ਜਲੰਧਰ - ਸਿਹਤਮੰਦ ਸਰੀਰ ਲਈ ਵਿਟਾਮਿਨ ਡੀ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਵਿਟਾਮਿਨ-ਡੀ ਚਰਬੀ ਵਿੱਚ ਘੁਲਣਸ਼ੀਲ ਵਿਟਾਮਿਨ ਹੈ, ਜੋ ਕੈਲਸ਼ੀਅਮ ਅਤੇ ਫਾਸਫੋਰਸ ਨੂੰ ਜਜ਼ਬ ਕਰਨ ਲਈ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਦੀ ਘਾਟ ਹੋਣ ਨਾਲ ਹੱਡੀਆਂ, ਜੋੜਾਂ ਵਿੱਚ ਦਰਦ ਅਤੇ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋਣ ਲੱਗਦੀ ਹੈ। ਹਾਲਾਂਕਿ ਧੁੱਪ ਨੂੰ ਵਿਟਾਮਿਨ-ਡੀ ਦਾ ਸਭ ਤੋਂ ਵਧੀਆ ਸਰੋਤ ਮੰਨਿਆ ਜਾਂਦਾ ਹੈ ਪਰ ਧੂੰਏਂ ਕਾਰਨ ਲੋਕ ਸਰਦੀਆਂ ਵਿੱਚ ਧੁੱਪ ਨਹੀਂ ਲੈ ਪਾਉਂਦੇ। ਅਜਿਹੀ ਸਥਿਤੀ ਵਿੱਚ ਅਸੀ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਦੁਆਰਾ ਤੁਸੀਂ ਧੁੱਪ ਦੇ ਬਿਨਾਂ ਵੀ ਵਿਟਾਮਿਨ ਡੀ ਲੈ ਸਕਦੇ ਹੋ....
ਸੂਰਜ ਨਿਕਲਣ 'ਤੇ ਜ਼ਰੂਰ ਲਓ ਵਿਟਾਮਿਨ-ਡੀ
ਸਰਦੀਆਂ ਦੇ ਦਿਨਾਂ 'ਚ ਜਦੋਂ ਵੀ ਸੰਘਣੀ ਧੁੰਦ ਅਤੇ ਬੱਦਲਾਂ ਵਿਚਕਾਰੋਂ ਸੂਰਜ ਨਿਕਲੇ ਤਾਂ ਵਿਟਾਮਿਨ-ਡੀ ਜ਼ਰੂਰ ਲਓ। ਸੂਰਜ ਨਿਕਲਣ 'ਤੇ ਥੋੜ੍ਹਾ ਸਮਾਂ ਧੁੱਪ ਵਿਚ ਬੈਠੋ, ਕਿਉਂਕਿ ਸੂਰਜ ਦੀਆਂ ਸਿੱਧੀਆਂ ਕਿਰਨਾਂ ਤੁਹਾਡੇ ਸਰੀਰ ਨੂੰ ਮਜ਼ਬੂਤ ਕਰਨ 'ਚ ਮਦਦ ਕਰਦੀਆਂ ਹਨ।
ਮਸ਼ਰੂਮ ਦਾ ਸੇਵਨ
ਜੇਕਰ ਤੁਸੀਂ ਮਾਸਾਹਾਰੀ ਚੀਜ਼ਾਂ ਦਾ ਸੇਵਨ ਨਹੀਂ ਕਰਦੇ ਤਾਂ ਤੁਸੀਂ ਮਸ਼ਰੂਮ ਦਾ ਸੇਵਨ ਜ਼ਰੂਰ ਕਰੋ। ਮਸ਼ਰੂਮ ਖਾਣ ਨਾਲ ਸਰੀਰ 'ਚ ਵਿਟਾਮਿਨ-ਡੀ ਦੀ ਕਮੀ ਪੂਰੀ ਹੋ ਸਕਦੀ ਹੈ। ਇੱਕ ਅਧਿਐਨ ਅਨੁਸਾਰ ਮਨੁੱਖਾਂ ਵਾਂਗ, ਮਸ਼ਰੂਮ ਵੀ ਸੂਰਜ ਦੀ ਰੌਸ਼ਨੀ ਤੋਂ ਵਿਟਾਮਿਨ-ਡੀ ਪੈਦਾ ਕਰਦੇ ਹਨ। ਇਸ ਲਈ ਇਸਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਕੇ ਤੁਸੀਂ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।
ਸੰਤਰੇ ਦਾ ਰਸ, ਦੁੱਧ, ਦਹੀਂ ਦਾ ਸੇਵਨ
ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਆਪਣੀ ਖੁਰਾਕ ਵਿੱਚ ਅਜਿਹੀਆਂ ਚੀਜ਼ਾਂ ਸ਼ਾਮਲ ਕਰੋ, ਜਿਸ 'ਚ ਵਿਟਾਮਿਨ ਦੀ ਚੰਗੀ ਮਾਤਰਾ ਹੁੰਦੀ ਹੋਵੇ। ਤੁਸੀਂ ਸੰਤਰੇ ਦਾ ਰਸ, ਦੁੱਧ, ਦਹੀਂ, ਸੋਇਆ ਦੁੱਧ ਦਾ ਸੇਵਨ ਵੀ ਕਰ ਸਕਦੇ ਹੋ।
ਚਰਬੀ ਅਤੇ ਤੇਲਯੁਕਤ ਮੱਛੀ
ਜੇਕਰ ਤੁਸੀਂ ਮਾਸਾਹਾਰੀ ਭੋਜਨ ਖਾਣ ਦੇ ਸ਼ੌਕਿਨ ਹੋ ਤਾਂ ਤੁਸੀਂ ਆਪਣੀ ਖੁਰਾਕ ਵਿੱਚ ਸੈਲਮਨ, ਮੈਕਰੇਲ, ਫਲੌਂਡਰ, ਸੋਲ, ਸਵੋਰਡਫਿਸ਼ ਵਰਗੀਆਂ ਮੱਛੀਆਂ ਨੂੰ ਸ਼ਾਮਲ ਕਰੋ। ਚਰਬੀ ਅਤੇ ਤੇਲਯੁਕਤ ਮੱਛੀਆਂ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਵਿਟਾਮਿਨ ਡੀ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਅੰਡੇ ਦੇ ਪੀਲੇ ਹਿੱਸੇ ਦਾ ਸੇਵਨ
ਸਰਦੀਆਂ ਵਿੱਚ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਆਪਣੀ ਖੁਰਾਕ ਵਿੱਚ ਅੰਡੇ ਦਾ ਸੇਵਨ ਕਰ ਸਕਦੇ ਹੋ। ਅੰਡੇ ਦੇ ਪੀਲੇ ਹਿੱਸੇ ਵਿੱਚ ਵਿਟਾਮਿਨ-ਡੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ 'ਚ ਫੈਟ, ਫੋਲੇਟ ਅਤੇ ਵਿਟਾਮਿਨ ਬੀ12 ਵੀ ਮੌਜੂਦ ਹੁੰਦਾ ਹੈ, ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
Health: ਫੈਟੀ ਲਿਵਰ ਹੋਣ 'ਤੇ ਵਿਖਾਈ ਦਿੰਦੇ ਨੇ ਇਹ ਲੱਛਣ, ਕਦੇ ਵੀ ਗ਼ਲਤੀ ਨਾਲ ਨਾ ਕਰੋ ਇਨ੍ਹਾਂ ਚੀਜ਼ਾਂ ਦਾ ਸੇਵਨ
NEXT STORY