ਨਵੀਂ ਦਿੱਲੀ — ਚਿਹਰੇ ’ਤੇ ਛਾਈਆਂ(ਕਾਲੇ ਰੰਗ ਦੇ ਨਿਸ਼ਾਨ) ਦੇਖਣ ਨੂੰ ਬਹੁਤ ਹੀ ਭੱਦੇ ਲਗਦੇ ਹਨ। ਖਾਸ ਤੌਰ ‘ਤੇ ਚਮੜੀ ਦੇ ਉਨ੍ਹਾਂ ਹਿੱਸਿਆਂ ‘ਤੇ ਜਿਹੜੇ ਧੁੱਪ ‘ਚ ਖੁੱਲੇ ਰਹਿੰਦੇ ਹਨ। ਔਰਤਾਂ ‘ਚ ਹਾਰਮੋਨ ਬਦਲਾਅ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ। ਮੇਲਾਜਮਾ ਦਾ ਇਲਾਜ ਲੇਜ਼ਰ ਤਕਨੀਕ ਨਾਲ ਤਾਂ ਸੰਭਵ ਹੈ ਪਰ ਇਹ ਇਲਾਜ ਬਹੁਤ ਮਹਿੰਗਾ ਹੁੰਦਾ ਹੈ। ਇਸ ਬੀਮਾਰੀ ਦਾ ਘਰੇਲੂ ਇਲਾਜ ਵੀ ਸੰਭਵ ਹੈ। ਘਰ ‘ਚ ਅਜਿਹੀਆਂ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ ਜਿਸ ਰਾਹੀਂ ਅਸੀਂ ਮੇਲਾਜਮਾ ਦਾ ਇਲਾਜ ਕਰ ਸਕਦੇ ਹਾਂ। ਹਾਲਾਂਕਿ ਇਹ ਇਲਾਜ ਹੌਲੀ ਹੌਲੀ ਹੁੰਦਾ ਹੈ ਪਰ ਇਸ ‘ਚ ਖਰਚ ਨਾ ਦੇ ਬਰਾਬਰ ਆਉਂਦਾ ਹੈ। ਆਓ ਫਿਰ ਜਾਣਦੇ ਹਾਂ ਮੇਲਾਜਮਾ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਢੰਗ।
ਉਮਰ ਵਧਣ ਦੇ ਨਾਲ ਨਾਲ ਚਿਹਰੇ ਤੇ ਸਾਰਿਆਂ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ । ਚਿਹਰੇ ਤੇ ਪੈਣ ਵਾਲੇ ਕਾਲੇ ਅਤੇ ਨੀਲੇ ਨਿਸ਼ਾਨ ਚਿਹਰੇ ਦੀ ਖੂਬਸੂਰਤੀ ਨੂੰ ਘਟਾ ਦਿੰਦੇ ਹਨ । ਇਸ ਤੋਂ ਛੁਟਕਾਰਾ ਪਾਉਣ ਦੇ ਲਈ ਲੋਕ ਬਹੁਤ ਸਾਰੀਆਂ ਕਰੀਮਾਂ ਦਾ ਇਸਤੇਮਾਲ ਕਰਦੇ ਹਨ , ਪਰ ਫਿਰ ਵੀ ਕੋਈ ਫਰਕ ਨਹੀਂ ਪੈਂਦਾ । ਜੇਕਰ ਇਹ ਮਹਿੰਗੀਆਂ ਕਰੀਮਾਂ ਦੀ ਬਜਾਏ ਘਰੇਲੂ ਨੁਸਖਿਆਂ ਨਾਲ ਛਾਈਆਂ ਦੀ ਸਮੱਸਿਆ ਨੂੰ ਹਮੇਸ਼ਾ ਲਈ ਦੂਰ ਕੀਤਾ ਜਾ ਸਕਦਾ ਹੈ ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਕਿਸਾਨ ਘਰੇਲੂ ਨੁਸਖੇ । ਜਿਨ੍ਹਾਂ ਨਾਲ ਚਿਹਰੇ ਦੀਆਂ ਛਾਈਆਂ ਨੂੰ ਆਸਾਨੀ ਨਾਲ ਸਾਫ ਕੀਤਾ ਜਾ ਸਕਦਾ ਹੈ ।
