ਜਲੰਧਰ — ਹਰਾ ਧਨੀਆ ਹਰ ਘਰ 'ਚ ਇਸਤੇਮਾਲ ਹੁੰਦਾ ਹੈ। ਲੋਕ ਇਸਨੂੰ ਭੋਜਨ ਦਾ ਸੁਆਦ ਵਧਾਉਣ ਲਈ ਇਸਤੇਮਾਲ ਕਰਦੇ ਹਨ। ਹਰਾ ਧਨੀਆ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਹਰੇ ਧਨੀਏ 'ਚ ਵਿਟਾਮਿਨ ਏ, ਸੀ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ, ਕੈਰੋਟੀਨ, ਆਇਰਨ, ਫਾਈਬਰ ਵਰਗੇ ਕਈ ਪੌਸ਼ਕ ਤੱਤ ਹੁੰਦੇ ਹਨ। ਜੋ ਕਈ ਤਰ੍ਹਾਂ ਦੇ ਰੋਗਾਂ ਤੋਂ ਸਰੀਰ ਨੂੰ ਬਚਾਉਂਦੇ ਹਨ। ਆਓ ਜਾਣਦੇ ਹਾਂ ਇਸ ਦੇ ਫਾਈਦੇ ਬਾਰੇ।
1. ਅੱਖਾਂ ਲਈ ਫਾਇਦੇਮੰਦ
ਬੱਚਿਆਂ ਦੀਆਂ ਬੁਰੀਆਂ ਆਦਤਾਂ ਕਾਰਨ ਉਮਰ ਤੋਂ ਪਹਿਲਾਂ ਹੀ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਲਈ ਧਨੀਏ ਦਾ ਸੇਵਨ ਸਭ ਤੋਂ ਵਧੀਆ ਹੈ ਕਿਉਂਕਿ ਇਸ 'ਚ ਵਿਟਾਮਿਨ ਏ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਅੱਖਾਂ ਦੀ ਰੋਸ਼ਨੀ ਲਈ ਕਾਫੀ ਫਾਇਦੇਮੰਦ ਹੁੰਦਾ ਹੈ।
2. ਪਾਚਨ ਸ਼ਕਤੀ ਮਜ਼ਬੂਤ
ਹਰਾ ਧਨੀਆ ਪਾਚਨ ਸ਼ਕਤੀ ਵਧਾਉਣ 'ਚ ਵੀ ਮਦਦ ਕਰਦਾ ਹੈ। ਇਸ ਦੇ ਸੇਵਨ ਨਾਲ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਧਨੀਏ ਦੀਆਂ ਪੱਤੀਆਂ ਨੂੰ ਲੱਸੀ 'ਚ ਮਿਲਾ ਕੇ ਪੀਣ ਨਾਲ ਬਦਹਜ਼ਮੀ, ਮਤਲੀ ਤੋਂ ਛੁਟਕਾਰਾ ਮਿਲਦਾ ਹੈ। ਪੇਟ 'ਚ ਦਰਦ ਹੋਣ 'ਤੇ ਅੱਧਾ ਗਿਲਾਸ ਪਾਣੀ 'ਚ 2 ਚੱਮਚ ਧਨੀਆ ਪਾ ਕੇ ਪੀਣ ਨਾਲ ਫਾਇਦਾ ਮਿਲਦਾ ਹੈ।
3. ਕਮਜ਼ੋਰੀ ਤੋਂ ਛੁਟਕਾਰਾ
ਜਦੋਂ ਕਦੇ ਵੀ ਤੁਹਾਡਾ ਸਰੀਰ ਥੱਕਿਆ-ਥੱਕਿਆ ਮਹਿਸੂਸ ਕਰ ਰਿਹਾ ਹੋਵੇ ਜਾਂ ਚੱਕਰ ਆ ਰਹੇ ਹੋਣ ਤਾਂ ਧਨੀਏ ਦਾ ਜੂਸ ਸਵੇਰੇ-ਸ਼ਾਮ ਪੀਓ। ਇਸ ਨੂੰ ਬਣਾਉਣ ਲਈ ਧਈਏ ਦੇ ਜੂਸ 'ਚ 10 ਗ੍ਰਾਮ ਮਿਸ਼ਰੀ ਅਤੇ ਅੱਧੀ ਕਟੋਰੀ ਪਾਣੀ ਮਿਲਾਓ।
4. ਦਮਾ ਕਰੇ ਦੂਰ
ਧਨੀਆ ਦਮੇ ਨਾਲ ਪੀੜਤ ਲੋਕਾਂ ਲਈ ਵੀ ਕਾਫੀ ਫਾਇਦੇਮੰਦ ਹੈ। ਇਸ ਦੇ ਇਸਤੇਮਾਲ ਲਈ ਧਨੀਏ ਅਤੇ ਮਿਸ਼ਰੀ ਨੂੰ ਬਰਾਬਰ ਭਾਗਾਂ 'ਚ ਲੈ ਕੇ ਪੀਸ ਲਓ. ਇਸਦਾ 1 ਚੱਮਚ ਰੋਗੀ ਨੂੰ ਚੌਲਾਂ ਦੇ ਪਾਣੀ ਨਾਲ ਪਿਲਾਓ।
ਬਲੈਕ-ਟੀ ਪੀਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਜਾਣਕੇ ਹੋ ਜਾਵੋਗੇ ਹੈਰਾਨ
NEXT STORY