ਨਵੀਂ ਦਿੱਲੀ— ਬਾਰਿਸ਼ ਦੇ ਮੌਸਮ ਵਿਚ ਮਰਦਾਂ ਦੀਆਂ ਜੁਰਾਬਾਂ ਅਕਸਰ ਗਿੱਲੀਆਂ ਹੀ ਰਹਿੰਦੀਆਂ ਜਿਸ ਨਾਲ ਸਰਦੀ-ਜੁਕਾਮ ਹੋ ਜਾਂਦਾ ਹੈ ਅਤੇ ਗਿੱਲੀਆਂ ਜੁਰਾਬਾਂ ਪਹਿਨ ਕੇ ਚਲਣ ਵਿਚ ਵੀ ਕਾਫੀ ਪ੍ਰੇਸ਼ਾਨੀ ਆਉਂਦੀ ਹੈ ਪਰ ਇਸ ਦੇ ਫਾਇਦਿਆਂ ਬਾਰੇ ਜਾਣ ਕੇ ਤੁਸੀਂ ਰੋਜ਼ ਗਿੱਲੀਆਂ ਜੁਰਾਬਾਂ ਪਹਿਨਣਾ ਪਸੰਦ ਕਰੋਗੇ। ਰਾਤ ਨੂੰ ਸੋਂਦੇ ਸਮੇਂ ਗਿੱਲੀਆਂ ਜੁਰਾਬਾਂ ਪਾ ਕੇ ਸੋਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਆਓ ਜਾਣਦੇ ਹਾਂ ਕਿਵੇਂ
1. ਪੇਟ ਦੀਆਂ ਸਮੱਸਿਆਵਾਂ
ਪੇਟ ਦੀ ਕੋਈ ਸਮੱਸਿਆ ਹੋਣ 'ਤੇ ਜਿਵੇਂ ਐਸਿਡਿਟੀ, ਕਬਜ਼ ਜਾਂ ਦਰਦ ਹੋਣ 'ਤੇ ਪਾਣੀ ਵਿਚ ਕਾਲਾ ਨਮਕ, ਜੀਰਾ ਅਤੇ ਸੌਂਫ ਮਿਲਾ ਕੇ 10 ਮਿੰਟ ਲਈ ਉਬਾਲ ਲਓ। ਫਿਰ ਇਸ ਪਾਣੀ ਵਿਚ ਜੁਰਾਬਾਂ ਨੂੰ ਭਿਓਂ ਲਓ ਅਤੇ ਨਿਚੋੜ ਲਓ ਅਤੇ ਰਾਤ ਨੂੰ ਸੋਣ ਤੋਂ ਪਹਿਲਾਂ ਪਹਿਨ ਲਓ। ਇਸ ਨਾਲ ਸਵੇਰੇ ਪੇਟ ਇਕ ਦਮ ਠੀਕ ਹੋ ਜਾਵੇਗਾ।
2. ਬੁਖਾਰ
ਬਦਲਦੇ ਮੌਸਮ ਕਾਰਨ ਲੋਕਾਂ ਨੂੰ ਬੁਖਾਰ ਹੋ ਜਾਂਦਾ ਹੈ। ਅਜਿਹੇ ਵਿਚ ਜੇ ਤੇਜ਼ ਬੁਖਾਰ ਹੋ ਜਾਵੇ ਤਾਂ ਪਾਣੀ ਵਿਚ ਸਿਰਕਾ ਮਿਲਾ ਕੇ ਉਸ ਵਿਚ ਜੁਰਾਬਾਂ ਨੂੰ ਭਿਓਂ ਲਓ ਅਤੇ ਇਸ ਨਾਲ ਬੁਖਾਰ ਘੱਟ ਹੋ ਜਾਵੇਗਾ।
3. ਜੁਕਾਮ
ਜੁਕਾਮ ਦੀ ਸਮੱਸਿਆ ਸਿਰਫ ਸਰਦੀਆਂ ਵਿਚ ਹੀ ਨਹੀਂ ਹੁੰਦੀ ਬਲਕਿ ਗਰਮੀਆਂ ਵਿਚ ਵੀ ਹੋ ਜਾਂਦੀ ਹੈ ਅਜਿਹੇ ਵਿਚ ਦੁੱਧ ਵਿਚ ਇਕ ਚਮਚ ਸ਼ਹਿਦ ਅਤੇ ਪਿਆਜ ਦਾ ਰਸ ਮਿਲਾ ਕੇ ਉਸ ਵਿਚ ਕੁਝ ਦੇਰ ਲਈ ਜੁਰਾਬਾਂ ਨੂੰ ਭਿਓਂ ਕੇ ਰੱਖ ਦਿਓ। ਇਸ ਤੋਂ ਬਾਅਦ ਚੰਗੀ ਤਰ੍ਹਾਂ ਨਾਲ ਨਿਚੋੜ ਲਓ। ਇਹ ਜੁਰਾਬਾਂ ਪਹਿਨਣ ਨਾਲ ਜੁਕਾਮ ਠੀਕ ਹੋ ਜਾਵੇਗਾ।
ਗਰਭ ਅਵਸਥਾ ਵਿਚ ਔਰਤਾਂ ਲਈ ਫਾਇਦੇਮੰਦ ਹੈ ਗੁੜ ਦੀ ਵਰਤੋ
NEXT STORY