ਜਲੰਧਰ (ਬਿਊਰੋ) - ਲਾਲ ਗੰਢਾ ਸਿਹਤ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਇਸ ਗੰਢੇ ਵਿਚ ਅਜਿਹੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਕਈ ਤਰ੍ਹਾਂ ਦੀਆਂ ਬੀਮਾਰੀਆਂ ਨਾਲ ਲੜਨ ਵਿਚ ਫ਼ਾਇਦੇਮੰਦ ਅਤੇ ਕਾਰਗਰ ਸਾਬਿਤ ਹੁੰਦੇ ਹਨ। ਲਾਲ ਰੰਗ ਦੇ ਗੰਢੇ ਵਿਚ ਐਂਟੀ ਫੰਗਲ, ਐਂਟੀ ਔਕਸਿਡੈਂਟ ਅਤੇ ਐਂਟੀ ਇੰਫਲਾਮੈਟਰੀ ਗੁਣ ਹੁੰਦੇ ਹਨ। ਸਰਦੀਆਂ ਵਿਚ ਇਸ ਨੂੰ ਨੇਮੀ ਤੌਰ 'ਤੇ ਖਾਣ ਵਿਚ ਤੁਹਾਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ। ਲਾਲ ਗੰਢਾ ਕਈ ਤਰ੍ਹਾਂ ਦੀਆਂ ਬੀਮਾਰੀਆਂ, ਖਾਸ ਕਰ ਕੇ ਦਿਲ ਸਬੰਧਤ ਬੀਮਾਰੀਆਂ ਤੋਂ ਸਾਨੂੰ ਬਚਾਉਂਦਾ ਹੈ।
ਹੱਡੀਆਂ ਲਈ ਫ਼ਾਇਦੇਮੰਦ
ਹੱਡੀਆਂ ਨਾਲ ਸਬੰਧਿਤ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋਣ ’ਤੇ ਤੁਹਾਨੂੰ ਲਾਲ ਰੰਗੰ ਦੇ ਗੰਢੇ ਦੀ ਵਰਤੋਂ ਕਰਨੀ ਚਾਹੀਦੀ ਹੈ। ਲਾਲ ਗੰਢਾ ਸਿਹਤ ਲਈ ਬਹੁਤ ਲਾਭਕਾਰੀ ਹੁੰਦਾ ਹੈ।
ਬਲੱਡ ਪ੍ਰੈਸ਼ਰ ਨੂੰ ਕਰੇ ਕਾਬੂ
ਲਾਲ ਰੰਗ ਦਾ ਗੰਢਾ ਸਿਹਤ ਲਈ ਬਹੁਤ ਵਧੀਆ ਹੈ। ਇਸ ਗੰਢੇ ’ਚ ਐਟੀ ਫੰਗਲ ਗੁਣ ਹੁੰਦੇ ਹਨ, ਜੋ ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨ ’ਚ ਮਦਦ ਕਰਦੇ ਹਨ।
ਕੈਂਸਰ ਦੇ ਖ਼ਤਰੇ ਨੂੰ ਕਰੇ ਘੱਟ
ਲਾਲ ਰੰਗ ਦੇ ਗੰਢੇ ਦੀ ਵਰਤੋਂ ਕਰਨ ਨਾਲ ਕੈਂਸਰ ਹੋਰ ਦਾ ਖ਼ਤਰਾ ਕਾਫ਼ੀ ਮਾਤਰਾ ’ਚ ਘੱਟ ਰਹਿੰਦਾ ਹੈ। ਮਾਹਰਾਂ ਵਲੋਂ ਕੀਤੇ ਗਏ ਕਈ ਸੋਧ ਵਿਚ ਇਹ ਗੱਲ ਸਾਹਮਣੇ ਆਈ ਹੈ, ਜਿਸ ਵਿਚ ਲਾਲ ਰੰਗ ਦੇ ਗੰਢੇ ਦੀ ਵਰਤੋਂ ਕੈਂਸਰ ਖ਼ਤਮ ਕਰਨ ਲਈ ਕੀਤੀ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਦਿਲ ਕੰਬਾਊ ਵਾਰਦਾਤ : 12ਵੀਂ ਦੇ ਵਿਦਿਆਰਥੀ ਦਾ ਸਕੂਲ ਦੇ ਬਾਹਰ ਤੇਜ਼ਧਾਰ ਹਥਿਆਰਾਂ ਨਾਲ ਕਤਲ
ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਦਾ ਕਰਦੈ ਕੰਮ
ਲਾਲ ਰੰਗ ਦੇ ਗੰਢੇ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਕੋਲੈਸਟ੍ਰੋਲ ਸਹੀ ਰਹਿੰਦਾ ਹੈ। ਇਹ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ਅਤੇ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ।
ਪੜ੍ਹੋ ਇਹ ਵੀ ਖ਼ਬਰ - Basant Panchami 2021: ਬਸੰਤ ਪੰਚਮੀ ’ਤੇ ਭੁੱਲ ਕੇ ਵੀ ਨਾ ਕਰੋ ਇਹ ਕੰਮ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਖ਼ਿਆਲ
ਅਸਥਮਾ, ਐਲਰਜੀ, ਗਠੀਏ ਨੂੰ ਕਰੇ ਠੀਕ
