ਨਵੀਂ ਦਿੱਲੀ— ਆਯੁਰਵੈਦਿਕ, ਔਸ਼ਧੀ ਗੁਣਾਂ ਨਾਲ ਭਰਪੂਰ ਮੁਲੱਠੀ ਦੀ ਵਰਤੋਂ ਕਈ ਬੀਮਾਰੀਆਂ ਨੂੰ ਦੂਰ ਕਰਨ ਲਈ ਕੀਤੀ ਜਾਂਦੀ ਹੈ। ਸੁਆਦ 'ਚ ਮਿੱਠੀ ਮੁਲੱਠੀ ਕੈਲਸ਼ੀਅਮ, ਗਿਲਸਰਾਈਜ਼ਿਕ, ਐਸਿਡ, ਐਂਟੀ-ਆਕਸੀਡੈਂਟ, ਐਂਟੀਬਾਓਟਿਕ, ਪ੍ਰੋਟੀਨ ਅਤੇ ਵਸਾ ਦੇ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦੀ ਵਰਤੋਂ ਸਾਹ ਅਤੇ ਪਾਚਨ ਕਿਰਿਆ ਦੇ ਰੋਗਾਂ ਦੀਆਂ ਆਯੁਰਵੈਦਿਕ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਰਦੀ 'ਚ ਹੋਣ ਵਾਲੀਆਂ ਸਮੱਸਿਆਵਾਂ ਜਿਵੇਂ ਸਰਦੀ-ਖਾਂਸੀ, ਜੁਕਾਮ, ਕਫ, ਗਲੇ ਅਤੇ ਯੂਰਿਨ ਦੀਆਂ ਸਮੱਸਿਆਵਾਂ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ। ਇਸ ਦੀ ਵਰਤੋਂ ਕੈਂਸਰ ਵਰਗੀਆਂ ਬੀਮਾਰੀਆਂ ਨੂੰ ਦੂਰ ਕਰਨ 'ਚ ਵੀ ਮਦਦ ਕਰਦਾ ਹੈ। ਤਾਂ ਆਓ ਜਾਣਦੇ ਹਾਂ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਮੁਲੱਠੀ ਦੀ ਵਰਤੋਂ ਕਿਹੜੀਆਂ ਬੀਮਾਰੀਆਂ ਨੂੰ ਦੂਰ ਕਰ ਦਿੰਦੀ ਹੈ।
1. ਸਰਦੀ-ਜੁਕਾਮ ਅਤੇ ਕਫ
10 ਗ੍ਰਾਮ ਮੁਲੱਠੀ, 10 ਗ੍ਰਾਮ ਕਾਲੀ ਮਿਰਚ, 5 ਗ੍ਰਾਮ ਲੌਂਗ ਅਤੇ 20 ਗ੍ਰਾਮ ਮਿਸ਼ਰੀ ਨੂੰ ਮਿਲਾ ਕੇ 1 ਚੱਮਚ ਸ਼ਹਿਦ ਦੇ ਨਾਲ ਇਸ ਨੂੰ ਚੱਟ ਲਓ। ਇਸ ਦੀ ਵਰਤੋਂ ਨਾਲ ਕਫ, ਸਰਦੀ-ਖਾਂਸੀ ਅਤੇ ਜੁਕਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

2. ਗਲੇ ਦੇ ਰੋਗ
ਗਲੇ ਦੀ ਸੋਜ, ਇਨਫੈਕਸ਼ਨ, ਖਰਾਸ਼, ਮੂੰਹ ਦੇ ਛਾਲੇ ਅਤੇ ਗਲਾ ਬੈਠਣ 'ਤੇ ਮੁਲੱਠੀ ਦਾ ਇਕ ਟੁੱਕੜਾ ਲੈ ਕੇ ਉਸ ਨੂੰ ਚੁਸੋ। ਇਸ ਨਾਲ ਤੁਹਾਡੀ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
3. ਪੇਟ ਰੋਗ
ਪੇਟ ਅਤੇ ਅੰਤੜੀਆਂ 'ਚ ਐਠਣ ਹੋਣ 'ਤੇ ਮੁਲੱਠੀ ਦਾ ਚੂਰਨ ਸ਼ਹਿਦ ਦੇ ਨਾਲ ਦਿਨ 'ਚ 2-3 ਵਾਰ ਲਓ। ਪੇਟ ਦਰਦ, ਸੋਜ, ਐਠਣ, ਅੰਤੜੀਆਂ 'ਚ ਕੀੜੇ ਦੇ ਰੋਗ ਦੂਰ ਹੋ ਜਾਣਗੇ।

4. ਅਲਸਰ
ਅਲਸਰ ਦੀ ਸਮੱਸਿਆ ਨੂੰ ਦੂਰ ਕਰਨ ਲਈ 4 ਗ੍ਰਾਮ ਮੁਲੱਠੀ ਪਾਊਡਰ ਨੂੰ ਦੁੱਧ 'ਚ ਮਿਲਾ ਕੇ ਪੀਓ। ਇਸ ਤੋਂ ਇਲਾਵਾ ਦਿਨ 'ਚ 2-3 ਵਾਰ ਸ਼ਹਿਦ ਦੇ ਨਾਲ ਇਸ ਦੀ ਵਰਤੋਂ ਅਲਸਰ ਦੀ ਬੀਮਾਰੀ ਨੂੰ ਦੂਰ ਕਰਦਾ ਹੈ।
5. ਦਿਲ ਦੇ ਰੋਗ
4 ਗ੍ਰਾਮ ਮੁਲੱਠੀ ਨੂੰ ਦੇਸੀ ਘਿਉ ਅਤੇ ਸ਼ਹਿਦ 'ਚ ਮਿਲਾ ਕੇ ਰੋਜ਼ਾਨਾ ਖਾਣ ਨਾਲ ਦਿਲ ਦੇ ਰੋਗ ਅਤੇ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ।

6. ਯੂਰਿਨ ਇਨਫੈਕਸ਼ਨ
ਯੂਰਿਨ ਇਨਫੈਕਸ਼ਨ, ਜਲਣ ਅਤੇ ਵਾਰ-ਵਾਰ ਯੂਰਿਨ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਲਈ ਮੁਲੱਠੀ ਸਭ ਤੋਂ ਚੰਗਾ ਉਪਾਅ ਹੈ। ਇਸ ਲਈ 2-4 ਗ੍ਰਾਮ ਮੁਲੱਠੀ ਦੇ ਚੂਰਨ ਨੂੰ ਗਰਮ ਦੁੱਧ ਨਾਲ ਪੀਓ।
7. ਕੈਂਸਰ
ਰੋਜ਼ਾਨਾ ਮੁਲੱਠੀ ਚੂਸਨ ਜਾਂ ਇਸ ਦੇ ਪਾਊਡਰ ਨੂੰ ਦੁੱਧ ਦੇ ਨਾਲ ਲੈਣ ਨਾਲ ਕੈਂਸਰ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ।

ਦੇਰ ਤੱਕ ਸੌਣ ਨਾਲ ਪੈ ਸਕਦੀ ਹੈ ਸਿਹਤਮੰਦ ਖੁਰਾਕ ਦੀ ਆਦਤ
NEXT STORY