ਜਲੰਧਰ— ਗਰਮੀ ਦੇ ਮੌਸਮ 'ਚ ਪਸੀਨੇ, ਮਿੱਟੀ ਅਤੇ ਸੂਰਜ ਦੀਆਂ ਤੇਜ਼ ਕਿਰਨਾਂ ਦੇ ਕਾਰਨ ਅੱਖਾਂ 'ਚ ਬਹੁਤ ਜਲਦੀ ਇਨਫੈਕਸ਼ਨ ਹੋ ਜਾਂਦੀ ਹੈ। ਇਸ ਲਈ ਅੱਖਾਂ ਨੂੰ ਬਚਾਉਣ ਲਈ ਸਾਨੂੰ ਬਹੁਤ ਸਾਵਧਾਨੀ ਵਰਤਨੀ ਚਾਹੀਦੀ ਹੈ। ਥੋੜ੍ਹੀ ਜਿਹੀ ਵੀ ਲਾਪਰਵਾਹੀ ਵਰਤਣ 'ਤੇ ਅੱਖਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਮੌਸਮ 'ਚ ਸੰਤੁਲਿਤ ਆਹਾਰ ਖਾਣ 'ਚ ਲਾਪਰਵਾਹੀ ਨਾ ਵਰਤੋਂ। ਇਸ ਨਾਲ ਸਿਹਤ ਠੀਕ ਰਹੇਗੀ। ਅੱਖਾਂ 'ਚ ਲਾਲਗੀ ਜਾ ਕਿਸੇ ਤਰ੍ਹਾਂ ਦੀ ਵੀ ਇਨਫੈਕਸ਼ਨ ਦਿਖਾਈ ਦੇਵੇ ਤਾਂ ਡਾਕਟਰ ਕੋਲੋ ਜਾਂਚ ਜ਼ਰੂਰ ਕਰਵਾ ਲਓ।
ਇਸ ਤਰ੍ਹਾਂ ਨਾਲ ਰੱਖੋ ਖਿਆਲ
1. ਅੱਖਾਂ 'ਚ ਥੋੜ੍ਹੀ ਜਿਹੀ ਵੀ ਜਲਨ ਦਿਖਾਈ ਦੇਵੇ ਤਾਂ ਅੱਖਾਂ 'ਚ ਠੰਡੇ ਪਾਣੀ ਦੇ ਛਿੱਟੇ ਮਾਰੋ। ਦਿਨ 'ਚ ਘੱਟ ਤੋਂ ਘੱਟ 3-4 ਬਾਰ ਅੱਖਾਂ 'ਚ ਛਿੱਟੇ ਮਾਰੋ ਇਸ ਨਾਲ ਗੰਦਗੀ ਸਾਫ ਹੋ ਜਾਵੇਗੀ।
2. ਜਦੋਂ ਵੀ ਘਰ ਤੋਂ ਬਾਹਰ ਜਾਓ ਤਾਂ ਅੱਖਾਂ 'ਤੇ ਚਸ਼ਮਾ ਲਗਾ ਕੇ ਜਾਓ। ਅੱਖਾਂ ਢੱਕੀਆਂ ਰਹਿਣਗੀਆਂ ਤਾਂ ਇਨਫੈਕਸ਼ਨ ਦਾ ਖਤਰਾ ਘੱਟ ਹੋ ਜਾਵੇਗਾ।
3. ਗਰਮੀ 'ਚ ਜ਼ਿਆਦਾ ਏ. ਸੀ. ਅੱਗੇ ਰਹਿਣ ਨਾਲ ਅੱਖਾਂ ਦਾ ਪਾਣੀ ਸੁੱਕ ਜਾਂਦਾ ਹੈ। ਇਸ ਲਈ ਕੁਦਰਤੀ ਹਵਾ 'ਚ ਰਹੋ। ਪਾਣੀ ਵੱਧ ਤੋਂ ਵੱਧ ਪੀਓ।
- ਕਰੋ ਇਹ ਉਪਾਅ
ਅੱਖਾਂ 'ਚ ਜੇਕਰ ਥਕਾਵਟ ਮਹਿਸੂਸ ਹੋ ਰਹੀ ਹੋਵੇ ਤਾਂ ਗੁਲਾਬਜਲ ਇਸ ਦੇ ਲਈ ਸਭ ਤੋਂ ਵਧੀਆ ਉਪਾਅ ਹੈ। ਕਾਟਨ ਨੂੰ ਗੁਲਾਬਜਲ 'ਚ ਭਿਓੰ ਕੇ ਅੱਖਾਂ 'ਤੇ ਰੱਖੋ। ਇਸ ਤਰ੍ਹਾਂ 2-3 ਬਾਰ ਇਹ ਪ੍ਰਕਿਰਿਆਂ ਕਰੋ। ਇਸ ਨਾਲ ਬਹੁਤ ਫਾਇਦਾ ਮਿਲੇਗਾ।
ਬੱਚਿਆਂ ਦੀ ਸਿਹਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਸਮਾਰਟਫੋਨ
NEXT STORY