ਛਾਈਆਂ ਠੀਕ ਕਰਨ ਦੇ ਲਈ ਘਰੇਲੂ ਨੁਸਖੇ
1. ਐਲੋਵੇਰਾ ਜੈੱਲ
ਐਲੋਵੇਰਾ ਜੈੱਲ ‘ਚ ਪਾਲੀਸੈਕਰਾਈਡ ਦੀ ਉਪਸਥਿਤੀ ਹੁੰਦੀ ਹੈ ਜਿਹੜਾ ਮੇਲਾਜਮਾ ਦੇ ਦਾਗ ਹਟਾ ਕੇ ਚਮੜੀ ਦੀ ਅਸਲੀ ਰੰਗਤ ਵਾਪਸ ਲੈ ਆਉਂਦਾ ਹੈ। ਇਸ ਦੇ ਨਾਲ ਹੀ ਇਹ ਮ੍ਰਿਤਕ ਕੋਸ਼ਿਕਾਵਾਂ ਨੂੰ ਵੀ ਕੱਢ ਦਿੰਦਾ ਹੈ। ਇਸ ਜੈੱਲ ਨੂੰ ਉਸ ਥਾਂ ‘ਤੇ ਲਗਾਓ।
2. ਓਟਮੀਲ
ਓਟਮੀਲ ‘ਚ ਕੁਦਰਤੀ ਰੂਪ ਨਾਲ ਪਰਤ ਉਤਾਰਨ ਵਾਲੇ ਤੱਤ ਮੌਜੂਦ ਹੁੰਦੇ ਹਨ। ਇਸ ਨਾਲ ਚਿਹਰੇ ਤੋਂ ਭੂਰੇ ਧੱਬੇ ਹੱਟ ਜਾਂਦੇ ਹਨ। ਇਸ ਦੇ ਲਈ 2 ਚਮਚ ਓਟਮੀਲ ਪਾਊਡਰ ਨੂੰ 2 ਚਮਚ ਦੁੱਧ ਤੇ ਇਕ ਚਮਚ ਸ਼ਹਿਦ ਦੇ ਨਾਲ ਮਿਲਾ ਲਓ। ਪ੍ਰਭਾਵਿਤ ਹਿੱਸਿਆਂ ‘ਤੇ ਲਗਾਓ ਤੇ 20 ਮਿੰਟਾਂ ਲਈ ਇਸ ਨੂੰ ਛੱਡ ਦਿਉ। ਉਸ ਤੋਂ ਬਾਅਦ ਕੋਸੇ ਪਾਣੀ ਨਾਲ ਚਿਹਰੇ ਨੂੰ ਧੋ ਲਵੋ।
3. ਪਪੀਤਾ
ਪਪੀਤੇ ‘ਚ ਮੌਜੂਦ ਐਨਜਾਈਨ ਪਪਾਇਨ ਮੇਲਾਜਮਾ ਦਾ ਇਲਾਜ ਕਰ ਸਕਦਾ ਹੈ। ਇਹ ਖਰਾਬ ਹਿੱਸਿਆਂ ਤੇ ਮ੍ਰਿਤਕ ਕੋਸ਼ਿਕਾਵਾਂ ਨੂੰ ਕੱਢਣ ‘ਚ ਵੀ ਮਦਦ ਕਰਦਾ ਹੈ। ਪੱਕੇ ਹੋਏ ਪਪੀਤੇ ਦਾ ਗੁੱਦਾ ਕੱਢ ਲਵੋ ਤੇ ਮੈਸ਼ ਕਰੋ। ਇਸ ਨੂੰ ਪ੍ਰਭਾਵਿਤ ਹਿੱਸਿਆਂ ‘ਤੇ ਲਗਾਓ।
4. ਨਿੰਬੂ ਦਾ ਰਸ
ਨਿੰਬੂ ਦਾ ਰਸ ਕੁਦਰਤੀ ਰੂਪ ਨਾਲ ਚਮੜੀ ਦਾ ਰੰਗ ਹਲਕਾ ਕਰਦਾ ਹੈ। ਇਸ ਤਰ੍ਹਾਂ ਨਾਲ ਮੇਲਾਜਮਾ ਵਾਲੀ ਚਮੜੀ ਵੀ ਨਿਕਲ ਜਾਂਦੀ ਹੈ। ਇਸ ਦੇ ਲਈ ਨਿੰਬੂ ਦਾ ਰਸ ਕੱਢੋ ਤੇ ਉਸ ਨੂੰ ਪ੍ਰਭਾਵਿਤ ਥਾਵਾਂ ‘ਤੇ ਲਗਾਓ। 1 ਜਾਂ 2 ਮਿੰਟਾਂ ਲਈ ਹੱਥ ਨਾਲ ਰਗੜੋ। 20 ਮਿੰਟਾਂ ਤੱਕ ਇਸ ਨੂੰ ਰਹਿਣ ਦਿਓ। ਫਿਰ ਤੁਸੀਂ ਕੋਸੇ ਪਾਣੀ ਨਾਲ ਚਿਹਰੇ ਨੂੰ ਧੋ ਲਵੋ।
5. ਐਪਲ ਸਾਈਡਰ ਵੈਨਗੀਰ
