ਨਵੀਂ ਦਿੱਲੀ (ਬਿਊਰੋ): ਅਕਸਰ ਸਰਦੀਆਂ ਵਿਚ ਕੁਝ ਲੋਕਾਂ ਦੇ ਹੱਥ-ਪੈਰ ਠੰਡੇ ਰਹਿੰਦੇ ਹਨ। ਦਸਤਾਨੇ-ਜੁਰਾਬਾਂ ਪਾਉਣ ਦੇ ਬਾਵਜੂਦ ਵੀ ਹੱਥ-ਪੈਰ ਗਰਮ ਨਹੀਂ ਹੁੰਦੇ, ਜਿਸ ਕਾਰਨ ਸਰਦੀ-ਖੰਘ ਹੋਣ ਦਾ ਡਰ ਰਹਿੰਦਾ ਹੈ। ਭਾਵੇਂਕਿ ਲੋਕ ਇਹ ਸਮਝ ਕੇ ਇਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਕਿ ਸ਼ਾਇਦ ਅਜਿਹਾ ਠੰਡ ਦੇ ਕਾਰਨ ਹੁੰਦਾ ਹੈ ਜਦਕਿ ਇਹ ਗਲਤ ਹੈ। ਠੰਡੀ ਹਵਾ ਦੇ ਇਲਾਵਾ ਹੱਥ-ਪੈਰ ਠੰਡੇ ਹੋਣ ਦੇ ਹੋਰ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਜਿਸ ਦੇ ਬਾਰੇ ਵਿਚ ਅੱਜ ਅਸੀਂ ਤੁਹਾਨੂੰ ਦੱਸਾਂਗੇ।ਇਸ ਦੇ ਨਾਲ ਹੀ ਅਸੀਂ ਤੁਹਾਨੂੰ ਇਸ ਨਾਲ ਨਜਿੱਠਣ ਦੇ ਤਰੀਕੇ ਵੀ ਦੱਸਾਂਗੇ।
ਹੱਥ-ਪੈਰ ਠੰਡੇ ਰਹਿਣ ਦੇ ਕਾਰਨ
- ਬਲੱਡ ਸਰਕੁਲੇਸ਼ਨ ਸਹੀ ਨਾ ਹੋਣਾ।
- ਸਰੀਰ ਵਿਚ ਵਿਟਾਮਿਨ ਡੀ ਦੀ ਕਮੀ।
- ਬੀ.ਪੀ. ਦਾ ਘੱਟ ਰਹਿਣਾ।
- ਕਮਜ਼ੋਰ ਇਮਿਊਨ ਸਿਸਟਮ।
- ਫ੍ਰਾਸਟਬਾਈਟ।
- ਸਰੀਰ ਵਿਚ ਖੂਨ ਦੀ ਕਮੀ।
- ਡਾਇਬੀਟੀਜ਼।
- ਸਿਸਟਮਿਕ ਲੁਪਸ।
- ਨਰਵਸ ਸਿਸਟਮ ਡਿਸਆਰਡਰ।
- ਰੇਨੌਡ ਰੋਗ ਦੇ ਕਾਰਨ ਵੀ ਹੱਥ-ਪੈਰ ਗਰਮ ਨਹੀਂ ਹੁੰਦੇ।
ਦਵਾਈਆਂ ਦਾ ਅਸਰ
ਕੁਝ ਦਵਾਈਆਂ ਨੂੰ ਲੰਬੇਂ ਸਮੇਂ ਤੱਕ ਲੈਂਦੇ ਰਹਿਣ ਨਾਲ ਧਮਨੀਆਂ ਸੁੰਗੜ ਜਾਂਦੀਆਂ ਹਨ, ਜਿਸ ਨਾਲ ਬਲੱਡ ਸਰਕੁਲੇਸ਼ਨ ਵਿਗੜ ਜਾਂਦਾ ਹੈ। ਇਸ ਨਾਲ ਕੋਸ਼ਿਸ਼ ਕਰਨ ਦੇ ਬਾਅਦ ਵੀ ਹੱਥ-ਪੈਰ ਗਰਮ ਨਹੀਂ ਹੁੰਦੇ। ਅਜਿਹੇ ਵਿਚ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਬਚਣ ਦੇ ਤਰੀਕੇ
