ਨਵੀਂ ਦਿੱਲੀ— ਸਾਰਾ ਦਿਨ ਕੰਮ ਕਰਨ ਦੇ ਬਾਅਦ ਜ਼ਿਆਦਾ ਦੇਰ ਤੱਕ ਖੜ੍ਹੇ ਜਾਂ ਫਿਰ ਇਕ ਹੀ ਥਾਂ 'ਤੇ ਬੈਠੇ ਰਹਿਣ ਨਾਲ ਪੈਰਾਂ ਦੇ ਤਲਿਆਂ 'ਚ ਦਰਦ ਹੋਣ ਲੱਗਦਾ ਹੈ। ਜਿਸ ਨਾਲ ਠੀਕ ਨਾਲ ਚਲਣ 'ਚ ਪ੍ਰੇਸ਼ਾਨੀ, ਪੈਰਾਂ 'ਚ ਜਲਣ, ਦਰਦ ਅਤੇ ਕਈ ਵਾਰ ਸੋਜ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਦਰਦ ਤੋਂ ਰਾਹਤ ਪਾਉਣ ਲਈ ਪੈਰਾਂ ਲਈ ਦਵਾਈਆਂ ਦੀ ਬਜਾਏ ਕੁਝ ਘਰੇਲੂ ਤਰੀਕਿਆਂ ਨੂੰ ਅਪਣਾਉਣਾ ਬਿਹਤਰ ਰਹਿੰਦਾ ਹੈ। ਆਓ ਜਾਣਦੇ ਹਾਂ ਕਿਹੜੇ ਤਰੀਕਿਆਂ ਨਾਲ ਦੂਰ ਕਰੀਏ ਪੈਰਾਂ ਦੇ ਤਲਿਆਂ 'ਚ ਹੋਣ ਵਾਲਾ ਦਰਦ।
1. ਹਾਟ ਐਂਡ ਕੋਲਡ ਵਾਟਰ ਥੈਰੇਪੀ
ਪੈਰਾਂ ਦੇ ਤਲਿਆਂ 'ਚ ਦਰਦ ਦੂਰ ਕਰਨ ਲਈ ਬਾਲਟੀ 'ਚ ਹਾਟ ਐਂਡ ਕੋਲਡ ਵਾਟਰ ਥੈਰੇਪੀ ਬੈਸਟ ਹੈ। ਦੋ ਬਾਲਟੀਆਂ 'ਚ ਪਾਣੀ ਭਰ ਲਓ। ਇਕ 'ਚ ਠੰਡਾ ਅਤੇ ਦੂਜੇ 'ਚ ਕੋਸਾ। ਪਹਿਲਾਂ ਪੈਰਾਂ ਨੂੰ ਕੋਸੇ ਪਾਣੀ 'ਚ 3 ਮਿੰਟ ਲਈ ਪਾਓ ਅਤੇ ਫਿਰ ਇਸ ਤੋਂ ਬਾਅਦ ਪੈਰਾਂ ਨੂੰ ਠੰਡੇ ਪਾਣੀ 'ਚ 3 ਮਿੰਟ ਲਈ ਪਾਓ। ਲਗਾਤਾਰ ਇਸ ਪ੍ਰਕਿਰਿਆ ਨੂੰ 2-3 ਵਾਰ ਦੁਹਰਾਓ।
2. ਸਿਰਕਾ
ਸਿਰਕਾ ਸੋਜ ਅਤੇ ਦਰਦ ਨੂੰ ਘੱਟ ਕਰਨ 'ਚ ਬਹੁਤ ਹੀ ਕਾਰਗਾਰ ਹੈ। ਇਕ ਬਾਲਟੀ 'ਚ ਕੋਸਾ ਪਾਣੀ ਭਰ ਲਓ ਅਤੇ ਇਸ 'ਚ 2 ਵੱਡੇ ਚੱਮਚ ਸਿਰਕਾ, 1 ਛੋਟਾ ਚੱਮਚ ਸੇਂਧਾ ਨਮਕ ਮਿਲਾਓ। ਇਸ 'ਚ 10 ਤੋਂ 15 ਮਿੰਟ ਲਈ ਆਪਣੇ ਪੈਰਾਂ ਨੂੰ ਡੁਬੋ ਕੇ ਰੱਖੋ। ਇਸ ਤੋਂ ਬਾਅਦ ਪੈਰਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ ਕਰ ਲਓ। ਹਫਤੇ 'ਚ 3-4 ਵਾਰ ਇਸ ਪ੍ਰਕਿਰਿਆ ਨੂੰ ਦੁਹਰਾਓ।
3. ਬਰਫ
ਬਰਫ ਨਾਲ ਵੀ ਪੈਰਾਂ ਦੇ ਤਲਿਆਂ ਦਾ ਦਰਦ ਠੀਕ ਹੋ ਜਾਂਦਾ ਹੈ। ਇਸ ਲਈ ਇਕ ਪਾਲੀਥੀਨ 'ਚ ਬਰਫ ਦੇ ਟੁੱਕੜੇ ਪਾ ਲਓ ਅਤੇ ਇਸ ਪ੍ਰਕਿਰਿਆਂ ਨੂੰ ਤਲਿਆਂ 'ਤੇ ਸਰਕੁਲੇਸ਼ਨ ਮੋਸ਼ਨ 'ਚ ਰਗੜੋ। ਇਸ ਨਾਲ ਸੋਜ ਘੱਟ ਹੋਣ ਦੇ ਨਾਲ-ਨਾਲ ਪੈਰਾਂ 'ਚ ਦਰਦ ਤੋਂ ਵੀ ਰਾਹਤ ਮਿਲੇਗੀ। ਇਸ ਗੱਲ ਦਾ ਧਿਆਨ ਰੱਖੋ ਕਿ ਇਸ ਨੂੰ 10 ਮਿੰਟ ਤੋਂ ਜ਼ਿਆਦਾ ਵਰਤੋਂ ਨਾ ਕਰੋ।
4. ਸਰੋਂ ਦੇ ਬੀਜ
ਪੈਰਾਂ 'ਚ ਦਰਦ ਹੋਣ 'ਤੇ ਸਰੋਂ ਦੇ ਬੀਜ ਲੈ ਕੇ ਪੀਸ ਲਓ। ਇਸ ਨੂੰ ਕੋਸੇ ਪਾਣੀ 'ਚ ਮਿਲਾਓ ਅਤੇ 10-15 ਮਿੰਟ ਲਈ ਪੈਰ ਇਸ 'ਚ ਪਾਓ। ਇਸ ਨਾਲ ਬਹੁਤ ਆਰਾਮ ਮਿਲੇਗਾ।
5. ਐਕਯੂਪ੍ਰੈਸ਼ਰ ਰੋਲਰ ਹੈ ਬੈਸਟ
ਦਵਾਈਆਂ ਖਾਣ ਦੀ ਬਜਾਏ ਐਕਯੂਪ੍ਰੈਸ਼ਰ ਨਾਲ ਪੈਰਾਂ ਦੀ ਮਸਾਜ ਕਰੋ। ਇਸ ਨੂੰ ਤਲਿਆਂ 'ਤੇ ਰੱਖ ਕੇ ਘੁੰਮਾਓ। ਇਸ ਨੂੰ ਦਿਨ 'ਚ 2-3 ਵਾਰ ਵਰਤੋਂ ਕਰੋ।
ਰੋਜ਼ਾਨਾ ਸਟ੍ਰਾਬੇਰੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY