ਨਵੀਂ ਦਿੱਲੀ— ਗਰਭ ਅਵਸਥਾ ਦੋਰਾਨ ਔਰਤਾਂ ਨੂੰ ਕਾਫੀ ਪਰੇਸ਼ਾਨੀ ਝੇਲਣੀ ਪੈਂਦੀ ਹੈ। ਇਸ ਦੇ ਸ਼ੁਰੂਆਤੀ ਦਿਨ੍ਹਾਂ 'ਚ ਉਲਟੀ ਦੀ ਸਮੱਸਿਆ ਹੁੰਦੀ ਹੈ। ਇਸ ਲਈ ਔਰਤਾਂ ਕਿਸੇ ਵੀ ਚੀਜ਼ ਦੀ ਸੁਗੰਧ ਤੋਂ ਪਰੇਸ਼ਾਨ ਹੋ ਜਾਂਦੀਆਂ ਹਨ। ਗਰਭ ਅਵਸਥਾ 'ਚ ਕਿਸੇ ਔਰਤ ਨੂੰ ਪਰਫਿਊਮ ਦੀ ਸੁਗੰਧ ਤੋਂ ਐਲਰਜੀ ਹੁੰਦੀ ਹੈ ਕਈਆਂ ਨੂੰ ਲਿਪੀਸਟਿਕ ਦੀ ਸੁਗੰਧ ਚੰਗੀ ਨਹੀਂ ਲਗਦੀ। ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਹਨ ਜਿਸ ਦੀ ਬਦਬੂ ਦਾ ਨਾਲ ਗਰਭ ਅਵਸਥਾ 'ਚ ਕਾਫੀ ਮੁਸ਼ਕਲ ਆਉਂਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ
1. ਕੌਫੀ
ਗਰਭ ਅਵਸਥਾ 'ਚ ਕੌਫੀ ਪੀਣਾ ਗਰਭ 'ਚ ਪਲ ਰਹੇ ਬੱਚੇ ਲਈ ਸਹੀ ਨਹੀਂ ਹੁੰਦਾ। ਇਸ ਤੋਂ ਇਲਾਵਾ ਤਾਂ ਕਈ ਔਰਤਾਂ ਨੂੰ ਕੌਫੀ ਦੀ ਸੁਗੰਧ ਤੋਂ ਐਲਰਜੀ ਹੁੰਦੀ ਹੈ। ਇਸ ਦੀ ਸੁਗੰਧ ਕਾਫੀ ਤੇਜ਼ ਹੁੰਦੀ ਹੈ। ਜਿਸ ਦੀ ਸੁਗੰਧ ਨਾਲ ਗਰਭਵਤੀ ਔਰਤਾਂ ਨੂੰ ਉਲਟੀ ਦੀ ਸਮੱਸਿਆ ਹੋ ਜਾਂਦੀ ਹੈ।
2. ਅੰਡੇ
ਗਰਭਵਤੀ ਔਰਤਾਂ ਨੂੰ ਇਸ ਦੋਰਾਨ ਅੰਡੇ ਦੀ ਦੁਰਗੰਦ ਤੋਂ ਕਾਫੀ ਪਰੇਸ਼ਾਨੀ ਹੁੰਦੀ ਹੈ। ਇਸ ਨਾਲ ਸਰੀਰ 'ਚ ਕੰਮ ਕਰਨ ਦੀ ਸ਼ਕਤੀ ਨਹੀਂ ਰਹਿੰਦੀ। ਗਰਭ ਅਵਸਥਾ ਦੇ ਪਹਿਲੇ ਦੂਜੇ ਮਹੀਨੇ 'ਚ ਅੰਡੇ ਤੋਂ ਦੂਰੀ ਬਣਾ ਕੇ ਰੱਖੋ।
3. ਚੀਜ਼ ( ਮੱਖਣ)