ਜੇਕਰ ਤੁਸੀਂ ਅਸਥਮਾ, ਐਲਰਜੀ ਜਾਂ ਗਠੀਆ ਵਰਗੀਆਂ ਬੀਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਲਾਲ ਰੰਗ ਦੇ ਗੰਢੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਸਾਰੀਆਂ ਬੀਮਾਰੀਆਂ ਤੋਂ ਮੁਕਤੀ ਪਾਉਣ ਲਈ ਤੁਹਾਨੂੰ ਅੱਜ ਹੀ ਲਾਲ ਰੰਗ ਦੇ ਗੰਢੇ ਨੂੰ ਖਾਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ -ਪਤੀ-ਪਤਨੀ ਦੇ ਰਿਸ਼ਤੇ ‘ਚ ਕਦੇ ਨਾ ਆਉਣ ਦਿਓ ਕੜਵਾਹਟ, ਇਸੇ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਗਰਭਵਤੀ ਜਨਾਨੀਆਂ ਲਈ ਫ਼ਾਇਦੇਮੰਦ
ਗਰਭਵਤੀ ਜਨਾਨੀਆਂ ਲਈ ਲਾਲ ਗੰਢਾ ਬਹੁਤ ਲਾਹੇਵੰਦ ਹੈ। ਇਸ ਦੀ ਵਰਤੋਂ ਜਨਾਨੀਆਂ ਸਲਾਦ ਦੇ ਤੌਰ ’ਤੇ ਵੀ ਕਰ ਸਕਦੀਆਂ ਹਨ, ਜਿਸ ਨਾਲ ਉਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰਹਿਣਗੀਆਂ। ਇਸ ਗੰਢੇ ’ਚ ਫੋਲਿਕ ਐਸਿਡ ਹੁੰਦਾ ਹੈ, ਜੋ ਬੱਚੇ ਦੇ ਆਮ ਵਿਕਾਸ ਲਈ ਬਹੁਤ ਜ਼ਰੂਰੀ ਹੈ।
ਪੜ੍ਹੋ ਇਹ ਵੀ ਖ਼ਬਰ - ਧਨ ਦੀ ਪ੍ਰਾਪਤੀ ਅਤੇ ਹਰੇਕ ਇੱਛਾ ਦੀ ਪੂਰਤੀ ਲਈ ਸੋਮਵਾਰ ਨੂੰ ਜ਼ਰੂਰ ਕਰੋ ਇਹ ਖ਼ਾਸ ਉਪਾਅ
ਬਲੱਡ ਸ਼ੂਗਰ ਦੇ ਪੱਧਰ ਨੂੰ ਕਰੇ ਘੱਟ
ਵੱਖ-ਵੱਖ ਅਧਿਆਨਾਂ ਤੋਂ ਪਤਾ ਚੱਲਿਆ ਹੈ ਕਿ ਲਾਲ ਗੰਢਾ ਵਧੇ ਹੋਏ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ। ਇਹ ਟਾਈਪ 1 ਤੇ ਟਾਈਪ 2 ਸ਼ੂਗਰ ਦਾ ਪ੍ਰਬੰਧਨ ਕਰਨ 'ਚ ਮਦਦ ਕਰਦਾ ਹੈ। ਜਰਨਲ ਐਨਵਾਇਰਨਮੈਂਟਲ ਹੈਲਥ ਇਨਸਾਈਟਸ 'ਚ ਪ੍ਰਕਾਸ਼ਿਤ ਇਕ ਅਧਿਐਨ 'ਚ ਪਾਇਆ ਗਿਆ ਹੈ ਕਿ 100 ਗ੍ਰਾਮ ਲਾਲ ਪਿਆਜ਼ ਨੇ ਬਲੱਡ ਸ਼ੂਗਰ ਨੂੰ ਸਿਰਫ਼ ਚਾਰ ਘੰਟਿਆਂ 'ਚ ਘਟਾ ਦਿੱਤਾ।
Beauty Tips: ‘ਵੈਕਸਿੰਗ’ ਕਰਦੇ ਸਮੇਂ ਨਹੀਂ ਹੋਵੇਗਾ ਕਦੇ ਵੀ ਦਰਦ, ਕਰੋ ਇਨ੍ਹਾਂ ਤਰੀਕਿਆਂ ਦੀ ਵਰਤੋਂ
ਫਾਈਬਰ ਦੀ ਭਰਪੂਰ ਮਾਤਰਾ
ਲਾਲ ਰੰਗ ਦੇ ਗੰਢੇ ’ਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਸ਼ੂਗਰ ਦੇ ਰੋਗੀਆਂ ਲਈ ਇਕ ਆਦਰਸ਼ ਤੱਤ ਮੰਨਿਆ ਜਾਂਦਾ ਹੈ। ਫਾਈਬਰ ਅੰਤੜੀ ਦੀ ਸਿਹਤ ਠੀਕ ਰੱਖਦਾ ਅਤੇ ਢਿੱਡ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਰੱਖੇਗਾ।
ਪੜ੍ਹੋ ਇਹ ਵੀ ਖ਼ਬਰ - ਸਾਵਧਾਨ ! ਭੋਜਨ ਕਰਨ ਤੋਂ ਬਾਅਦ ਇਨ੍ਹਾਂ ਕੰਮਾਂ ਤੋਂ ਬਣਾ ਕੇ ਰੱਖੋ ਦੂਰੀ, ਨਹੀਂ ਤਾਂ ਹੋ ਸਕਦੈ ਨੁਕਸਾਨ
ਸਾਵਧਾਨ ! ਭੋਜਨ ਕਰਨ ਤੋਂ ਬਾਅਦ ਇਨ੍ਹਾਂ ਕੰਮਾਂ ਤੋਂ ਬਣਾ ਕੇ ਰੱਖੋ ਦੂਰੀ, ਨਹੀਂ ਤਾਂ ਹੋ ਸਕਦੈ ਨੁਕਸਾਨ
NEXT STORY