ਜਲੰਧਰ— ਟਾਈਮ ਪਾਸ ਕਰਨ ਜਾਂ ਪੇਟ ਭਰਨ ਲਈ ਲੋਕ ਭੁੰਨੇ ਹੋਏ ਛੋਲਿਆਂ ਦਾ ਸੇਵਨ ਕਰਦੇ ਹਨ ਪਰ ਇਹ ਸਿਹਤ ਦੇਲਿਹਾਜ ਨਾਲ ਕਾਫੀ ਫਾਇਦੇਮੰਦ ਹੁੰਦੇ ਹਨ। ਲੋ-ਕੈਲੋਰੀ ਹੋਣ ਕਾਰਨ ਇਨ੍ਹਾਂ ਨੂੰ ਹੈਲਦੀ ਸਨੈਕਸ ਵੀ ਮੰਨਿਆ ਜਾਂਦਾ ਹੈ, ਜੋ ਭਾਰ ਘੱਟ ਕਰਨ 'ਚ ਕਾਫੀ ਮਦਦਗਾਰ ਸਾਬਤ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਛੋਲੇ ਖਾਣ ਦੇ ਫਾਇਦੇ ਅਤੇ ਖਾਣ ਦੇ ਸਹੀ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ।
ਭੁੰਨੇ ਹੋਏ ਛੋਲਿਆਂ ਦੇ ਗੁਣ
ਭੁੰਨੇ ਹੋਏ ਛੋਲਿਆਂ ਦੇ ਇਕ ਕਪ 'ਚ 15 ਗ੍ਰਾਮ ਪ੍ਰੋਟੀਨ ਅਤੇ 13 ਗ੍ਰਾਮ ਡਾਈਟਰੀ ਫਾਈਬਰ ਹੁੰਦੀ ਹੈ। ਇਸ ਦੇ ਇਲਾਵਾ ਇਨ੍ਹਾਂ 'ਚ 6 ਗ੍ਰਾਮ ਫਾਈਬਰ, 4.2 ਗ੍ਰਾਮ ਸ਼ੂਗਰ, 6 ਮਿਲੀਗ੍ਰਾਮ ਸੋਡੀਅਮ, 240 ਮਿਲੀਗ੍ਰਾਮ ਪੋਟਾਸ਼ੀਅਮ, 0 ਮਿਲੀਗ੍ਰਾਮ ਵਸਾ, 22 ਗ੍ਰਾਮ ਕਾਰਬੋਹਾਈਡ੍ਰੇਟਸ ਹੁੰਦੇ ਹਨ।
ਭਾਰ ਘਟਾਉਣ 'ਚ ਮਦਦਗਾਰ
ਭੁੰਨੇ ਹੋਏ ਛੋਲੇ ਖਾਣ ਨਾਲ ਨਾ ਸਿਰਫ ਪੇਟ ਭਰਦਾ ਹੈ ਸਗੋਂ ਭਾਰ ਵੀ ਘੱਟਦਾ ਹੈ। ਜੇਕਰ ਤੁਸੀਂ ਹਰ ਦਿਨ 1 ਤੋਂ 2 ਪਾਊਂਡ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਦਿਨ 'ਚ 500-1000 ਕੈਲੋਰੀ ਬਰਨ ਕਰਨੀ ਹੋਵੇਗੀ, ਜਿਸ 'ਚ ਭੁੰਨੇ ਹੋਏ ਛੋਲੇ ਤੁਹਾਡੀ ਮਦਦ ਕਰਨਗੇ। ਦਰਅਸਲ ਤੁਸੀਂ ਹਰ ਦਿਨ ਮੁੱਠੀ ਭਰ ਛੋਲੇ ਖਾਂਦੇ ਹੋ ਤਾਂ ਇਸ ਨਾਲ ਰੋਜ਼ਾਨਾ 46-50 ਕੈਲੋਰੀ ਬਰਨ ਹੁੰਦੀ ਹੈ।
ਭੁੱਖ ਲੱਗੇਗੀ ਘੱਟ
ਭਾਰ ਘਟਾਉਣ ਲਈ ਤੁਸੀਂ ਭਾਵੇਂ ਛੋਲਿਆਂ ਨੂੰ ਭੁੰਨ ਕੇ ਖਾ ਸਕਦੇ ਹੋ ਨਹੀਂ ਤਾਂ ਮਾਰਕੀਟ ਤੋਂ ਵੀ ਲੈ ਸਕਦੇ ਹੋ। ਰੋਜ਼ਾਨਾ ਸਵੇਰੇ ਜਾਂ ਸ਼ਾਮ ਦੇ ਟਾਈਮ ਨੂੰ ਭੁੰਨੇ ਹੋਏ ਛੋਲੇ ਖਾਣ ਨਾਲ ਤੁਹਾਨੂੰ ਭੁੱਖ ਘੱਟ ਲੱਗੇਗੀ ਅਤੇ ਭਾਰ ਤੇਜ਼ੀ ਨਾਲ ਘੱਟ ਹੋਵੇਗਾ। ਤੁਸੀਂ ਛੋਲਿਆਂ ਚਿੜਵੜੇ ਵੀ ਭੁੰਨ ਕੇ ਖਾ ਸਕਦੇ ਹੋ। ਚਿੜਵੜਿਆਂ 'ਚ ਵੀ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ 'ਚ ਤੁਸੀਂ ਸਲਾਦ ਜਿਵੇਂ ਪਿਆਜ਼, ਟਮਾਟਰ, ਗਾਜਰ, ਮੂਲੀ, ਨਿੰਬੂ ਰਸ ਆਦਿ ਮਿਲਾ ਕੇ ਹੈਲਦੀ ਸਨੈਕਸ ਬਣਾ ਸਕਦੇ ਹੋ।
ਭੁੰਨੇ ਹੋਏ ਛੋਲਿਆਂ ਦੇ ਫਾਇਦੇ
ਖੂਨ ਵਧਾਉਣ 'ਚ ਮਦਦਗਾਰ
ਛੋਲਿਆਂ 'ਚ ਆਇਰਨ ਦੀ ਮਾਤਰਾ ਕਾਫੀ ਹੁੰਦੀ ਹੈ, ਜੋ ਮਹਿਲਾਵਾਂ ਲਈ ਵਧੀਆ ਪੋਸ਼ਟਿਕ ਤੱਤ ਹੈ। ਦਰਅਸਲ ਜ਼ਿਆਦਾਤਰ ਔਰਤਾਂ ਨੂੰ ਐਨੀਮੀਆ ਹੋ ਜਾਂਦਾ ਹੈ, ਜਿਸ ਤੋਂ ਬਚਣ ਲਈ ਡਾਈਟ 'ਚ ਛੋਲੇ ਸ਼ਾਮਲ ਕਰੋ। ਛੋਲੇ ਐਨੀਮੀਆ ਮਰੀਜ਼ਾਂ ਲਈ ਬੇਹੱਦ ਫਾਇਦੇਮੰਦ ਹਨ ਕਿਉਂਕਿ ਇਸ ਦੇ ਸੇਵਨ ਨਾਲ ਸਰੀਰ 'ਚ ਖੂਨ ਦੀ ਕਮੀ ਨਹੀਂ ਹੁੰਦੀ ਹੈ।
ਪੂਰਾ ਦਿਨ ਰੱਖੇ ਐਕਟਿਵ
ਪੂਰਾ ਦਿਨ ਐਕਟਿਵ ਰਹਿਣ ਲਈ ਵੀ ਛੋਲੇ ਕਾਫੀ ਫਾਇਦੇਮੰਦ ਸਾਬਤ ਹੁੰਦੇ ਹਨ। ਤੁਸੀਂ ਛੋਲਿਆਂ ਨੂੰ ਗੁੜ ਦੇ ਨਾਲ ਵੀ ਲੈ ਸਕਦੇ ਹੋ, ਜਿਸ ਨਾਲ ਜ਼ਿਆਦਾ ਫਾਇਦਾ ਮਿਲੇਗਾ। ਇਸ ਦੇ ਇਲਾਵਾ ਇਸ ਨਾਲ ਤੁਹਾਨੂੰ ਭੁੱਖ ਵੀ ਘੱਟ ਲੱਗੇਗੀ।
ਕਬਜ਼ 'ਚ ਰਾਹਤ
ਜਿਹੜੇ ਲੋਕਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਰੋਜ਼ਾਨਾ ਛੋਲੇ ਖਾਣੇ ਚਾਹੀਦੇ ਹਨ ਕਿਉਂਕਿ ਕਬਜ਼ ਸਰੀਰ 'ਚ ਕਈ ਬੀਮਾਰੀਆਂ ਦਾ ਕਾਰਨ ਹੁੰਦੀ ਹੈ।
ਪਾਚਣ ਸ਼ਕਤੀ ਵਧਾਏ