ਐਪਲ ਸਾਈਡਰ ਵੈਨਗੀਰ ‘ਚ ਐਸੀਟਿਕ ਐਸਿਡ ਮੌਜੂਦ ਹੁੰਦਾ ਹੈ ਜਿਹੜਾ ਕਿ ਇਕ ਸ਼ਕਤੀਸ਼ਾਲੀ ਬਲੀਚ ਤੱਤ ਹੈ। ਇਹ ਚਮੜੀ ਤੋਂ ਦਾਗ ਧੱਬਿਆਂ ਨੂੰ ਹਟਾਉਂਦਾ ਹੈ। ਚਮੜੀ ਨੂੰ ਸਮੂਦੀ ਤੇ ਚਮਕਦਾਰ ਵੀ ਬਣਾਉਂਦਾ ਹੈ। ਐਪਲ ਸਾਈਡਰ ਵੈਨਗੀਰ ਤੇ ਪਾਣੀ ਨੂੰ ‘ਚ ਮਿਲਾਓ। ਇਸ ਨੂੰ ਫਿਰ ਦਾਗ ਧੱਬਿਆਂ ‘ਤੇ ਲਗਾਓ। ਉਸ ਤੋਂ ਬਾਅਦ ਕੋਸੇ ਪਾਣੀ ਨਾਲ ਚਮੜੀ ਨੂੰ ਧੋ ਲਵੋ। ਇਸ ਨੂੰ ਹਫਤੇ ‘ਚ ਇਕ ਵਾਰ ਲਗਾਓ।
6. ਹਲਦੀ
ਹਲਦੀ ‘ਚ ਐਂਟੀਆਕਸੀਡੈਂਟ ਹੁੰਦੇ ਹਨ ਜਿਸ ਨਾਲ ਚਮੜੀ ਦੇ ਦਾਗ ਧੱਬੇ ਦੂਰ ਹੋ ਜਾਂਦੇ ਹਨ ਤੇ ਰੰਗਤ ‘ਚ ਵੀ ਨਿਖਾਰ ਆਉਂਦਾ ਹੈ। 10 ਚਮਚ ਦੁੱਧ ‘ਚ 5 ਚਮਚ ਹਲਦੀ ਮਿਲਾਓ। ਇਸ ਮਿਕਸਚਰ ਨੂੰ ਗਾੜ੍ਹਾ ਕਰਨ ਲਈ ਇਕ ਚਮਚ ਚਣਿਆਂ ਦਾ ਆਟਾ ਮਿਲਾਓ। ਇਸ ਦਾ ਪੇਸਟ ਬਣਾ ਕੇ ਪ੍ਰਭਾਵਿਤ ਹਿੱਸਿਆਂ ‘ਤੇ ਲਗਾਓ। ਇਸ ਨੂੰ 20 ਮਿੰਟਾਂ ਤੱਕ ਛੱਡ ਦਿਓ। ਉਸ ਤੋਂ ਬਾਅਦ ਚਮੜੀ ਨੂੰ ਧੋ ਲਵੋ।
7. ਪਿਆਜ ਦਾ ਰਸ
ਪਿਆਜ ਦੇ ਰਸ ‘ਚ ਸਲਫਰ ਮੌਜੂਦ ਹੁੰਦਾ ਹੈ ਜਿਹੜਾ ਚਮੜੀ ਤੋਂ ਕਾਲੇ ਧੱਬਿਆਂ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਪਿਆਜ ਦਾ ਰਸ ਚਮੜੀ ਦੀਆਂ ਕੋਸ਼ਿਕਾਵਾਂ ਨੂੰ ਪੋਸ਼ਣ ਦਿੰਦਾ ਹੈ। 2 ਜਾਂ 3 ਪਿਆਜ ਕੱਟ ਕੇ ਗਾਰਨਿਸ਼ ਕਰੋ। ਇਸ ਨੂੰ ਮਲਮਲ ਦੇ ਕੱਪੜੇ ‘ਚ ਰੱਖੋ। ਹੁਣ ਪਿਆਜ ਦੇ ਰਸ ‘ਚ ਐਪਲ ਸਾਈਡਰ ਵੈਨਗੀਰ ਮਿਲਾ ਦਿਓ। ਇਸ ਨੂੰ ਪ੍ਰਭਾਵਿਤ ਹਿੱਸਿਆਂ ‘ਤੇ ਲਗਾਓ।
8. ਜੌਂ ਦਾ ਆਟਾ
ਛਾਈਆਂ ਤੋਂ ਛੁਟਕਾਰਾ ਪਾਉਣ ਦੇ ਲਈ ਚੋਣ ਦੇ ਆਟੇ ਵਿੱਚ ਦਹੀਂ ਨਿੰਬੂ ਦਾ ਰਸ ਅਤੇ ਪੁਦੀਨੇ ਦਾ ਰਸ ਮਿਲਾ ਕੇ ਚਿਹਰੇ ਤੇ ਪੰਜ ਮਿੰਟ ਤੱਕ ਮਲੋ ਅਤੇ ਬਾਅਦ ਵਿੱਚ ਚਿਹਰਾ ਧੋ ਲਓ । ਛਾਈਆਂ ਦੀ ਸਮੱਸਿਆ ਦੂਰ ਹੋ ਜਾਵੇਗੀ ।
