ਜਲੰਧਰ (ਬਿਊਰੋ)– ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਇਸ ਮੌਸਮ ’ਚ ਗਰਮੀ ਤੋਂ ਰਾਹਤ ਤਾਂ ਮਿਲਦੀ ਹੀ ਹੈ ਪਰ ਕਈ ਬੀਮਾਰੀਆਂ ਸਾਨੂੰ ਆਪਣਾ ਸ਼ਿਕਾਰ ਬਣਾਉਂਦੀਆਂ ਹਨ। ਇਸ ਮੌਸਮ ’ਚ ਬਹੁਤ ਸਾਰੇ ਬੈਕਟੀਰੀਆ ਵੱਧਦੇ ਹਨ ਤੇ ਇਸ ਦੇ ਨਾਲ ਹੀ ਪਾਣੀ ਭਰਨ ਕਾਰਨ ਡੇਂਗੂ, ਚਿਕਨਗੁਨੀਆ ਤੇ ਮਲੇਰੀਆ ਵਰਗੀਆਂ ਬੀਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਅਜਿਹੇ ’ਚ ਅੰਦਰੋਂ ਮਜ਼ਬੂਤ ਰਹਿਣ ਲਈ ਸਹੀ ਖੁਰਾਕ ਦੀ ਲੋੜ ਹੈ। ਇਸ ਮੌਸਮ ’ਚ ਹਰ ਕਿਸੇ ਨੂੰ ਹੈਲਦੀ ਡਾਈਟ ਪਲਾਨ ਦੀ ਪਾਲਣਾ ਕਰਨੀ ਚਾਹੀਦੀ ਹੈ। ਲੀਚੀ ਇਮਿਊਨਿਟੀ ਨੂੰ ਮਜ਼ਬੂਤ ਰੱਖਣ ’ਚ ਤੁਹਾਡੀ ਮਦਦ ਕਰ ਸਕਦੀ ਹੈ। ਅੱਜ ਅਸੀਂ ਤੁਹਾਨੂੰ ਲੀਚੀ ਦੇ ਸੇਵਨ ਦੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
ਮਾਨਸੂਨ ’ਚ ਲੀਚੀ ਕਿਵੇਂ ਮਦਦ ਕਰਦੀ ਹੈ?
ਮਾਨਸੂਨ ਦੇ ਮੌਸਮ ’ਚ ਹਵਾ ’ਚ ਨਮੀ ਹੁੰਦੀ ਹੈ, ਜਿਸ ਕਾਰਨ ਸਾਡੀ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। ਅਜਿਹੀ ਸਥਿਤੀ ’ਚ ਲੀਚੀ ਨੂੰ ਇਕ ਸਿਹਤਮੰਦ ਭੋਜਨ ਮੰਨਿਆ ਜਾਂਦਾ ਹੈ, ਜੋ ਸਾਡੀ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਬਹੁਤ ਵਧੀਆ ਕੰਮ ਕਰਦਾ ਹੈ। ਇਸ ਨੂੰ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਤੇ ਤੁਸੀਂ ਬੀਮਾਰੀਆਂ ਨਾਲ ਲੜਨ ਦੇ ਯੋਗ ਹੋ ਜਾਂਦੇ ਹੋ।
ਲੀਚੀ ’ਚ ਮੌਜੂਦ ਪੋਸ਼ਕ ਤੱਤ
ਲੀਚੀ ਖਾਣ ’ਚ ਬਹੁਤ ਸਵਾਦ ਲੱਗਦੀ ਹੈ। ਇਸ ’ਚ ਵਿਟਾਮਿਨ ਸੀ, ਵਿਟਾਮਿਨ ਬੀ6, ਨਿਆਸਿਨ, ਰਾਇਬੋਫਲੇਵਿਨ, ਫੋਲਿਕ, ਕਾਪਰ, ਪੋਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ ਤੇ ਮੈਂਗਨੀਜ਼ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਸਾਰੇ ਪੋਸ਼ਕ ਤੱਤ ਸਿਹਤ ਨੂੰ ਮਜ਼ਬੂਤ ਬਣਾਈ ਰੱਖਣ ’ਚ ਮਦਦ ਕਰਦੇ ਹਨ।
