ਜਲੰਧਰ (ਬਿਊਰੋ) : ਗਰਮੀਆਂ ਦਾ ਇਕ ਖਾਸ ਫਲ 'ਖਰਬੂਜਾ' ਹੈ। ਕਈ ਲੋਕ ਇਸ ਨੂੰ ਘੱਟ ਪੱਕਿਆ ਹੋਇਆ ਪਸੰਦ ਕਰਦੇ ਹਨ ਤਾਂ ਕੁਝ ਇਸ ਨੂੰ ਪੂਰਾ ਪਕਾ ਕੇ ਖਾਣਾ ਪਸੰਦ ਕਰਦੇ ਹਨ। ਸ਼ੁਰੂਆਤ 'ਚ ਇਹ ਹਰੇ ਰੰਗ ਦਾ ਹੁੰਦਾ ਹੈ ਪਰ ਪੱਕਣ ਤੋਂ ਬਾਅਦ ਇਹ ਪੀਲੇ/ਨਾਰੰਗ ਰੰਗ ਦਾ ਹੋ ਜਾਂਦਾ ਹੈ। ਖਰਬੂਜਾ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਨਾਲ ਭਰਪੂਰ ਹੁੰਦਾ ਹੈ ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ 'ਚ 95 ਫੀਸਦੀ ਪਾਣੀ ਹੁੰਦਾ ਹੈ, ਜੋ ਗਰਮੀਆਂ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਹੈ।
ਖਰਬੂਜਾ ਖਾਣ ਦੇ ਫਾਇਦੇ
1. ਪਾਣੀ ਦੀ ਕਮੀ ਨੂੰ ਕਰੇ ਦੂਰ
ਗਰਮੀਆਂ 'ਚ ਹਮੇਸ਼ਾ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ। ਅਜਿਹੇ 'ਚ ਖਰਬੂਜਾ ਖਾਣਾ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਨਾਲ ਡੀ-ਹਾਈਡ੍ਰੇਸ਼ਨ ਨਹੀਂ ਹੁੰਦਾ ਹੈ।
2. ਛਾਤੀ ਦੀ ਜਲਣ ਨੂੰ ਕਰੇ ਦੂਰ
ਜੇਕਰ ਤੁਹਾਨੂੰ ਸੀਨੇ 'ਚ ਸੜਣ ਹੋ ਰਹੀ ਹੈ ਤਾਂ ਵੀ ਖਰਬੂਜਾ ਖਾਣਾ ਤੁਹਾਡੇ ਲਈ ਫਾਇਦੇਮੰਦ ਰਹੇਗਾ। ਸਿਹਤਮੰਦ ਕਿਡਨੀ ਲਈ ਵੀ ਵਿਸ਼ੇਸ਼ਕ ਖਰਬੂਜਾ ਖਾਣ ਦੀ ਸਲਾਹ ਦਿੰਦੇ ਹਨ।
3. ਚਮੜੀ 'ਚ ਲਿਆਏ ਨਿਖਾਰ
ਖਰਬੂਜੇ 'ਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ। ਇਸ ਤੋਂ ਇਲਾਵਾ
4. ਕੈਂਸਰ ਤੋਂ ਬਚਾਏ
ਖਰਬੂਜੇ 'ਚ ਕਈ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਕੈਂਸਰ ਤੋਂ ਬਚਾਅ 'ਚ ਸਹਾਈ ਹੁੰਦੇ ਹਨ। ਇਸ ਤੋਂ ਇਲਾਵਾ ਇਹ ਲੂ ਤੋਂ ਵੀ ਸੁਰੱਖਿਅਤ ਰੱਖਣ 'ਚ ਮਦਦਗਾਰ ਹੁੰਦੇ ਹਨ।
