ਨਵੀਂ ਦਿੱਲੀ— ਗਰਮੀਆਂ ਦੇ ਮੌਸਮ 'ਚ ਅੰਬ ਖਾਣਾ ਸਾਰਿਆਂ ਨੂੰ ਪਸੰਦ ਹੁੰਦਾ ਹੈ। ਇਸ ਨੂੰ ਫਲਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਪਕਿਆ ਹੋਇਆ ਅੰਬ ਤਾਂ ਸਾਰਿਆਂ ਨੂੰ ਪਸੰਦ ਹੁੰਦਾ ਹੈ ਪਰ ਕੱਚੇ ਅੰਬ ਨੂੰ ਬਹੁਤ ਘੱਟ ਲੋਕ ਖਾਂਦੇ ਹਨ ਕਿਉਂਕਿ ਇਹ ਖਾਣ 'ਚ ਕਾਫੀ ਖੱਟਾ ਹੁੰਦਾ ਹੈ। ਕੱਚੇ ਅੰਬ ਨੂੰ ਨਮਕ ਦੇ ਨਾਲ ਖਾਣ ਨਾਲ ਕਾਫੀ ਲਾਭ ਹੁੰਦੇ ਹਨ। ਇਸ 'ਚ ਵਿਟਾਮਿਨ-ਏ, ਸੀ ਅਤੇ ਈ ਦੇ ਇਲਾਵਾ ਕੈਲਸ਼ੀਅਮ, ਫਾਸਫੋਰਸ ਅਤੇ ਫਾਈਬਰ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ ਜਿਸ ਨਾਲ ਸਰੀਰ 'ਚ ਪੋਸ਼ਕ ਤੱਤਾਂ ਦੀ ਕਮੀ ਨਹੀਂ ਹੁੰਦੀ। ਅੱਜ ਅਸੀਂ ਤੁਹਾਨੂੰ ਕੱਚਾ ਅੰਬ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਖੂਨ ਸਾਫ
ਕੱਚੇ ਅੰਬ 'ਚ ਕੁੱਝ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਖੂਨ ਨੂੰ ਸਾਫ ਕਰਨ 'ਚ ਕਾਫੀ ਮਦਦ ਕਰਦੇ ਹਨ। ਖੂਨ ਸੰਬੰਧੀ ਕੋਈ ਵੀ ਪ੍ਰੇਸ਼ਾਨੀ ਹੋਵੇ ਤਾਂ ਇਸ ਦੀ ਵਰਤੋਂ ਕਰਨ ਨਾਲ ਠੀਕ ਹੋ ਜਾਂਦੀ ਹੈ।

2. ਪੇਟ ਦੀ ਗੈਸ
ਜਿਨ੍ਹਾਂ ਲੋਕਾਂ ਨੂੰ ਪੇਟ 'ਚ ਗੈਸ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲੋਕਾਂ ਲਈ ਇਸ ਦੀ ਵਰਤੋਂ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ।

3. ਸ਼ੂਗਰ
ਸ਼ੂਗਰ 'ਚ ਕੱਚੀ ਕੈਰੀ ਇਕ ਦਵਾਈ ਦੀ ਤਰ੍ਹਾ ਕੰਮ ਕਰਦੀ ਹੈ। ਇਸ ਨੂੰ ਖਾਣ ਨਾਲ ਕੁੱਝ ਹੀ ਦਿਨਾਂ 'ਚ ਸ਼ੂਗਰ ਦਾ ਪੱਧਰ ਘੱਟ ਹੋ ਜਾਂਦਾ ਹੈ।

4. ਉਲਟੀ ਆਉਣ 'ਤੇ
ਜੇਕਰ ਕਿਸੇ ਨੂੰ ਉਲਟੀ ਵਾਰ-ਵਾਰ ਆ ਰਹੀ ਹੈ ਤਾਂ ਅਜਿਹੀ ਹਾਲਤ 'ਚ ਕਾਲੇ ਨਮਕ ਨਾਲ ਕੱਚੀ ਕੈਰੀ ਖਾਣ ਨਾਲ ਇਹ ਸਮੱਸਿਆ ਦੂਰ ਹੋ ਜਾਵੇਗੀ।

5. ਇਮਊੂਨਿਟੀ
ਇਸ ਨਾਲ ਸਰੀਰ ਦੀ ਰੋਗਾਂ ਨਾਲ ਲੜਣ ਦੀ ਸ਼ਕਤੀ 'ਚ ਵਾਧਾ ਹੁੰਦਾ ਹੈ। ਕੱਚੇ ਅੰਬ 'ਚ ਵਿਟਾਮਿਨ ਅਤੇ ਖਣਿਜ ਹੁੰਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੇ ਹਨ।

6. ਲੀਵਰ
ਕੱਚੇ ਅੰਬ ਦੀ ਵਰਤੋਂ ਕਰਨ ਨਾਲ ਲੀਵਰ ਮਜ਼ਬੂਤ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਲੀਵਰ ਦੀ ਬੀਮਾਰੀ ਹੈ ਉਨ੍ਹਾਂ ਨੂੰ ਕੱਚਾ ਅੰਬ ਜ਼ਰੂਰ ਖਾਣਾ ਚਾਹੀਦਾ ਹੈ।

7. ਭਾਰ ਘੱਟ ਕਰੇ
ਕੱਚਾ ਅੰਬ ਖਾਣ ਨਾਲ ਭਾਰ ਘੱਟ ਹੁੰਦਾ ਹੈ।ਇਸ 'ਚ ਫਾਈਬਰ ਵੀ ਭਰਪੂਰ ਮਾਤਰਾ 'ਚ ਹੁੰਦੇ ਹਨ। ਜੋ ਸਰੀਰ ਦੀ ਵਾਧੂ ਚਰਬੀ ਨੂੰ ਘਟਾਉਂਦਾ ਹੈ।ਇਸ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ।

ਸਵੇਰੇ-ਸਵੇਰੇ ਕਰੋ ਇਹ ਚਾਰ ਕੰਮ ਨਹੀਂ ਵਧੇਗਾ ਬੈਲੀ ਫੈਟ
NEXT STORY