ਲੀਚੀ ਖਾਣ ਦੇ ਫ਼ਾਇਦੇ
1. ਪਾਚਨ ਤੰਤਰ ਨੂੰ ਰੱਖੇ ਸਿਹਤਮੰਦ
ਲੀਚੀ ’ਚ ਤਸੀਰ ਠੰਡੀ ਹੁੰਦੀ ਹੈ, ਜੋ ਗਰਮੀਆਂ ’ਚ ਸਾਡੀ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਦੀ ਹੈ। ਇਸ ’ਚ ਪਾਣੀ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਹੈ, ਜੋ ਸਰੀਰ ’ਚ ਪਾਣੀ ਦੀ ਘਾਟ ਨੂੰ ਪੂਰਾ ਕਰਦੀ ਹੈ।
2. ਐਸੀਡਿਟੀ ਤੇ ਬਦਹਜ਼ਮੀ ਦੀ ਸਮੱਸਿਆ ਨੂੰ ਕਰੇ ਦੂਰ
ਜਿਨ੍ਹਾਂ ਲੋਕਾਂ ਨੂੰ ਐਸੀਡਿਟੀ ਤੇ ਬਦਹਜ਼ਮੀ ਦੀ ਸਮੱਸਿਆ ਹੈ, ਉਨ੍ਹਾਂ ਲਈ ਵੀ ਲੀਚੀ ਬਹੁਤ ਫ਼ਾਇਦੇਮੰਦ ਹੈ। ਇਸ ’ਚ ਭਰਪੂਰ ਮਾਤਰਾ ’ਚ ਫਾਈਬਰ ਹੁੰਦਾ ਹੈ, ਜੋ ਢਿੱਡ ਦੀਆਂ ਬੀਮਾਰੀਆਂ ਨੂੰ ਦੂਰ ਰੱਖਦਾ ਹੈ।
3. ਚਮੜੀ ਲਈ ਫ਼ਾਇਦੇਮੰਦ
ਮਾਨਸੂਨ ਦੇ ਮੌਸਮ ’ਚ ਹੋਣ ਵਾਲੀ ਚਮੜੀ ਦੀ ਐਲਰਜੀ ਨੂੰ ਰੋਕਣ ਲਈ ਵੀ ਲੀਚੀ ਬਹੁਤ ਵਧੀਆ ਹੈ। ਇਸ ਨਾਲ ਤੁਹਾਡੇ ਮੁਹਾਸੇ ਤੇ ਧੱਫੜ ਘੱਟ ਹੁੰਦੇ ਹਨ।
4. ਇਮਿਊਨਿਟੀ ਨੂੰ ਕਰੇ ਮਜ਼ਬੂਤ
ਲੀਚੀ ਵਿਟਾਮਿਨ ਸੀ, ਬੀਟਾ-ਕੈਰੋਟੀਨ, ਨਿਆਸਿਨ, ਰਾਇਬੋਫਲੇਵਿਨ ਤੇ ਫੋਲੇਟ ਨਾਲ ਭਰਪੂਰ ਹੁੰਦੀ ਹੈ, ਜੋ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ।
5. ਦਿਲ ਦਾ ਰੱਖੇ ਖਿਆਲ
ਲੀਚੀ ਦਾ ਸੇਵਨ ਦਿਲ ਲਈ ਵੀ ਚੰਗਾ ਹੁੰਦਾ ਹੈ। ਇਸ ’ਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ, ਜੋ ਸਾਡੇ ਦਿਲ ਲਈ ਬੇਹੱਦ ਫ਼ਾਇਦੇਮੰਦ ਹੁੰਦੇ ਹਨ।
ਨੋਟ– ਸਬੰਧਤ ਲੇਖ ਪਾਠਕ ਦੀ ਜਾਣਕਾਰੀ ਤੇ ਜਾਗਰੂਕਤਾ ਲਈ ਹੈ। ਕੋਈ ਵੀ ਉਪਾਅ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲਓ।
ਗਰਭਵਤੀ ਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨਾ ਕਰਨ ਗੰਢਿਆਂ ਦਾ ਸੇਵਨ, ਜਾਣੋ ਕਿਉਂ
NEXT STORY