ਨਵੀਂ ਦਿੱਲੀ- ਸਵੇਰੇ-ਸਵੇਰੇ ਬਿਨਾਂ ਅਦਰਕ ਵਾਲੀ ਚਾਹ ਪੀਤੇ ਕਈ ਲੋਕਾਂ ਦੀ ਨੀਂਦ ਨਹੀਂ ਖੁੱਲ੍ਹਦੀ। ਕਈ ਲੋਕਾਂ ਨੂੰ ਬਿਨਾਂ ਅਦਰਕ ਦੇ ਚਾਹ ਪਸੰਦ ਨਹੀਂ ਆਉਂਦੀ। ਪਰ ਕੀ ਤੁਹਾਨੂੰ ਪਤਾ ਹੈ ਕਿ ਜੋ ਅਦਰਕ ਤੁਹਾਡੀ ਚਾਹ ਅਤੇ ਖਾਣੇ ਦੇ ਸਵਾਦ ਨੂੰ ਵਧਾਉਂਦਾ ਹੈ, ਉਸ ਦੇ ਨੁਕਸਾਨ ਵੀ ਹਨ। ਤੁਸੀਂ ਹੁਣ ਤੱਕ ਅਦਰਕ ਖਾਣ ਦੇ ਫ਼ਾਇਦਿਆਂ ਦੇ ਬਾਰੇ 'ਚ ਤਾਂ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਅਦਰਕ ਖਾਣ ਦੇ ਨੁਕਸਾਨਾਂ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ।
ਛਾਤੀ 'ਚ ਜਲਨ
ਜੇਕਰ ਸੀਮਿਤ ਮਾਤਰਾ 'ਚ ਅਦਰਕ ਦਾ ਸੇਵਨ ਕੀਤਾ ਜਾਵੇ ਤਾਂ ਇਸ ਦੇ ਕਈ ਫ਼ਾਇਦੇ ਹਨ। ਪਰ ਲੋੜ ਤੋਂ ਜ਼ਿਆਦਾ ਸਿਰਫ਼ ਸਵਾਦ ਦੇ ਚੱਕਰ 'ਚ ਜ਼ਿਆਦਾ ਅਦਰਕ ਖਾਣ ਨਾਲ ਛਾਤੀ 'ਚ ਜਲਨ, ਢਿੱਡ ਖਰਾਬ ਹੋਣ ਆਦਿ ਵਰਗੇ ਲੱਛਣ ਦੇਖਣ ਨੂੰ ਮਿਲ ਸਕਦੇ ਹਨ।
ਬਲੀਡਿੰਗ
ਅਦਰਕ ਸਰਦੀਆਂ 'ਚ ਜ਼ਿਆਦਾ ਖਾਧਾ ਜਾਂਦਾ ਹੈ। ਕਿਉਂਕਿ ਇਹ ਗਰਮ ਹੁੰਦਾ ਹੈ। ਇਸ 'ਚ ਐਂਟੀ-ਪਲੇਟਲੇਟਸ ਹੁੰਦੇ ਹਨ। ਅਦਰਕ ਦਾ ਇਹ ਗੁਣ ਬਲੀਡਿੰਗ ਦੀ ਵਜ੍ਹਾ ਬਣ ਸਕਦਾ ਹੈ। ਇਸ ਤੋਂ ਇਲਾਵਾ ਕਈ ਲੋਕ ਅਦਰਕ ਨੂੰ ਕਾਲੀ ਮਿਰਚ, ਲੌਂਗ ਵਰਗੇ ਮਸਾਲਿਆਂ ਦੇ ਨਾਲ ਖਾਂਦੇ ਹਨ। ਅਜਿਹੇ 'ਚ ਇਹ ਖਤਰਾ ਹੋਰ ਜ਼ਿਆਦਾ ਵਧ ਜਾਂਦਾ ਹੈ।
ਡਾਈਰੀਆ
ਅਦਰਕ ਦਾ ਜ਼ਿਆਦਾ ਸੇਵਨ ਕਰਨ ਨਾਲ ਤੁਹਾਡੀਆਂ ਅੰਤੜੀਆਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਨਾਲ ਡਾਈਰੀਆ ਹੋਣ ਦਾ ਵੀ ਖਤਰਾ ਵਧ ਜਾਂਦਾ ਹੈ। ਅਦਰਕ ਦਾ ਸੇਵਨ ਗੈਸਟ੍ਰੋਇੰਟੇਸੀਟਨਲ ਬੀਮਾਰੀਆਂ ਦਾ ਵੀ ਮਰੀਜ਼ ਬਣਾ ਸਕਦਾ ਹੈ।
ਢਿੱਡ ਖਰਾਬ
ਜੇਕਰ ਅਦਰਕ ਦਾ ਸੇਵਨ ਤਰੀਕੇ ਨਾਲ ਅਤੇ ਸੀਮਿਤ ਮਾਤਰਾ 'ਚ ਕਰੀਏ ਤਾਂ ਇਹ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ। ਪਰ ਲੋੜ ਤੋਂ ਜ਼ਿਆਦਾ ਸੇਵਨ ਕਰਨ ਨਾਲ ਇਹ ਪਾਚਨ ਨੂੰ ਵਿਗਾੜ ਸਕਦਾ ਹੈ। ਇਸ ਦੇ ਸੇਵਨ ਨਾਲ ਢਿੱਡ ਸਬੰਧੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਹੋ ਸਕਦੀਆਂ ਹਨ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਸ਼ੇਅਰ ਕਰੋ।
ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਹੈ 'ਅਮਰੂਦ ਦੇ ਪੱਤੇ', ਜਾਣੋ ਬੇਮਿਸਾਲ ਫ਼ਾਇਦੇ
NEXT STORY