ਹੈਲਥ ਡੈਸਕ- ਅੱਜ-ਕੱਲ੍ਹ ਲੋਕ ਆਪਣੀ ਖੁਰਾਕ ਅਤੇ ਜੀਵਨ ਸ਼ੈਲੀ ਨੂੰ ਲੈ ਕੇ ਬਹੁਤ ਸੁਚੇਤ ਹੋ ਗਏ ਹਨ। ਇਹੀ ਕਾਰਨ ਹੈ ਕਿ ਜ਼ਿਆਦਾਤਰ ਲੋਕ ਹੁਣ ਇਸ ਗੱਲ ‘ਤੇ ਬਹੁਤ ਧਿਆਨ ਦਿੰਦੇ ਹਨ ਕਿ ਉਹ ਕਿਸ ਸਮੇਂ ਕੀ ਖਾ ਰਹੇ ਹਨ। ਇਸ ਦੇ ਨਾਲ ਹੀ ਲੋਕ ਹੁਣ ਆਪਣਾ ਭਾਰ ਸੰਤੁਲਨ ਬਣਾਈ ਰੱਖਣ ਲਈ ਖਾਣੇ ਦੇ ਨਾਲ ਸਲਾਦ ਵੀ ਲੈਂਦੇ ਹਨ। ਅਸਲ ਵਿੱਚ, ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਫਾਈਬਰ, ਪ੍ਰੋਟੀਨ, ਮੈਗਨੀਸ਼ੀਅਮ, ਪੋਟਾਸ਼ੀਅਮ, ਕੈਲਸ਼ੀਅਮ, ਆਇਰਨ ਅਤੇ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਸਾਨੂੰ ਤੁਰੰਤ ਊਰਜਾ ਪ੍ਰਦਾਨ ਕਰਦੇ ਹਨ। ਅਜਿਹੇ ‘ਚ ਦੁਪਹਿਰ ਜਾਂ ਰਾਤ ਦੇ ਖਾਣੇ ਦੇ ਨਾਲ ਸਲਾਦ ਖਾਣ ਦਾ ਰੁਝਾਨ ਕਾਫੀ ਵਧ ਗਿਆ ਹੈ। ਸਲਾਦ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਇਹ ਵੀ ਪੜ੍ਹੋ-ਤੁਸੀਂ ਵੀ ਚਾਹੁੰਦੇ ਹੋ ਮਜ਼ਬੂਤ ਵਾਲ ਤਾਂ ਖਾਓ ਇਹ ਚੀਜ਼ਾਂ
ਸਲਾਦ ਦਾ ਸੇਵਨ ਕਰਨ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਹਾਲਾਂਕਿ ਕਈ ਲੋਕ ਖਾਣਾ ਖਾਣ ਤੋਂ ਕੁਝ ਸਮਾਂ ਪਹਿਲਾਂ ਸਲਾਦ ਖਾਂਦੇ ਹਨ ਪਰ ਕੁਝ ਲੋਕ ਅਜਿਹੇ ਵੀ ਹਨ ਜੋ ਖਾਣੇ ਦੇ ਨਾਲ ਇਸ ਨੂੰ ਖਾਣਾ ਪਸੰਦ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਸਲਾਦ ਨੂੰ ਖਾਣੇ ਦੇ ਨਾਲ ਖਾਣਾ ਚਾਹੀਦਾ ਹੈ ਜਾਂ ਨਹੀਂ? ਜੇਕਰ ਤੁਹਾਨੂੰ ਵੀ ਇਸ ਦਾ ਜਵਾਬ ਨਹੀਂ ਪਤਾ ਤਾਂ ਆਓ ਜਾਣਦੇ ਹਾਂ ਆਯੁਰਵੇਦ ‘ਚ ਇਸ ਬਾਰੇ ਕੀ ਕਿਹਾ ਗਿਆ ਹੈ।
ਇਹ ਵੀ ਪੜ੍ਹੋ-ਠੰਡ 'ਚ ਕੀ ਤੁਹਾਡੇ ਵੀ ਹੁੰਦੈ ਪਿੱਠ ਦਰਦ ਤਾਂ ਨਿਜ਼ਾਤ ਪਾਉਣ ਲਈ ਅਪਣਾਓ ਇਹ ਉਪਾਅ
ਸਲਾਦ ਦਾ ਸੇਵਨ ਭੋਜਨ ਦੇ ਨਾਲ ਕਰਨਾ ਚਾਹੀਦਾ ਹੈ ਜਾਂ ਨਹੀਂ, ਜਾਣੋ ਆਯੁਰਵੇਦ ਕੀ ਕਹਿੰਦਾ ਹੈ?