5. ਭਾਰ ਘੱਟ ਕਰਦਾ ਹੈ ਖਰਬੂਜਾ
ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਵੀ ਇਹ ਫਲ ਬਹੁਤ ਕਾਰਗਾਰ ਸਾਬਤ ਹੋ ਸਕਦਾ ਹੈ। ਖਰਬੂਜੇ 'ਚ ਭਰਪੂਰ ਮਾਤਰਾ 'ਚ ਫਾਈਬਰਸ ਹੁੰਦੇ ਹਨ, ਜਿਸ ਨਾਲ ਪਾਚਨ ਕਿਰਿਆ ਨੂੰ ਕਾਫੀ ਫਾਇਦਾ ਹੁੰਦਾ ਹੈ।
6. ਡਾਇਬਟੀਜ਼ ਵਿਚ ਲਾਭਕਾਰੀ
ਖਰਬੂਜੇ ਦਾ ਸੇਵਨ ਕਰਨ ਨਾਲ ਡਾਇਬਟੀਜ਼ ਵਿਚ ਫ਼ਾਇਦਾ ਰਹਿੰਦਾ ਹੈ। ਇਹ ਖ਼ੂਨ ਸ਼ਰਕਰਾ ਦੇ ਪੱਧਰ ਨੂੰ ਨਿਯੰਤਰਿਤ ਕਰਦਾ ਹੈ ਅਤੇ ਡਾਇਬਟੀਜ਼ ਦੇ ਪੱਧਰ ਨੂੰ ਇਕੋ ਜਿਹੇ ਬਣਾਏ ਰੱਖਣ ਵਿਚ ਮਦਦਗਾਰ ਸਾਬਤ ਹੁੰਦਾ ਹੈ।
7. ਅੱਖਾਂ ਲਈ ਫਾਇਦੇਮੰਦ
ਖਰਬੂਜੇ ਵਿੱਚ ਵਿਟਾਮਿਨ-ਏ ਅਤੇ ਬੀਟਾ ਕੈਰੋਟੀਨ ਦੀ ਮਾਤਰਾ ਪਾਈ ਜਾਂਦੀ ਹੈ। ਇਸ ਦੀ ਮਦਦ ਨਾਲ ਅੱਖਾਂ ਨੂੰ ਤੰਦਰੁਸਤ ਰੱਖਣ ਵਿਚ ਮਦਦ ਮਿਲਦੀ ਹੈ। ਖਰਬੂਜੇ ਦੀ ਮਦਦ ਨਾਲ ਅੱਖਾਂ ਦੀ ਰੌਸ਼ਨੀ ਨੂੰ ਘੱਟ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਮੋਤੀਆਬਿੰਦ ਦੀ ਸਮੱਸਿਆ ਤੋਂ ਵੀ ਬਚਾਅ ਕਰਦਾ ਹੈ।
8. ਦਿਲ ਦੇ ਰੋਗ
ਦਿਲ ਦੇ ਰੋਗਾਂ ਤੋਂ ਪਰੇਸ਼ਾਨ ਲੋਕਾਂ ਲਈ ਖਰਬੂਜਾ ਇਕ ਚੰਗਾ ਫਲ ਸਾਬਤ ਹੋ ਸਕਦਾ ਹੈ। ਖਰਬੂਜੇ ਦੀ ਮਦਦ ਨਾਲ ਖ਼ੂਨ ਨੂੰ ਪਤਲਾ ਕੀਤਾ ਜਾ ਸਕਦਾ ਹੈ। ਜਿਸ ਦੇ ਨਾਲ ਦਿਲ ਵਿਚੋਂ ਖ਼ੂਨ ਦੇ ਵਹਾਅ ਦੀ ਰਫ਼ਤਾਰ ਨੂੰ ਤੇਜ਼ ਹੁੰਦਾ ਹੈ। ਉੱਥੇ ਹੀ ਖਰਬੂਜੇ ਨਾਲ ਹਿਰਦਾ ਸੱਟ ਦਾ ਖ਼ਤਰਾ ਵੀ ਘੱਟ ਹੋ ਜਾਂਦਾ ਹੈ।
9. ਕਬਜ਼
ਖਰਬੂਜੇ ਨਾਲ ਕਬਜ਼ ਵਰਗੀ ਸਮੱਸਿਆ ਤੋਂ ਵੀ ਨਿਜਾਤ ਪਾਈ ਜਾ ਸਕਦੀ ਹੈ।
ਕੈਂਸਰ ਦੇ ਖਤਰੇ ਨੂੰ ਘਟਾਉਂਦਾ ਹੈ ‘ਪਪੀਤਾ’, ਕੋਲੈਸਟ੍ਰੋਲ ਦੀ ਪਰੇਸ਼ਾਨੀ ਨੂੰ ਵੀ ਕਰੇ ਦੂਰ
NEXT STORY