ਨਵੀਂ ਦਿੱਲੀ- ਅਸੀਂ ਕਈ ਤਰ੍ਹਾਂ ਦੇ ਪੱਤਿਆਂ ਦੇ ਫਲਾਂ ਦੀ ਵਰਤੋਂ ਕਰਦੇ ਹਾਂ ਜਿਵੇਂ ਨਿੰਬੂ, ਅਮਰੂਦ ਆਦਿ ਜੋ ਸਿਹਤ ਲਈ ਬਹੁਤ ਲਾਹੇਵੰਦ ਹੁੰਦੇ ਹਨ ਅੱਜ ਅਸੀਂ ਤੁਹਾਨੂੰ ਨਿੰਬੂ ਅਤੇ ਅਮਰੂਦ ਦੀ ਵਰਤੋਂ ਦੇ ਨਾਲ-ਨਾਲ ਇਸ ਦੇ ਪੱਤਿਆਂ ਦੇ ਫ਼ਾਇਦਿਆਂ ਬਾਰੇ 'ਚ ਵੀ ਦੱਸਣ ਜਾ ਰਹੇ ਹਨ ਜਿਨ੍ਹਾਂ ਦੀ ਵਰਤੋਂ ਕਰਨ ਨਾਲ ਸਿਹਤ ਨੂੰ ਕਈ ਲਾਭ ਹੋਣਗੇ।
ਨਿੰਬੂ ਦੀ ਤਰ੍ਹਾਂ ਇਸ ਦੇ ਪੱਤੇ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਸ ਦੇ ਪੱਤੇ ਐਂਟੀ ਸਪਾਰਮੋਡਿਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਸਿਰ ਦਰਦ, ਨੀਂਦ ਨਾ ਆਉਣਾ ਅਤੇ ਘਬਰਾਹਟ ਜਿਹੀਆਂ ਸਮੱਸਿਆਵਾਂ 'ਚ ਨਿੰਬੂ ਦੇ ਪੱਤੇ ਫਾਇਦੇਮੰਦ ਹੁੰਦੇ ਹਨ। ਨਿੰਬੂ ਦੇ 10-12 ਪੱਤਿਆਂ ਨੂੰ ਪਾਣੀ 'ਚ ਉਬਾਲ ਕੇ ਛਾਣ ਲਓ ਤੇ ਉਸ ਨੂੰ ਪੀਓ। ਨਿੰਬੂ ਦੇ ਪੱਤੇ ਸਕਿਨ ਲਈ ਵੀ ਚੰਗੇ ਹਨ। ਨਿੰਬੂ ਦੇ ਪੱਤਿਆਂ ਨੂੰ ਪੀਸ ਕੇ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰੇ 'ਤੇ ਹੋਣ ਵਾਲੇ ਮੁਹਾਸੇ ਤੇ ਪਿੰਪਲ ਘੱਟ ਹੋਣਗੇ।
ਅਮਰੂਦ ਦੇ ਪੱਤੇ
ਅਮਰੂਦ ਦੇ ਪੱਤਿਆਂ 'ਚ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਜਿਹੇ ਗੁਣ ਪਾਏ ਜਾਂਦੇ ਹਨ। ਭਾਰ ਘੱਟ ਕਰਨ ਲਈ ਬਲੱਡ ਪ੍ਰੈਸ਼ਰ, ਡਾਇਰੀਆ ਤੇ ਸ਼ੂਗਰ ਆਦਿ ਬੀਮਾਰੀਆਂ 'ਚ ਅਮਰੂਦ ਦੇ ਪੱਤੇ ਫਾਇਦੇਮੰਦ ਹੁੰਦੇ ਹਨ। ਇਸ ਦੇ ਪੱਤੇ ਚਮੜੀ ਅਤੇ ਵਾਲਾਂ ਦੀ ਵੀ ਦੇਖਭਾਲ ਕਰਦੇ ਹਨ। ਅਮਰੂਦ ਦੇ ਪੱਤਿਆਂ ਨੂੰ ਪੀਸ ਦੇ ਇਨ੍ਹਾਂ ਦਾ ਰਸ ਪੀਓ ਜਾਂ ਫਿਰ ਛੋਟੇ ਮੁਲਾਇਮ ਪੱਤਿਆਂ ਨੂੰ ਚਬਾਉਣਾ ਲਾਭਦਾਇਕ ਹੈ।
ਕੜ੍ਹੀ ਪੱਤਾ
ਕੜ੍ਹੀ ਪੱਤਾ ਐਨੀਮੀਆ, ਲਿਵਰ, ਦਿਲ ਦੇ ਰੋਗ, ਸ਼ੂਗਰ ਆਦਿ ਬੀਮਾਰੀਆਂ 'ਚ ਫਾਇਦੇਮੰਦ ਹਨ। ਇਨ੍ਹਾਂ 'ਚ ਵਿਟਾਮਿਨ ਸੀ ਅਤੇ ਐਂਟੀ ਆਕਸੀਡੈਂਟ ਵਰਗੇ ਗੁਣ ਪਾਏ ਜਾਂਦੇ ਹਨ ਜੋ ਕੋਲੈਸਟ੍ਰੋਲ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਸਵੇਰੇ ਖਾਲੀ ਢਿੱਡ ਕੁਝ ਕੜ੍ਹੀ ਪੱਤੇ ਚਬਾਉਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਨ੍ਹਾਂ ਦੇ ਪੱਤਿਆਂ ਨੂੰ ਤੁਸੀਂ ਭੋਜਨ ਪਕਾਉਂਦੇ ਸਮੇਂ ਵੀ ਵਰਤ ਸਕਦੇ ਹੋ। ਸਿਹਤ ਲਈ ਇਹ ਬਹੁਤ ਲਾਭਦਾਇਕ ਹਨ।
Health Tips:ਥਾਈਰਾਈਡ ਕਾਰਨ ਤੇਜ਼ੀ ਨਾਲ ਵੱਧ ਰਿਹਾ ਤੁਹਾਡਾ ਭਾਰ ਤਾਂ ਕਸਰਤ ਸਣੇ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
NEXT STORY