ਇਕ ਰਿਪੋਰਟ ਮੁਤਾਬਕ ਜੇਕਰ ਤੁਸੀਂ ਸਲਾਦ ਦਾ ਸੇਵਨ ਸਹੀ ਤਰ੍ਹਾਂ ਨਹੀਂ ਕਰਦੇ ਹੋ ਤਾਂ ਇਹ ਫਾਇਦੇ ਦੀ ਬਜਾਏ ਨੁਕਸਾਨ ਪਹੁੰਚਾ ਸਕਦਾ ਹੈ। ਹਾਲਾਂਕਿ ਜ਼ਿਆਦਾਤਰ ਘੱਟ ਭਾਰ ਵਾਲੇ ਲੋਕ ਆਪਣੀ ਡਾਈਟ ‘ਚ ਸਲਾਦ ਨੂੰ ਸ਼ਾਮਲ ਕਰਦੇ ਹਨ ਪਰ ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਇਸ ਦਾ ਸਹੀ ਸੇਵਨ ਕਿਵੇਂ ਕਰੀਏ। ਕੱਚੀਆਂ ਅਤੇ ਪੱਕੀਆਂ ਸਬਜ਼ੀਆਂ ਨੂੰ ਕਦੇ ਵੀ ਇਕੱਠਿਆਂ ਨਹੀਂ ਖਾਣਾ ਚਾਹੀਦਾ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਰੀਰ ਵਿੱਚ ਦੋਵਾਂ ਦੇ ਪਾਚਨ ਦੀ ਪ੍ਰਕਿਰਿਆ ਵੱਖ-ਵੱਖ ਹੁੰਦੀ ਹੈ।
ਅਜਿਹੇ ‘ਚ ਜੇਕਰ ਤੁਸੀਂ ਰੋਜ਼ ਸਲਾਦ ਅਤੇ ਭੋਜਨ ਇਕੱਠੇ ਖਾਂਦੇ ਹੋ ਤਾਂ ਇਸ ਦਾ ਤੁਹਾਡੇ ਪਾਚਨ ‘ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਆਯੁਰਵੇਦ ਵਿੱਚ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਭੋਜਨ ਅਤੇ ਸਲਾਦ ਨੂੰ ਵੱਖ-ਵੱਖ ਸਮੇਂ ‘ਤੇ ਖਾਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਸਰੀਰ ਦੀ ਪਾਚਨ ਕਿਰਿਆ ਠੀਕ ਰਹੇ ਅਤੇ ਸਲਾਦ ਵਿੱਚ ਕੱਟੀਆਂ ਗਈਆਂ ਸਬਜ਼ੀਆਂ ਨਾਲ ਤੁਹਾਡੀ ਸਿਹਤ ਨੂੰ ਵੀ ਲਾਭ ਮਿਲੇ।
ਇਹ ਵੀ ਪੜ੍ਹੋ-ਦੁੱਧ 'ਚ ਮਿਲਾ ਕੇ ਪੀਓ ਇਹ ਮਸਾਲੇ, ਫਿਰ ਦੇਖੋ ਸਰੀਰ ਨੂੰ ਹੋਣ ਵਾਲੇ ਬੇਮਿਸਾਲ ਲਾਭ
ਸਲਾਦ ਖਾਣ ਦਾ ਕੀ ਹੈ ਸਹੀ ਸਮਾਂ?
ਜੇਕਰ ਤੁਸੀਂ ਖਾਣੇ ਦੇ ਨਾਲ ਸਲਾਦ ਖਾਣਾ ਚਾਹੁੰਦੇ ਹੋ ਤਾਂ ਇਸ ਨੂੰ ਸਟੀਮ ਕਰੋ ਅਤੇ ਭੋਜਨ ਦੇ ਨਾਲ ਖਾਓ। ਜੇਕਰ ਤੁਹਾਡੇ ਕੋਲ ਸਟੀਮਿੰਗ ਦਾ ਵਿਕਲਪ ਨਹੀਂ ਹੈ, ਤਾਂ ਤੁਹਾਡੇ ਲਈ ਇਨ੍ਹਾਂ ਨੂੰ ਵੱਖਰੇ ਤੌਰ ‘ਤੇ ਖਾਣਾ ਬਿਹਤਰ ਹੋਵੇਗਾ। ਇਸ ਤੋਂ ਇਲਾਵਾ ਡਾਕਟਰ ਨੇ ਇਹ ਵੀ ਦੱਸਿਆ ਕਿ ਪਾਚਨ ਤੰਤਰ ਨੂੰ ਸਲਾਦ ਪਚਣ ਵਿਚ ਜ਼ਿਆਦਾ ਸਮਾਂ ਲੱਗਦਾ ਹੈ, ਇਸ ਲਈ ਇਸ ਦਾ ਸੇਵਨ ਸਵੇਰੇ ਜਾਂ ਦੁਪਹਿਰ ਸਮੇਂ ਹੀ ਕਰਨਾ ਚਾਹੀਦਾ ਹੈ। ਇਹ ਤੁਹਾਡੀ ਸਿਹਤ ਵਿੱਚ ਸੁਧਾਰ ਦਿਖਾਏਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੀ ਤੁਸੀਂ ਵੀ ਪੀਂਦੇ ਹੋ ਕੱਚਾ ਦੁੱਧ? ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
NEXT STORY