ਨਵੀਂ ਦਿੱਲੀ— ਕੈਂਸਰ ਇਕ ਜਾਨਲੇਵਾ ਬੀਮਾਰੀ ਹੈ। ਸ਼ੁਰੂਆਤ 'ਚ ਹੀ ਜੇਕਰ ਇਸ ਦਾ ਪਤਾ ਚੱਲ ਜਾਵੇ ਤਾਂ ਮਰੀਜ਼ਾਂ ਨੂੰ ਬਚਾਇਆ ਜਾ ਸਕਦਾ ਹੈ ਪਰ ਸਹੀ ਸਮੇਂ 'ਤੇ ਇਸ ਦੇ ਲੱਛਣ ਪਛਾਣ 'ਚ ਨਾ ਆਉਣ ਤਾਂ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਕੈਂਸਰ ਦਾ ਇਲਾਜ ਬਹੁਤ ਮਹਿੰਗਾ ਹੈ ਅਤੇ ਸਾਰਿਆਂ ਦੀ ਪਹੁੰਚ 'ਚ ਨਹੀਂ ਆਉਂਦਾ। ਅਜਿਹੇ 'ਚ ਇਲਾਜ ਤੋਂ ਬਿਹਤਰ ਹੈ ਕਿ ਤੁਸੀਂ ਸਾਵਧਾਨੀ ਵਰਤੋਂ, ਜੇਕਰ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਖਾਣ-ਪੀਣ 'ਚ ਇਨ੍ਹਾਂ ਮਸਾਲਿਆਂ ਅਤੇ ਸਬਜ਼ੀਆਂ ਨੂੰ ਸ਼ਾਮਲ ਕਰਕੇ ਕੈਂਸਰ ਦੇ ਖਤਰੇ ਨੂੰ ਘੱਟ ਕਰੋ।
1. ਅਦਰਕ
ਸਾਡੇ ਸਾਰਿਆਂ ਦੇ ਘਰਾਂ 'ਚ ਅਦਰਕ ਦੀ ਵਰਤੋਂ ਸਰਦੀ-ਖਾਂਸੀ ਅਤੇ ਕਬਜ਼ ਵਰਗੀਆਂ ਬੀਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ। ਅਦਰਕ ਨੂੰ ਉਸ ਦੇ ਮੂਲ ਰੂਪ 'ਚ ਤਾਂ ਵਰਤੋਂ 'ਚ ਲਿਆਇਆ ਜਾਂਦਾ ਹੈ। ਨਾਲ ਹੀ ਇਸ ਨੂੰ ਸੁਖਾ ਕੇ ਪਾਊਡਰ ਦੇ ਰੂਪ 'ਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਹਰ ਰੋਜ਼ ਅਦਰਕ ਇਕ ਨਿਸ਼ਚਿਤ ਮਾਤਰਾ ਦਾ ਸੇਵਨ ਕਰਨ ਨਾਲ ਸਰਦੀ-ਜ਼ੁਕਾਮ ਤੋਂ ਬਚਾਅ ਰਹਿੰਦਾ ਹੈ। ਉੱਥੇ ਹੀ ਇਸ 'ਚ ਮੌਜੂਦ ਤੱਤ ਸਰੀਰ 'ਚ ਕੈਂਸਰ ਦੇ ਖਤਰੇ ਨੂੰ ਵੀ ਘੱਟ ਕਰਦੇ ਹਨ।
2. ਹਲਦੀ
ਸਬਜ਼ੀ ਅਤੇ ਦਾਲ 'ਚ ਪੀਲਾ ਰੰਗ ਹਲਦੀ ਦੀ ਵਜ੍ਹਾ ਨਾਲ ਹੀ ਆਉਂਦਾ ਹੈ। ਰੰਗ ਦੇ ਇਲਾਵਾ ਇਹ ਖਾਣੇ ਦਾ ਸੁਆਦ ਅਤੇ ਖੂਸ਼ਬੂ ਨੂੰ ਵਧਾਉਣ ਦਾ ਵੀ ਕੰਮ ਕਰਦੀ ਹੈ। ਹਲਦੀ 'ਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਸਰੀਰ ਨੂੰ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਸੁਰੱਖਿਅਤ ਰੱਖਣ ਦਾ ਕੰਮ ਵੀ ਕਰਦੇ ਹਨ।
3. ਮਿਰਚ
ਮਿਰਚ 'ਚ ਕੈਪਸੇਸਿਨ ਨਾਂ ਦਾ ਤੱਤ ਮੌਜੂਦ ਹੁੰਦਾ ਹੈ ਇਹ ਤੱਤ ਦਰਦ ਤੋਂ ਰਾਹਤ ਦੇਣ ਦਾ ਕੰਮ ਵੀ ਕਰਦੇ ਹਨ। ਕੈਪਸੇਸਿਨ ਦੀ ਮੌਜੂਦਗੀ 'ਚ ਸਾਡੇ ਸਰੀਰ 'ਚੋਂ ਕੁਝ ਅਜਿਹੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ ਜੋ ਦਰਦ ਤੋਂ ਰਾਹਤ ਦੇਣ ਦਾ ਕੰਮ ਵੀ ਕਰਦੇ ਹਨ। ਇਸ ਤੋਂ ਇਲਾਵਾ ਕੁਝ ਸ਼ੋਧ 'ਚ ਇਹ ਵੀ ਕਿਹਾ ਗਿਆ ਹੈ ਕਿ ਮਿਰਚ ਖਾਣ ਨਾਲ ਕੈਂਸਰ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।
4. ਪੁਦੀਨਾ
ਪੁਦੀਨੇ ਦਾ ਇਸਤੇਮਾਲ ਨਾ ਸਿਰਫ ਸਰੀਰ 'ਤੇ ਹੈਵੀ ਮੈਟਲ ਦੇ ਮਾੜੇ ਪ੍ਰਭਾਵ ਨੂੰ ਘੱਟ ਕਰਨ 'ਚ ਫਾਇਦੇਮੰਦ ਹੈ ਸਗੋਂ ਇਸ ਦਾ ਇਹ ਗੁਣ ਕੈਂਸਰ ਵਰਗੀਆਂ ਬੀਮਾਰੀਆਂ ਨਾਲ ਲੜਣ 'ਚ ਵੀ ਮਦਦਗਾਰ ਹੈ।
5. ਲਸਣ
ਲਸਣ 'ਚ ਭਰਪੂਰ ਮਾਤਰਾ 'ਚ ਸਲਫਰ ਮੌਜੂਦ ਹੁੰਦਾ ਹੈ। ਇਸ ਤੋਂ ਇਲਾਵਾ ਸੇਲੇਨਿਯਮ ਦੇ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਕਈ ਅਧਿਐਨਾਂ ਮੁਤਾਬਕ ਲਸਣ ਦੀ ਵਰਤੋਂ ਕਰਨ ਨਾਲ ਪੇਟ ਦਾ ਕੈਂਸਰ ਹੋਣ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।
ਸ਼ਹਿਦ ਅਤੇ ਦਾਲਚੀਨੀ ਦੀ ਇਕੱਠੀ ਵਰਤੋਂ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY