ਨਵੀਂ ਦਿੱਲੀ (ਬਿਊਰੋ)- ਅਜਿਹਾ ਕਿਹਾ ਜਾਂਦਾ ਹੈ ਕਿ ਅਸੀਂ ਜੋ ਖਾਂਦੇ-ਪੀਂਦੇ ਹਾਂ, ਉਸ ਦਾ ਸਾਡੀ ਸਿਹਤ 'ਤੇ ਬਹੁਤ ਪ੍ਰਭਾਵ ਪੈਂਦਾ ਹੈ। ਜੋ ਲੋਕ ਚੰਗੀ ਤਰ੍ਹਾਂ ਸੰਤੁਲਿਤ ਖੁਰਾਕ ਲੈਂਦੇ ਹਨ, ਉਹ ਜ਼ਿਆਦਾ ਸਿਹਤਮੰਦ ਅਤੇ ਫਿੱਟ ਰਹਿੰਦੇ ਹਨ ਤੇ ਨਾਲ ਹੀ ਉਨ੍ਹਾਂ ਦੀ ਇਮਿਊਨਿਟੀ ਬਾਕੀ ਲੋਕਾਂ ਨਾਲੋਂ ਮਜ਼ਬੂਤ ਹੁੰਦੀ ਹੈ, ਜੋ ਬੀਮਾਰੀਆਂ ਅਤੇ ਇਨਫੈਕਸ਼ਨ ਦੇ ਖ਼ਤਰੇ ਤੋਂ ਬਚਣ ਵਿਚ ਮਦਦ ਕਰਦੀ ਹੈ। ਵਰਤਮਾਨ ਸਮੇਂ ਵਿੱਚ, ਹਰ ਕੋਈ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੁੰਦਾ ਹੈ ਅਤੇ ਇਸ ਦਾ ਇੱਕ ਸਭ ਤੋਂ ਵਧੀਆ ਤਰੀਕਾ ਹੈ ਰੁੱਖਾਂ ਤੇ ਪੌਦੇ ਅਧਾਰਤ ਖੁਰਾਕ ਭਾਵ ਪਲਾਂਟ ਬੇਸਡ ਡਾਈਟ।
ਸਿਹਤਮੰਦ ਜੀਵਨ ਸ਼ੈਲੀ ਲਈ ਬੈਸਟ ਹੈ ਪਲਾਂਟ ਬੇਸਡ ਡਾਈਟ
ਰੋਗਾਂ ਨਾਲ ਲੜਨ ਦੀ ਤਾਕਤ, ਦਿਲ ਦੀ ਸਿਹਤ ਅਤੇ ਹੱਡੀਆਂ ਦੀ ਸਿਹਤ ਲਈ ਤੁਹਾਨੂੰ ਆਪਣੀ ਖੁਰਾਕ ਵਿੱਚ ਰੁੱਖਾਂ ਤੇ ਪੌਦਿਆਂ 'ਤੇ ਅਧਾਰਤ ਭੋਜਨ ਨੂੰ ਸ਼ਾਮਲ ਕਰਨ ਦੀ ਲੋੜ ਹੈ। ਇਹ ਅਸੀਂ ਨਹੀਂ ਸਗੋਂ ਮੁੰਬਈ ਤੇ ਬੰਗਲੌਰ ਦੇ ਵੱਖ-ਵੱਖ ਵਸਨੀਕਾਂ ਜਿਨ੍ਹਾਂ 'ਚ ਜਪੇਸ਼ ਮਹਿਤਾ, ਸ਼ਿਤਿਜੀ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਸਮਿਤਾ ਸ਼ਰਮਾ ਦਾ ਕਹਿਣਾ ਹੈ। ਇਨ੍ਹਾਂ ਲੋਕਾਂ ਨੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਂਦੇ ਹੋਏ ਸਿਰਫ ਰੁੱਖਾਂ-ਪੌਦਿਆਂ ਤੋਂ ਪ੍ਰਾਪਤ ਖੁਰਾਕ ਲੈਣੀ ਸ਼ੁਰੂ ਕਰ ਦਿੱਤੀ ਹੈ। ਪਲਾਂਟ ਬੇਸਡ ਡਾਈਟ 'ਚ ਪੌਦਿਆਂ ਤੇ ਰੁੱਖਾਂ ਤੋਂ ਪ੍ਰਾਪਤ ਖਾਧ ਪਦਰਾਥ ਜਿਵੇਂ ਕਿ ਫਲ, ਸਬਜ਼ੀਆਂ, ਗਿਰੀਆਂ, ਬੀਜ, ਤੇਲ, ਸਾਬਤ ਅਨਾਜ, ਫਲ਼ੀਆਂ ਅਤੇ ਦਾਲਾਂ ਆਦਿ ਸ਼ਾਮਲ ਹੁੰਦੇ ਹਨ।
ਇਹ ਵੀ ਪੜ੍ਹੋ : ਸਰਦੀਆਂ 'ਚ ਕਿਸੇ ਵਰਦਾਨ ਤੋਂ ਘੱਟ ਨਹੀਂ ਸੁੰਢ, ਸੇਵਨ ਕਰਨ ਨਾਲ ਮਿਲਦਾ ਹੈ ਕਈ ਰੋਗਾਂ ਤੋਂ ਛੁਟਕਾਰਾ
44 ਸਾਲ ਦੇ ਮਹਿਤਾ ਜੋ ਕਿ ਇੱਕ ਬੈਂਕਰ ਅਤੇ ਵਾਤਾਵਰਣ ਕਾਰਕੁਨ ਹਨ, ਨੇ ਭਾਰ ਘਟਾਉਣ ਲਈ ਪੌਦੇ-ਅਧਾਰਿਤ ਖੁਰਾਕ ਨੂੰ ਅਪਣਾਇਆ ਹੈ, ਜਦੋਂ ਕਿ ਬੈਂਗਲੁਰੂ ਵਿੱਚ ਰਹਿਣ ਵਾਲੇ ਸ਼ਰਮਾ ਨੇ ਕਸਰਤ ਕਰਨ ਤੋਂ ਬਾਅਦ ਬਿਹਤਰ ਨਤੀਜਿਆਂ ਲਈ ਇਸ ਖੁਰਾਕ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਸ਼ਾਮਲ ਕੀਤਾ ਹੈ। ਇਕ ਰਿਸਰਚ ਮੁਤਾਬਕ ਇਹ ਖੁਰਾਕ ਸਿਹਤ ਲਈ ਬਹੁਤ ਵਧੀਆ ਹੁੰਦੀ ਹੈ। ਪੌਦਿਆਂ 'ਤੇ ਆਧਾਰਿਤ ਖੁਰਾਕ ਮਰਦਾਂ 'ਚ 'ਅੰਤੜੀ ਦੇ ਕੈਂਸਰ' ਦੇ ਖ਼ਤਰੇ ਨੂੰ ਘਟਾਉਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਖੋਜ ਵਿੱਚ 19 ਸਾਲ ਲੱਗੇ ਅਤੇ ਵੱਖ-ਵੱਖ ਵਰਗਾਂ ਦੇ 79,952 ਪੁਰਸ਼ਾਂ ਦਾ ਅਧਿਐਨ ਵੀ ਕੀਤਾ ਗਿਆ। ਇਸ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਪੁਰਸ਼ ਜ਼ਿਆਦਾ ਮਾਤਰਾ 'ਚ ਹੈਲਦੀ ਪਲਾਂਟ ਬੇਸਡ ਡਾਈਟ ਲੈਂਦੇ ਹਨ, ਉਨ੍ਹਾਂ 'ਚ ਅੰਤੜੀ ਦੇ ਕੈਂਸਰ ਦਾ ਖਤਰਾ 22 ਫੀਸਦੀ ਤੱਕ ਘੱਟ ਜਾਂਦਾ ਹੈ।
ਸ਼ਾਕਾਹਾਰੀ ਭੋਜਨ ਖਾਣ ਨਾਲ ਕਈ ਬੀਮਾਰੀਆਂ ਹੁੰਦੀਆਂ ਨੇ ਦੂਰ
ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਕਿ ਔਰਤਾਂ ਵਿੱਚ ਕੋਲੋਰੈਕਟਲ ਕੈਂਸਰ ਅਤੇ ਪਲਾਂਟ-ਬੇਸਡ ਡਾਈਟ ਵਿੱਚ ਕੋਈ ਸਬੰਧ ਨਹੀਂ ਹੈ। ਇਸ ਖੋਜ ਲਈ 93,475 ਔਰਤਾਂ ਦਾ ਅਧਿਐਨ ਕੀਤਾ ਗਿਆ। ਦੂਜੇ ਪਾਸੇ ਫੋਰਟਿਸ ਮੈਮੋਰੀਅਲ ਰਿਸਰਚ ਇੰਸਟੀਚਿਊਟ ਗੁਰੂਗ੍ਰਾਮ ਦੀ ਚੀਫ ਕਲੀਨਿਕਲ ਨਿਊਟ੍ਰੀਸ਼ਨਿਸਟ ਦੀਪਤੀ ਖਾਤੂਜਾ ਦਾ ਕਹਿਣਾ ਹੈ ਕਿ ਜੀਵਨਸ਼ੈਲੀ ਵਿਚ ਚੰਗੀ ਖੁਰਾਕ ਨੂੰ ਸ਼ਾਮਲ ਕਰਕੇ ਕੈਂਸਰ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ। ਖਟੂਜਾ ਨੇ ਕਿਹਾ, ਕਈ ਖੋਜਾਂ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸ਼ਾਕਾਹਾਰੀ ਭੋਜਨ ਖਾਣ ਨਾਲ ਕੈਂਸਰ ਦੇ ਨਾਲ-ਨਾਲ ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਵੀ ਘੱਟ ਜਾਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪਲਾਂਟ ਪ੍ਰੋਟੀਨ ਸੈੱਲਾਂ ਨੂੰ ਸਰਗਰਮ ਕਰਦੇ ਹਨ ਜੋ ਸਰੀਰ ਦੀ ਲਾਗ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦੇ ਹਨ। ਫਲੀਆਂ, ਦਾਲਾਂ, ਅਖਰੋਟ ਅਤੇ ਮਟਰ ਪ੍ਰੋਟੀਨ ਦੇ ਚੰਗੇ ਸਰੋਤ ਹਨ, ਜਿਸ ਨਾਲ ਭਾਰ ਮੈਂਟੇਨ ਰਹਿੰਦਾ ਹੈ ਅਤੇ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਰਦੀ-ਜ਼ੁਕਾਮ ਤੇ ਢਿੱਡ ਦਰਦ ਤੋਂ ਰਾਹਤ ਦਿਵਾਉਂਦੀ ਹੈ 'ਲੌਂਗਾਂ ਦੀ ਚਾਹ', ਜਾਣੋ ਹੋਰ ਵੀ ਲਾਜਵਾਬ ਫਾਇਦੇ
NEXT STORY