ਜਲੰਧਰ—ਸਰਦੀਆਂ ਦੇ ਮੌਸਮ ਦਾ ਇੰਤਜ਼ਾਰ ਬਹੁਤ ਲੋਕਾਂ ਨੂੰ ਹੁੰਦਾ ਹੈ ਪਰ ਇਨ੍ਹਾਂ ਦਿਨਾਂ 'ਚ ਐਲਰਜੀ ਵੀ ਵੱਧ ਜਾਂਦੀ ਹੈ। ਐਲਰਜੀ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ। ਆਓ ਜਾਣਦੇ ਹਾਂ ਕੁਝ ਅਜਿਹੇ ਖਾਸ ਪਦਾਰਥਾਂ ਦੇ ਬਾਰੇ 'ਚ ਜਿਨ੍ਹਾਂ ਦੀ ਵਰਤੋ ਕਰਨ ਨਾਲ ਤੁਸੀ ਐਲਰਜੀ ਤੋਂ ਦੂਰ ਰਹਿ ਸਕਦੇ ਹੋ।
1.ਲਸਣ
ਲਸਣ 'ਚ ਪਾਏ ਜਾਣ ਵਾਲੇ ਤੱਤ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦੇ ਹਨ। ਐਲਰਜੀ ਤੋਂ ਬਚਣ ਦੇ ਲਈ ਲਸਣ ਖਾਓ । ਇਸ ਦੇ ਇਲਾਵਾ ਸਬਜ਼ੀਆਂ 'ਚ ਲਸਣ ਦੀ ਵਰਤੋਂ ਕਰੋ।
2 ਹਲਦੀ
ਸਰਦੀਆਂ 'ਚ ਕਿਸੇ ਵੀ ਤਰ੍ਹਾਂ ਦੀ ਐਲਰਜੀ ਤੋਂ ਬਚਣ ਦੇ ਲਈ ਰੋਜ਼ਾਨਾ ਇਕ ਗਲਾਸ ਦੁੱਧ 'ਚ ਇਕ ਚਮਚ ਹਲਦੀ ਮਿਲਾ ਕੇ ਪਿਓ।
3. ਗਰੀਨ ਟੀ
ਐਲਰਜੀ ਤੋਂ ਬਚਣ ਦੇ ਲਈ ਗਰੀਨ ਟੀ ਦੀ ਵਰਤੋਂ ਕਰੋ। ਰੋਜ਼ 2 ਕੱਪ ਗਰੀਨ ਟੀ ਪਿਓ।
4.ਅਲਸੀ
ਅਲਸੀ 'ਚ ਓਮੇਗਾ-3 ਫੈਟੀ ਐਸਿਡ ਵੱਧ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਦੀ ਵਰਤੋਂ ਕਰਨ ਨਾਲ ਐਲਰਜੀ ਤੋਂ ਬਚਿਆ ਜਾ ਸਕਦਾ ਹੈ। ਗਰਮ ਦੁੱਧ ਨਾਲ ਇਕ ਚਮਚ ਅਲਸੀ ਲਓ।
5. ਅਦਰਕ
ਰੋਜ਼ਾਨਾ ਦੋ ਕੱਪ ਅਦਰਕ ਵਾਲੀ ਚਾਹ ਪਿਓ। ਇਸ ਨਾਲ ਐਲਰਜੀ ਨਹੀਂ ਹੁੰਦੀ।
ਦਾਲਚੀਨੀ ਬਹੁਤ ਹੀ ਫਾਇਦੇਮੰਦ ਹੈ ਜਾਣੋ ਇਸ ਦੇ ਲਾਭ
NEXT STORY