ਜਲੰਧਰ—ਜ਼ਿਆਦਾਤਰ ਲੋਕਾਂ ਨੂੰ ਸਵੇਰੇ ਚਾਹ ਪੀਣ ਦੀ ਆਦਤ ਹੁੰਦੀ ਹੈ। ਕੁਝ ਲੋਕਾਂ ਨੂੰ ਚਾਹ ਪੀਣੀ ਇੰਨ੍ਹੀ ਪਸੰਦ ਹੁੰਦੀ ਹੈ ਕਿ ਉਨ੍ਹਾਂ ਦਾ ਚਾਹ ਤੋਂ ਬਿਨ੍ਹਾਂ ਦਿਨ ਸ਼ੁਰੂ ਹੀ ਨਹੀਂ ਹੁੰਦਾ। ਕੁਝ ਲੋਕ ਦਾ ਦਿਨ 'ਚ 5 ਤੋਂ 7 ਵਾਰ ਚਾਹ ਪੀ ਲੈਂਦੇ ਹਨ ਜੋ ਉਨ੍ਹਾ ਦੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਸਿਹਤ ਨੂੰ ਸਿਹਤਮੰਦ ਰੱਖਣ ਲਈ ਚਾਹ ਨਹੀਂ ਸਗੋਂ ਰੈੱਡ ਟੀ ਪੀਓ। ਰੈੱਡ ਟੀ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ। ਅੱਜ ਅਸੀਂ ਤੁਹਾਨੂੰ ਰੈੱਡ ਟੀ ਬਣਾਉਣ ਦੀ ਵਿਧੀ ਦੱਸਣ ਜਾ ਰਹੇ ਹਾਂ।
ਰੈੱਡ ਟੀ ਬਣਾਉਣ ਦੀ ਵਿਧੀ
ਰੈੱਡ ਟੀ ਬਣਾਉਣ ਲਈ ਸਭ ਤੋਂ ਪਹਿਲਾਂ 3 ਕੱਪ ਆਨਾਰ ਦੇ ਬੀਜ ਲਓ। ਹੁਣ ਉਨ੍ਹਾਂ ਨੂੰ 1 ਕੱਪ ਚੀਨੀ ਨਾਲ ਪੀਸ ਲਓ। ਇਸ ਤਿਆਰ ਮਿਸ਼ਰਣ ਨੂੰ 1 ਜਾਰ 'ਚ ਜ਼ਮਾ ਕਰਕੇ ਰੱਖ ਲਓ। ਜਦੋਂ ਵੀ ਚਾਹ ਪੀਣ ਦਾ ਮਨ ਕਰੇ ਤਾਂ 4 ਚੱਮਚ ਮਿਸ਼ਰਣ 'ਚ ਅੱਧਾ ਕੱਪ ਪਾਣੀ ਪਾ ਕੇ ਪੀ ਲਓ। ਤੁਸੀਂ ਇਸ 'ਚ ਆਪਣੇ ਟੇਸਟ ਅਨੁਸਾਰ ਸ਼ਹਿਦ ਵੀ ਮਿਲਾ ਸਕਦੇ ਹੋ।
ਰੈੱਡ ਟੀ ਪੀਣ ਦੇ ਫਾਇਦੇ
ਜਿਨ੍ਹਾਂ ਲੋਕਾਂ ਨੂੰ ਪੇਟ ਨਾਲ ਸੰਬਧਿਤ ਸਮੱਸਿਆਵਾਂ ਰਹਿੰਦੀਆਂ ਹਨ। ਉਨ੍ਹਾਂ ਲਈ ਰੈੱਡ ਟੀ ਪੀਣਾ ਬਹੁਤ ਫਾਇਦੇਮੰਦ ਹੁੰਦਾ ਹੈ। ਰੈੱਡ ਟੀ ਪੀਣ ਨਾਲ ਪਾਚਨ ਤੰਤਰ ਅਤੇ ਕਬਜ਼ ਤੋਂ ਰਾਹਤ ਮਿਲਦੀ ਹੈ। ਜੇਕਰ ਤੁਸੀਂ ਵੀ ਜਲਦੀ ਨਾਲ ਮੋਟਾਪਾ ਘੱਟ ਕਰਨਾ ਚਾਹੁੰਦਾ ਹੈ ਤਾਂ ਰੋਜਾਨਾ ਰੈੱਡ ਟੀ ਪੀਣਾ ਸ਼ੁਰੂ ਕਰੋ।
ਧਿਆਨ ਰੱਖਣ ਯੋਗ ਗੱਲਾਂ
ਹਰ ਚੀਜ਼ ਨੂੰ ਸਹੀ ਮਾਤਰਾ 'ਚ ਲੈਣਾ ਚੰਗੀ ਗੱਲ ਹੈ ਪਰ ਕਿਸੇ ਵੀ ਚੀਜ਼ ਨੂੰ ਜ਼ਿਆਦਾ ਮਾਤਰਾ 'ਚ ਲੈਣਾ ਖਤਰਨਾਕ ਹੁੰਦਾ ਹੈ। ਗਰਭਵਤੀ ਮਹਿਲਾਵਾਂ ਇਸ ਡ੍ਰਿੰਕ ਨੂੰ ਪੀਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲੈਣ।
ਮਾਨਸੂਨ 'ਚ ਭੁੱਲ ਕੇ ਵੀ ਨਾ ਖਾਓ ਇਹ 5 ਚੀਜ਼ਾਂ
NEXT STORY