ਹੈਲਥ ਡੈਸਕ- ਸਾਬੂਦਾਨਾ ਵਰਤ ਦੌਰਾਨ ਸਭ ਤੋਂ ਵੱਧ ਖਾਧੇ ਜਾਣ ਵਾਲੇ ਪਦਾਰਥਾਂ 'ਚੋਂ ਇਕ ਹੈ। ਇਸ ਨਾਲ ਖਿੱਚੜੀ, ਖੀਰ, ਵੜੇ, ਟਿੱਕੀ ਸਮੇਤ ਕਈ ਕਿਸਮ ਦੀਆਂ ਰੈਸਿਪੀਆਂ ਬਣਾਈਆਂ ਜਾਂਦੀਆਂ ਹਨ। ਸੁਆਦ ਦੇ ਨਾਲ ਇਹ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਆਇਰਨ, ਪੋਟੈਸ਼ੀਅਮ, ਮੈਗਨੀਸ਼ੀਅਮ, ਕਾਰਬੋਹਾਈਡਰੇਟ, ਜ਼ਿੰਕ ਅਤੇ ਫਾਸਫੋਰਸ ਵਰਗੇ ਤੱਤ ਮੌਜੂਦ ਹੁੰਦੇ ਹਨ। ਇਹ ਊਰਜਾ ਦਾ ਚੰਗਾ ਸਰੋਤ ਹੈ ਅਤੇ ਆਸਾਨੀ ਨਾਲ ਪਚਦਾ ਵੀ ਹੈ। ਪਰ ਹਰ ਕੋਈ ਇਸ ਦਾ ਸੇਵਨ ਨਹੀਂ ਕਰ ਸਕਦਾ। ਕੁਝ ਲੋਕਾਂ ਲਈ ਇਹ ਨੁਕਸਾਨਦਾਇਕ ਵੀ ਸਾਬਿਤ ਹੋ ਸਕਦਾ ਹੈ।
ਕਿਹੜੇ ਮਰੀਜ਼ਾਂ ਨੂੰ ਨਹੀਂ ਖਾਣਾ ਚਾਹੀਦਾ ਸਾਬੂਦਾਨਾ?
ਸ਼ੂਗਰ (ਡਾਇਬਟੀਜ਼) ਵਾਲੇ ਮਰੀਜ਼
ਸਾਬੂਦਾਨੇ 'ਚ ਕਾਰਬੋਹਾਈਡਰੇਟ ਦੀ ਮਾਤਰਾ ਬਹੁਤ ਵੱਧ ਹੁੰਦੀ ਹੈ, ਜਿਸ ਨਾਲ ਬਲੱਡ ਸ਼ੂਗਰ ਲੈਵਲ ਤੇਜ਼ੀ ਨਾਲ ਵੱਧ ਸਕਦਾ ਹੈ। ਇਸ ਲਈ ਡਾਇਬਟੀਜ਼ ਮਰੀਜ਼ਾਂ ਨੂੰ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਮੋਟਾਪੇ ਨਾਲ ਪੀੜਤ ਲੋਕ
ਸਾਬੂਦਾਨੇ 'ਚ ਕੈਲੋਰੀ ਵੱਧ ਅਤੇ ਫਾਈਬਰ ਘੱਟ ਹੁੰਦਾ ਹੈ। ਇਸ ਕਾਰਨ ਇਹ ਭਾਰ ਵਧਾ ਸਕਦਾ ਹੈ। ਜਿਹੜੇ ਲੋਕ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਇਸ ਤੋਂ ਪਰਹੇਜ਼ ਕਰਨ।
ਲੋਅ ਬੀ.ਪੀ. ਦੇ ਮਰੀਜ਼
ਸਾਬੂਦਾਨੇ 'ਚ ਪੋਟੈਸ਼ੀਅਮ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਘਟਾਉਂਦਾ ਹੈ। ਜਿਨ੍ਹਾਂ ਦਾ ਪਹਿਲਾਂ ਹੀ ਬੀ.ਪੀ. ਘੱਟ ਰਹਿੰਦਾ ਹੈ, ਉਨ੍ਹਾਂ ਨੂੰ ਇਹ ਸਮੱਸਿਆ ਹੋਰ ਵਧਾ ਸਕਦਾ ਹੈ। ਬੀ.ਪੀ. ਕੰਟਰੋਲ ਵਾਲੀਆਂ ਦਵਾਈਆਂ ਲੈਣ ਵਾਲੇ ਮਰੀਜ਼ਾਂ ਲਈ ਵੀ ਇਹ ਖਤਰਨਾਕ ਹੋ ਸਕਦਾ ਹੈ।
ਕਬਜ਼ ਨਾਲ ਪੀੜਤ ਲੋਕ
ਸਾਬੂਦਾਨੇ 'ਚ ਫਾਈਬਰ ਦੀ ਘਾਟ ਹੋਣ ਕਰਕੇ ਇਹ ਕਬਜ਼, ਗੈਸ ਅਤੇ ਅਪਚ ਦਾ ਕਾਰਨ ਬਣ ਸਕਦਾ ਹੈ। ਜਿਨ੍ਹਾਂ ਨੂੰ ਪਹਿਲਾਂ ਹੀ ਪੇਟ ਸੰਬੰਧੀ ਸਮੱਸਿਆ ਹੈ, ਉਨ੍ਹਾਂ ਲਈ ਇਹ ਨੁਕਸਾਨਦਾਇਕ ਹੈ।
ਕਿਡਨੀ ਦੇ ਮਰੀਜ਼
ਖ਼ਾਸ ਕਰਕੇ ਕਿਡਨੀ ਸਟੋਨ ਵਾਲੇ ਲੋਕਾਂ ਨੂੰ ਸਾਬੂਦਾਨੇ ਤੋਂ ਬਚਣਾ ਚਾਹੀਦਾ ਹੈ। ਇਸ 'ਚ ਕੈਲਸ਼ੀਅਮ ਜ਼ਿਆਦਾ ਹੁੰਦਾ ਹੈ, ਜੋ ਕਿਡਨੀ ਦੀਆਂ ਸਮੱਸਿਆਵਾਂ ਵਧਾ ਸਕਦਾ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫੇਫੜਿਆਂ 'ਚ ਕਿਉਂ ਆਉਂਦੀ ਹੈ ਸੋਜ? ਜਾਣੋ ਇਸ ਦੇ ਲੱਛਣ ਤੇ ਕਾਰਨ
NEXT STORY