1. ਵਿਟਾਮਿਨ ਵਾਲੀ ਡਾਈਟ
ਡਾਈਟ ਵਿਚ ਵਿਟਾਮਿਨ. ਡੀ, ਸੀ ਤੇ ਵਿਟਾਮਿਨ ਬੀ 12 ਵਾਲੀਆਂ ਚੀਜਾਂ ਜਿਵੇਂ ਨਿੰਬੂ, ਸੰਤਰਾ, ਬ੍ਰੋਕਲੀ, ਆਂਵਲਾ, ਅੰਗੂਰ, ਸ਼ਿਮਲਾ ਮਿਰਚ, ਅਨਾਨਾਸ, ਮੁਨੱਕਾ, ਕੀਵੀ, ਪਪੀਤਾ, ਸਟ੍ਰਾਬੇਰੀ, ਚੌਲਾਈ, ਗੁੜ ਵਾਲਾ ਦੁੱਧ, ਸਪ੍ਰਾਊਟਸ ਲਵੋ। ਇਸ ਦੇ ਇਲਾਵਾ ਕੋਸਾ ਪਾਣੀ ਪੀਂਦੇ ਰਹੋ।
2. ਆਇਰਨ ਵਾਲੀ ਡਾਈਟ
ਸਰੀਰ ਵਿਚ ਖੂਨ ਦੀ ਕਮੀ ਜਾਂ ਖਰਾਬ ਬਲੱਡ ਸਰਕੁਲੇਸ਼ਨ ਦੇ ਕਾਰਨ ਹੱਥਾਂ-ਪੈਰਾਂ ਵਿਚ ਆਕਸੀਜਨ ਸਹੀ ਮਾਤਰਾ ਤੱਕ ਨਹੀਂ ਪਹੁੰਚ ਪਾਉਂਦੀ, ਜਿਸ ਕਾਰਨ ਇਹ ਸਮੱਸਿਆ ਹੁੰਦੀ ਹੈ। ਅਜਿਹੇ ਵਿਚ ਖੂਨ ਵਧਾਉਣ ਅਤੇ ਬਲੱਡ ਫਲੋ ਸਹੀ ਰੱਖਣ ਲਈ ਖਜੂਰ, ਰੈੱਡ ਮੀਟ, ਸੇਬ,ਦਾਲ, ਫਲੀਆਂ, ਪਾਲਕ, ਚੁਕੰਦਰ, ਸੂਪ, ਸੋਇਆਬੀਨ ਖਾਓ।
3. ਗਰਮ ਚੀਜ਼ਾਂ ਖਾਓ
ਸਰਦੀਆਂ ਵਿਚ ਅਜਿਹੀਆਂ ਚੀਜ਼ਾਂ ਖਾਓ ਜੋ ਸਰੀਰ ਨੂੰ ਅੰਦਰੋਂ ਗਰਮ ਰੱਖਣ। ਇਸ ਦੇ ਲਈ ਤੁਸੀਂ ਮੂੰਗਫਲੀਤੇ ਚਨਾ, ਸੋਂਠ ਦੇ ਲੱਡੂ, ਮੱਛੀ, ਦੁੱਧ, ਗੁੜ, ਜੀਰਾ, ਅਦਰਕ ਵਾਲੀ ਚਾਹ, ਦਾਲਚੀਨੀ, ਇਲਾਇਚੀ, ਆਂਡਾ, ਕਾਲੀ ਮਿਰਚ, ਹਲਦੀ ਵਾਲਾ ਦੁੱਧ, ਮੇਥੀ, ਗਰਮ ਮਸਾਲਾ, ਲਸਣ ਜ਼ਿਆਦ ਲਵੋ। ਨਾਲ ਹੀ ਸ਼ਰਾਬ, ਸਿਗਰਟ, ਕੈਫੀਨ ਵਾਲੀਆਂ ਚੀਜ਼ਾਂ ਤੋਂਦੂਰ ਰਹੋ।
4. ਧੁੱਪ ਵਿਚ ਬੈਠੋ
ਸਰਦੀਆਂ ਵਿਚ ਸਵੇਰੇ ਘੱਟੋ-ਘੱਟ 20-25 ਮਿੰਟ ਧੁੱਪ ਵਿਚ ਬੈਠੋ। ਇਸ ਨਾਲ ਸਰੀਰ ਨੂੰ ਵਿਟਾਮਿਨ ਡੀ ਮਿਲੇਗਾ ਅਤੇ ਬਲੱਡ ਸਰਕੁਲੇਸ਼ਨ ਵੀ ਵਧੇਗਾ। ਇਸ ਨਾਲ ਹੱਥ-ਪੈਰ ਕੁਦਰਤੀ ਤੌਰ 'ਤੇ ਗਰਮ ਰਹਿਣਗੇ।
5. ਗਰਮ ਕੱਪੜੇ ਪਾਓ
ਹੱਥਾਂ-ਪੈਰਾਂ ਨੂੰ ਗਰਮ ਰੱਖਣ ਦੇ ਲਈ ਦਸਤਾਨੇ, ਬੂਟ ਜਾਂ ਜੁਰਾਬਾਂ ਪਾਓ। ਇਸ ਦੇ ਇਲਾਵਾ ਦਿਨ ਵਿਚ ਇਕ ਵਾਰ ਗਰਮ ਪਾਣੀ ਨਾਲ ਸੇਕ ਦਿਓ।
6. ਕਸਰਤ ਕਰੋ
ਹੱਥ-ਪੈਰ ਗਰਮ ਰੱਖਣ ਦੇ ਲਈ ਸਵੇਰੇ ਘਾਹ 'ਤੇ ਕਰੀਬ 20 ਮਿੰਟ ਤੱਕ ਨੰਗੇ ਪੈਰ ਚੱਲੋ। ਇਸ ਦੇ ਇਲਾਵਾ ਸੂਰਜ ਨਮਸਕਾਰ, ਪ੍ਰਾਣਾਯਾਮ, ਧਿਆਨ ਕਰੋ। ਇਸ ਨਾਲ ਬਲੱਡ ਸਰਕੁਲੇਸ਼ਨ ਸਹੀ ਰਹਿੰਦਾ ਹੈ ਅਤੇ ਹੱਥ-ਪੈਰ ਗਰਮ ਰਹਿੰਦੇ ਹਨ।
ਕੁਝ ਘਰੇਲੂ ਨੁਸਖੇ
1. ਨਾਰੀਅਲ, ਜੈਤੂਨ ਜਾਂ ਤਿਲ ਦੇ ਤੇਲ ਨੂੰ ਕੋਸਾ ਕਰ ਕੇ ਮਾਲਸ਼ ਕਰਨ ਨਾਲ ਬਲੱਡ ਸਰਕੁਲੇਸ਼ਨ ਵਧੇਗਾ ਅਤੇ ਗਰਮੀ ਮਿਲੇਗੀ।
2. ਦਿਨ ਵਿਚ 2-3 ਕੱਪ ਗ੍ਰੀਨ ਟੀ ਪੀਓ। ਤੁਸੀਂ ਹਲਦੀ ਵਾਲੇ ਦੁੱਧ ਵਿਚ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ।
3. ਸਵੇਰੇ ਖਾਲੀ ਪੇਟ ਲਸਣ ਖਾਣ ਨਾਲ ਵੀ ਹੱਥ-ਪੈਰ ਗਰਮ ਰਹਿਣਗੇ।
4. ਇਕ ਗਿਲਾਸ ਕੋਸੇ ਪਾਣੀ ਵਿਚ ਛੋਟਾ ਚਮਚ ਦਾਲਚੀਨੀ ਮਿਲਾ ਕੇ ਪੀਓ।
ਸਿਰ ਦਰਦ ਤੋਂ ਨਿਜ਼ਾਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
NEXT STORY