ਛੋਲਿਆਂ 'ਚ ਡਾਇਟਰੀ ਫਾਈਬਰ ਕਾਫੀ ਮਾਤਰਾ 'ਚ ਹੁੰਦੀ ਹੈ, ਜਿਸ ਦੇ ਸੇਵਨ ਨਾਲ ਖਾਣਾ ਵਧੀਆ ਤਰੀਕੇ ਨਾਲ ਡਾਈਜੈਸਟ ਹੋ ਜਾਂਦਾ ਹੈ। ਛੋਲੇ ਪਾਚਣ ਸ਼ਕਤੀ ਨੂੰ ਸੰਤੁਲਿਤ ਅਤੇ ਦਿਮਾਗੀ ਸ਼ਕਤੀ ਵਧਾਉਂਦਾ ਹੈ। ਇਸ ਦੇ ਇਲਾਵਾ ਛੋਲੇ ਖਾਣ ਨਾਲ ਖੂਨ ਵੀ ਸਾਫ ਹੁੰਦਾ ਹੈ, ਜਿਸ ਨਾਲ ਚਮੜੀ 'ਚ ਨਿਖਾਰ ਆਉਂਦਾ ਹੈ।
ਹਾਰਮੋਨਸ ਦੇ ਪੱਧਰ ਨੂੰ ਰੱਖੇ ਕੰਟਰੋਲ
ਛੋਲਿਆਂ 'ਚ ਫਾਈਟੋ-ਆਸਟ੍ਰੋਜਨ ਅਤੇ ਐਂਟੀ-ਆਕਸੀਡੈਂਟ ਵਰਗੇ ਫਾਈਟੋਨਿਊਟ੍ਰੀਐਂਟ੍ਰਸ ਹੁੰਦੇ ਹਨ, ਜੋ ਐਸਟ੍ਰੋਜਨ ਦੇ ਖੂਨ ਦੇ ਪੱਧਰ ਨੂੰ ਸਹੀ ਕਰਨ 'ਚ ਮਦਦ ਕਰਦੇ ਹਨ, ਜਿਸ ਨਾਲ ਔਰਤਾਂ ਦੇ ਹਾਰਮੋਨਸ ਬੈਲੇਂਸ ਰਹਿੰਦੇ ਹਨ ਅਤੇ ਉਨ੍ਹਾਂ 'ਚ ਬ੍ਰੈਸਟ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ।
ਬਲੱਡ ਪ੍ਰੈਸ਼ਰ ਕਰੇ ਕੰਟਰੋਲ
ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਭੁੰਨੇ ਹੋਏ ਛੋਲੇ ਕਾਫੀ ਫਾਇਦੇਮੰਦ ਹੁੰਦੇ ਹਨ, ਕਿਉਂਕਿ ਇਨ੍ਹਾਂ ਖਾਣ ਨਾਲ ਖੂਨ ਦੀਆਂ ਨਾੜੀਆਂ 'ਚ ਹੋਣ ਵਾਲੇ ਬਦਲਾਅ ਨੂੰ ਘੱਟ ਕਰਕੇ ਵਧੀਆ ਇਲੈਕਟ੍ਰੋਲਾਈਟ ਸੰਤੁਲਨ ਬਣਾਇਆ ਜਾ ਸਕਦਾ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਹੈਲਦੀ ਹਾਰਟ
ਕਈ ਅਧਿਐਨਾਂ ਮੁਤਾਬਕ ਭੁੰਨੇ ਹੋਏ ਛੋਲੇ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਰੋਕਣ 'ਚ ਵੀ ਮਦਦ ਮਿਲਦੀ ਹੈ।
ਯੂਰਿਨ ਸਮੱਸਿਆ
ਛੋਲਿਆਂ ਦੇ ਨਾਲ ਗੁੜ ਦਾ ਸੇਵਨ ਕਰਨ ਨਾਲ ਯੂਰਿਨ ਦੀ ਸਮੱਸਿਆ ਵੀ ਦੂਰ ਹੁੰਦੀ ਹੈ।
ਬਦਲ ਦਿਓ ਅਜਿਹੀਆਂ ਆਦਤਾਂ ,ਨਹੀਂ ਤਾਂ ਗੋਡੇ ਜਵਾਬ ਦੇ ਜਾਣਗੇ ਛੇਤੀ
NEXT STORY