ਹੈਲਥ ਡੈਸਕ- ਹਰੇ ਮਟਰ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ 'ਚ ਪ੍ਰੋਟੀਨ, ਅਮੀਨੋ ਐਸਿਡ, ਵਿਟਾਮਿਨ ਡੀ, ਫਾਈਬਰ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਕੋਲੈਸਟਰਾਲ ਕੰਟਰੋਲ ਕਰਨ 'ਚ ਮਦਦ ਕਰਦੇ ਹਨ। ਖ਼ਾਸ ਕਰ ਕੇ ਸਰਦੀਆਂ ਦੇ ਮੌਸਮ 'ਚ ਹਰੇ ਮਟਰ ਨਾਲ ਕਈ ਸਵਾਦਿਸ਼ਟ ਡਿਸ਼ੇਜ ਬਣਾ ਕੇ ਖਾਧੀਆਂ ਜਾਂਦੀਆਂ ਹਨ, ਜਿਵੇਂ- ਆਲੂ ਮਟਰ, ਮਟਰ ਪਨੀਰ, ਮਟਰ ਮਸ਼ਰੂਮ, ਇੱਥੋਂ ਤੱਕ ਕਿ ਮਟਰ ਦਾ ਹਲਵਾ ਆਦਿ। ਪਰ ਕੀ ਤੁਸੀਂ ਜਾਣਦੇ ਹੋ ਕਿ ਜਿੱਥੇ ਹਰੇ ਮਟਰ ਸਿਹਤ ਲਈ ਲਾਭਕਾਰੀ ਹਨ, ਉਥੇ ਕੁਝ ਲੋਕਾਂ ਲਈ ਇਹ ਨੁਕਸਾਨਦਾਇਕ ਵੀ ਹੋ ਸਕਦੇ ਹਨ? ਆਓ ਜਾਣੀਏ ਕਿਹੜੇ ਲੋਕਾਂ ਨੂੰ ਹਰੇ ਮਟਰ ਤੋਂ ਪਰਹੇਜ਼ ਕਰਨਾ ਚਾਹੀਦਾ ਹੈ —
1. ਐਸਿਡਿਟੀ ਜਾਂ ਅਪਚ ਦੀ ਸਮੱਸਿਆ ਵਾਲੇ ਲੋਕ
ਜੇ ਤੁਹਾਨੂੰ ਅਕਸਰ ਅਪਚ ਜਾਂ ਐਸਿਡਿਟੀ ਰਹਿੰਦੀ ਹੈ ਤਾਂ ਹਰੇ ਮਟਰ ਦਾ ਸੇਵਨ ਨਾ ਕਰੋ। ਇਸ 'ਚ ਮੌਜੂਦ ਫਾਈਬਰ ਹਜ਼ਮ ਹੋਣ 'ਚ ਸਮਾਂ ਲੈਂਦਾ ਹੈ ਜਿਸ ਨਾਲ ਪੇਟ 'ਚ ਗੈਸ ਬਣ ਸਕਦੀ ਹੈ।
2. ਭਾਰ ਵਧਣ ਦਾ ਖਤਰਾ
ਹਰੇ ਮਟਰ 'ਚ ਪ੍ਰੋਟੀਨ ਅਤੇ ਕਾਰਬੋਹਾਈਡਰੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੇ ਤੁਸੀਂ ਇਸ ਦਾ ਵੱਧ ਸੇਵਨ ਕਰਦੇ ਹੋ ਤਾਂ ਭਾਰ ਤੇਜ਼ੀ ਨਾਲ ਵਧ ਸਕਦਾ ਹੈ। ਇਸ ਲਈ ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਮਟਰ ਸੀਮਿਤ ਮਾਤਰਾ 'ਚ ਹੀ ਖਾਓ।
3. ਕਿਡਨੀ ਦੀ ਬੀਮਾਰੀ ਵਾਲੇ ਲੋਕ
ਹਰੇ ਮਟਰ 'ਚ ਪ੍ਰੋਟੀਨ ਬਹੁਤ ਹੁੰਦਾ ਹੈ। ਜਿਨ੍ਹਾਂ ਨੂੰ ਕਿਡਨੀ ਨਾਲ ਸੰਬੰਧਿਤ ਸਮੱਸਿਆ ਹੈ, ਉਨ੍ਹਾਂ ਲਈ ਇਹ ਨੁਕਸਾਨਦਾਇਕ ਹੋ ਸਕਦਾ ਹੈ। ਵੱਧ ਪ੍ਰੋਟੀਨ ਕਿਡਨੀ ’ਤੇ ਜ਼ੋਰ ਪਾਉਂਦਾ ਹੈ ਅਤੇ ਉਸ ਦੀ ਕਾਰਗੁਜ਼ਾਰੀ ਪ੍ਰਭਾਵਿਤ ਕਰ ਸਕਦਾ ਹੈ।
4. ਯੂਰਿਕ ਐਸਿਡ ਦੇ ਮਰੀਜ਼ ਸਾਵਧਾਨ
ਹਰੇ ਮਟਰ 'ਚ ਐਮੀਨੋ ਐਸਿਡ ਅਤੇ ਫਾਈਬਰ ਦੀ ਮਾਤਰਾ ਵੱਧ ਹੋਣ ਕਰਕੇ ਸਰੀਰ 'ਚ ਯੂਰਿਕ ਐਸਿਡ ਦਾ ਪੱਧਰ ਵਧ ਸਕਦਾ ਹੈ। ਜੇ ਤੁਸੀਂ ਪਹਿਲਾਂ ਹੀ ਹਾਈ ਯੂਰਿਕ ਐਸਿਡ ਜਾਂ ਗਾਊਟ ਦੀ ਸਮੱਸਿਆ ਨਾਲ ਪੀੜਤ ਹੋ ਤਾਂ ਹਰੇ ਮਟਰ ਦਾ ਸੇਵਨ ਨਾ ਕਰੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Diwali ਤੋਂ ਬਾਅਦ Lungs 'ਚ ਹੋ ਗਈ ਹੈ Infection ਤਾਂ ਇਨ੍ਹਾਂ ਦੇਸੀ ਨੁਸਖ਼ਿਆਂ ਨਾਲ ਕਰੋ Detox
NEXT STORY