਫਲੋਰ-1/2
ਕਾਲੀ ਮਿਰਚ-1 ਚਮਚ
ਨਮਕ ਸੁਆਦਅਨੁਸਾਰ
ਬਟਰ- 1 ਚਮਚ
ਵਿਧੀ-
ਸਭ ਤੋਂ ਪਹਿਲਾਂ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਨਾਲ ਧੋ ਕੇ ਬਰੀਕ ਕੱਟ ਲਓ। ਹੁਣ ਇਕ ਪ੍ਰੈੱਸ਼ਰ ਕੁੱਕਰ ਲੈ ਕੇ ਉਸ 'ਚ ਪਾਣੀ ਅਤੇ ਸਾਰੀਆਂ ਸਬਜ਼ੀਆਂ ਪਾ ਕੇ ਕੁੱਕਰ ਦੀਆਂ 4 ਸੀਟੀਆਂ ਲਗਵਾਓ। ਸੀਟੀ ਲੱਗਣ ਤੋਂ ਬਾਅਦ ਕੁੱਕਰ ਨੂੰ ਖੋਲ੍ਹਦਿਓ। ਕੁੱਕਰ ਖੋਲ੍ਹਣ ਤੋਂ ਬਾਅਦ ਇਕ ਫ੍ਰਾਇੰਗ ਪੈਨ ਲੈ ਕੇ ਇਸ 'ਚ ਬਟਰ ਪਿਘਲਾਓ ਅਤੇ ਉਬਲੀਆਂ ਹੋਈਆਂ ਸਾਰੀਆਂ ਸਬਜ਼ੀਆਂ, ਪਾਣੀ ਅਤੇ ਕਾਲੀ ਮਿਰਚ ਪਾਊਡਰ ਪਾ ਦਿਓ। ਜੇਕਰ ਤੁਸੀਂ ਗਾੜਾ ਸੂਪ ਬਣਾ ਕੇ ਪੀਣਾ ਚਾਹੁੰਦੇ ਹੋ ਤਾਂ ਸੂਪ 'ਚ ਕਾਰਨ ਫਲੋਰ ਪਾ ਕੇ ਸੂਪ ਨੂੰ ਲਗਾਤਾਰ ਹਿਲਾਓ ਤਾਂ ਜੋ ਉਸ 'ਚ ਗੰਢ ਨਾ ਪਏ। ਇਸ ਤੋਂ ਬਾਅਦ ਸੂਪ ਨੂੰ ਕੱਢ ਕੇ ਇਕ ਬਾਊਲ 'ਚ ਪਾ ਦਿਓ ਅਤੇ ਸਭ ਨੂੰ ਗਰਮਾ-ਗਰਮ ਦਿਓ।
ਪਾਚਨ ਸ਼ਕਤੀ ਵਧਾਉਂਦੇ ਹਨ ਬਾਦਾਮ
NEXT STORY