9. ਨਿੰਬੂ ਅਤੇ ਹਲਦੀ
ਨਿੰਬੂ , ਹਲਦੀ ਅਤੇ ਵੇਸਣ ਦਾ ਪੇਸਟ ਬਣਾ ਕੇ ਚਿਹਰੇ ਤੇ ਲਗਾਓ । ਇਸ ਨਾਲ ਛਾਈਆਂ ਦੇ ਨਾਲ ਨਾਲ ਦਾਗ ਧੱਬੇ ਵੀ ਸਾਫ ਹੋ ਜਾਣਗੇ ।
10. ਮਲਾਈ ਅਤੇ ਬਾਦਾਮ
ਮਲਾਈ ਵਿੱਚ ਬਦਾਮ ਨੂੰ ਪੀਸ ਕੇ ਮਿਲਾ ਲਓ । ਇਸ ਦੀ ਰਾਤ ਨੂੰ ਸੋਣ ਤੋਂ ਪਹਿਲਾਂ ਪੰਜ ਮਿੰਟ ਮਸਾਜ ਕਰੋ ਸਵੇਰੇ ਚਿਹਰਾ ਧੋ ਲਓ । ਇਸ ਪੇਸਟ ਵਿਚ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ । ਇਹ ਪੇਸਟ ਛਾਈਆਂ ਨੂੰ ਦੂਰ ਕਰਨ ਵਿੱਚ ਮਦਦਗਾਰ ਹੁੰਦਾ ਹੈ ।
11. ਸੇਬ ਅਤੇ ਪਪੀਤਾ
ਚਿਹਰੇ ਦੀਆਂ ਛਾਈਆਂ ਤੋਂ ਛੁਟਕਾਰਾ ਪਾਉਣ ਦੇ ਲਈ ਸੇਬ ਜਾਂ ਫਿਰ ਪਪੀਤੇ ਨੂੰ ਪੀਸ ਕੇ ਪੇਸਟ ਬਣਾ ਲਓ । ਇਸ ਪੇਸਟ ਨੂੰ ਪੰਜ ਮਿੰਟ ਚਿਹਰੇ ਤੇ ਮਲੋ । ਇਸ ਤਰ੍ਹਾਂ ਹਫਤੇ ਵਿੱਚ ਦੋ ਤਿੰਨ ਵਾਰ ਕਰਨ ਨਾਲ ਛਾਈਆਂ ਦੀ ਸਮੱਸਿਆ ਦੂਰ ਹੋ ਜਾਵੇਗੀ ।
12. ਟਮਾਟਰ ਦਾ ਰਸ
ਛਾਈਆਂ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਰੋਜ਼ਾਨਾ ਟਮਾਟਰ ਦਾ ਰਸ ਚਿਹਰੇ ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਮਸਾਜ ਕਰੋ ।
ਛਾਈਆਂ ਦੇ ਲਈ ਡਾਈਟ
ਤੰਦਰੁਸਤ ਰਹਿਣ ਅਤੇ ਛਾਈਆਂ ਨੂੰ ਦੂਰ ਕਰਨ ਦੇ ਲਈ ਡਾਈਟ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ ਇਸ ਦੇ ਲਈ ਆਪਣੀ ਡਾਈਟ ਵਿਚ ਗਾਜਰ ਦਾ ਜੂਸ , ਦੁੱਧ , ਦਹੀਂ , ਹਰੀਆਂ ਸਬਜ਼ੀਆਂ , ਸੇਬ ਅਤੇ ਸਲਾਦ ਜ਼ਰੂਰ ਸ਼ਾਮਿਲ ਕਰੋ ।
ਜੇਕਰ ਸਰਦੀਆਂ 'ਚ ਤੁਹਾਡੇ ਹੱਥ-ਪੈਰ ਰਹਿੰਦੇ ਹਨ ਠੰਡੇ ਤਾਂ ਅਪਨਾਓ ਇਹ ਤਰੀਕੇ
NEXT STORY