ਕਿਸੇ ਵੀ ਤਰ੍ਹਾਂ ਦੇ ਚੀਜ਼ ਨਾਲ ਬਣੇ ਸਾਮਾਨ ਨੂੰ ਖਾਣ ਨਾਲ ਜਾਂ ਬਦਬੂ ਨਾਲ ਔਰਤਾਂ ਦਾ ਮਨ ਖਰਾਬ ਹੋਣ ਲੱਗਦਾ ਹੈ। ਉਸ ਨੂੰ ਉਲਟੀ ਜਾਂ ਸਿਰਦਰਦ ਦੀ ਸਮੱਸਿਆ ਹੋ ਜਾਂਦੀ ਹੈ।
4. ਪਰਫਿਊਮ
ਕਈ ਗਰਭਵਤੀ ਔਰਤਾਂ ਨੂੰ ਪਰਫਿਊਮ ਦੀ ਸੁਗੰਧ ਚੰਗੀ ਨਹੀਂ ਲੱਗਦੀ। ਇਸ ਤੋਂ ਇਲਾਵਾ ਉਹ ਕਈ ਬਿਊਟੀ ਪ੍ਰੋਡਕਟ ਤੋਂ ਵੀ ਦੂਰੀ ਬਣਾ ਕੇ ਰੱਖਦੀਆਂ ਹਨ ਕਿਉਂਕਿ ਇਸ 'ਚ ਕਈ ਤਰ੍ਹਾਂ ਦੇ ਕੈਮੀਕਲਸ ਹੁੰਦੇ ਹਨ। ਜੋ ਬੱਚੇ ਨੂੰ ਨੁਕਸਾਨ ਪਹੁੰਚਾਉਂਦੇ ਹਨ।
5. ਸ਼ਰਾਬ
ਕਿਸੇ ਵੀ ਤਰ੍ਹਾਂ ਦੀ ਸ਼ਰਾਬ ਦੀ ਬਦਬੂ ਆਉਣ ਨਾਲ ਔਰਤਾਂ ਦਾ ਸਿਰ ਦਰਦ ਹੋਣ ਲੱਗਦਾ ਹੈ ਜਿਸ ਦੇ ਨਾਲ ਉਸ ਨੂੰ ਇਹ ਸਮੱਸਿਆ ਹੋ ਜਾਂਦੀ ਹੈ ਕਈ ਵਾਰ ਜ਼ਿਆਦਾ ਉਲਟੀਆਂ ਆਉਣ ਲੱਗਦੀਆਂ ਹਨ।
6. ਚਮੜਾ
ਔਰਤਾਂ ਜ਼ਿਆਦਾਤਰ ਚਮੜੇ ਦੇ ਬੈਗ ਦਾ ਇਸਤੇਮਾਲ ਕਰਦੀਆਂ ਹਨ ਪਰ ਗਰਭ ਅਵਸਥਾ ਦੋਰਾਨ ਇਸ ਤੋਂ ਦੂਰੀ ਬਣਾਕੇ ਰੱਖਣੀ ਚਾਹੀਦੀ ਹੈ ਕਿਉਂਕਿ ਇਸ ਦੀ ਸੁਗੰਧ ਕਾਫੀ ਤੇਜ਼ ਹੁੰਦੀ ਹੈ। ਜਿਸ ਨਾਲ ਤਬੀਅਤ ਖਰਾਬ ਹੋ ਜਾਂਦੀ ਹੈ।
7. ਡਿਟਰਜੈਂਟ
ਕੁਝ ਔਰਤਾਂ ਨੂੰ ਇਸ ਦੋਰਾਨ ਡਿਟਰਜੈਂਟ ਤੋਂ ਕਾਫੀ ਪਰੇਸ਼ਾਨੀ ਹੁੰਦੀ ਹੈ ਪਰ ਕੱਪੜੇ ਧੋਣਾ ਬਹੁਤ ਜ਼ਰੂਰੀ ਹੈ। ਇਸ ਲਈ ਗਰਭ ਅਵਸਥਾ 'ਚ ਇਹ ਕੰਮ ਕਰਨ ਤੋਂ ਬਚੋ। ਇਸ ਤੋਂ ਇਲਾਵਾ ਡਿਟਰਜੈਂਟ ਬਦਲ ਕੇ ਦੇਖੋ। ਜਿਸ ਦੀ ਸੁਗੰਧ ਨਾਲ ਕੋਈ ਪਰੇਸ਼ਾਨੀ ਨਾ ਆਏ।
ਜਾਣੋ ਤਰਬੂਜ ਖਾਣ ਤੋਂ ਬਾਅਦ ਕਿਉਂ ਨਹੀਂ ਪੀਣਾ ਚਾਹੀਦਾ ਪਾਣੀ
NEXT STORY