ਨਵੀਂ ਦਿੱਲੀ— ਚਾਹ ਪੀਣਾ ਤਾਂ ਸਾਰੇ ਪਸੰਦ ਕਰਦੇ ਹਨ ਪਰ ਬਿਨਾਂ ਦੁੱਧ ਵਾਲੀ ਚਾਹ ਪੀਣ ਨਾਲ ਕਈ ਫਾਇਦੇ ਹੁੰਦੇ ਹਨ। ਬਲੈਕ-ਟੀ ਪੀਣ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੀ ਹੈ, ਨਾਲ ਹੀ ਕਈ ਬੀਮਾਰੀਆਂ ਵੀ ਦੂਰ ਹੋ ਜਾਂਦੀਆਂ ਹਨ। ਕਾਲੀ ਚਾਹ ਗ੍ਰੀਨ-ਟੀ ਨਾਲੋਂ ਵੀ ਜ਼ਿਆਦਾ ਵਧੀਆ ਮੰਨੀ ਜਾਂਦੀ ਹੈ। ਅਜਿਹੇ ਵਿਚ ਸਾਰੇ ਲੋਕਾਂ ਨੂੰ ਬਲੈਕ-ਟੀ ਦੇ ਬਾਰੇ ਵਿਚ ਜ਼ਰੂਰ ਪਤਾ ਹੋਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ
1. ਭਾਰ ਘੱਟ ਕਰੇ
ਮੋਟਾਪਾ ਅੱਜਕਲ ਦੀ ਆਮ ਸਮੱਸਿਆ ਹੈ ਜ਼ਿਆਦਾਤਰ ਲੋਕ ਮੋਟਾਪੇ ਦੀ ਵਜ੍ਹਾ ਨਾਲ ਪ੍ਰੇਸ਼ਾਨ ਰਹਿੰਦੇ ਹਨ। ਅਜਿਹੇ ਵਿਚ ਆਪਣੀ ਡਾਈਟ ਵਿਚ ਬਲੈਕ ਟੀ ਸ਼ਾਮਲ ਕਰੋ। ਰੋਜ਼ਾਨਾ ਇਸ ਦੀ ਵਰਤੋਂ ਕਰਨ ਨਾਲ ਸਰੀਰ 'ਤੇ ਜਮਾ ਐਕਸਟਰਾ ਚਰਬੀ ਘੱਟ ਹੋ ਜਾਂਦੀ ਹੈ ਅਤੇ ਭਾਰ ਵੀ ਘੱਟ ਹੋਣ ਲੱਗਦਾ ਹੈ।
2. ਦਿਲ ਲਈ ਫਾਇਦੇਮੰਦ
ਬਲੈਕ-ਟੀ ਪੀਣ ਨਾਲ ਸਰੀਰ ਵਿਚ ਕੋਲੈਸਟਰੋਲ ਲੇਵਲ ਸੰਤੁਲਿਤ ਰਹਿੰਦਾ ਹੈ ਅਤੇ ਖੂਨ ਦਾ ਪ੍ਰਵਾਹ ਵੀ ਤੇਜ਼ ਹੋ ਜਾਂਦਾ ਹੈ ਜਿਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ, ਜਿਨ੍ਹਾਂ ਲੋਕਾਂ ਨੂੰ ਹਾਰਟ ਨਾਲ ਜੁੜੀਆਂ ਸਮੱਸਿਆਵਾਂ ਹੋਣ ਉਨ੍ਹਾਂ ਨੂੰ ਰੋਜ਼ਾਨਾ ਇਕ ਬਲੈਕ-ਟੀ ਜ਼ਰੂਰ ਪੀਣੀ ਚਾਹੀਦੀ ਹੈ।
3. ਕੈਂਸਰ
ਰੋਜ਼ਾਨਾ ਬਲੈਕ-ਟੀ ਪੀਣ ਨਾਲ ਸਰੀਰ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ।
4. ਤਣਾਅ
ਕੰਮਕਾਜ ਦੀ ਵਜ੍ਹਾ ਨਾਲ ਲੋਕਾਂ ਨੂੰ ਤਣਾਅ ਹੋ ਜਾਂਦਾ ਹੈ ਜੋ ਕਈ ਬੀਮਾਰੀਆਂ ਦਾ ਕਾਰਨ ਬਣਦਾ ਹੈ। ਅਜਿਹੇ ਵਿਚ ਆਪਣੀ ਡਾਈਟ ਵਿਚ ਬਲੈਕ-ਟੀ ਸ਼ਾਮਲ ਕਰੋ ਜਿਸ ਨਾਲ ਸਟ੍ਰੈਸ ਲੇਵਲ ਘੱਟ ਹੋਵੇਗਾ। ਇਸ ਤੋਂ ਇਲਾਵਾ ਟੀ ਬਲੈਕ-ਟੀ ਪੀਣ ਨਾਲ ਯਾਦਦਾਸ਼ਤ ਵੀ ਵਧਦੀ ਹੈ ਅਤੇ ਦਿਮਾਗ ਤੇਜ਼ ਹੁੰਦਾ ਹੈ।
5. ਐਨਰਜੀ
ਸਾਰਾ ਦਿਨ ਕੰਮ ਕਰਨ ਦੀ ਵਜ੍ਹਾ ਨਾਲ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਅਜਿਹੇ ਵਿਚ ਬਲੈਕ-ਟੀ ਪੀਓ ਜਿਸ ਨਾਲ ਸਰੀਰ ਵਿਚ ਐਨਰਜੀ ਆਵੇਗੀ ਅਤੇ ਥਕਾਵਟ ਵੀ ਦੂਰ ਹੋਵੇਗੀ।
6. ਚਮੜੀ
ਰੋਜ਼ਾਨਾ ਬਲੈਕ-ਟੀ ਪੀਣ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਨਾਲ ਸਮੇਂ ਤੋਂ ਪਹਿਲਾਂ ਝੁਰੜੀਆਂ ਅਤੇ ਚਮੜੀ ਦੀ ਇਨਫੈਕਸ਼ਨ ਨਹੀਂ ਹੁੰਦੀ।
7. ਪਾਚਨ ਸ਼ਕਤੀ
ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਪਾਚਨ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ, ਜਿਸ ਨਾਲ ਗੈਸ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ ਵਿਚ ਬਲੈਕ ਟੀ ਪੀਓ ਜਿਸ ਨਾਲ ਪਾਚਨ ਸ਼ਕਤੀ ਮਜ਼ਬੂਤ ਹੋ ਜਾਂਦੀ ਹੈ ਅਤੇ ਪੇਟ ਵੀ ਸਿਹਤਮੰਦ ਰਹਿੰਦਾ ਹੈ।
ਤਾਂਬੇ ਦੇ ਭਾਂਡੇ ਵਿਚ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY